ਜਲੰਧਰ- ਸਤੰਬਰ 2016 'ਚ ਐਪਲ ਦੇ ਆਈਫੋਨ 7 ਤੇ 7 ਪਲੱਸ ਦੇ ਨਾਲ ਲਾਂਚ ਕੀਤੇ ਗਏ ਵਾਇਰਲੈੱਸ ਏਅਰ ਪੋਡਜ਼ 2016 ਦੇ ਆਖਰੀ ਪਖਵਾੜੇ 'ਚ ਮਾਰਕੀਟ 'ਚ ਆ ਗਏ। ਦਰਅਸਲ ਐਪਲ ਨੇ ਆਪਣੇ ਆਈਫੋਨ ਨੂੰ ਵਾਇਰਲੈਸ ਬਣਾਉਣ ਦੀ ਮੁਹਿੰਮ 'ਚ ਇਹ ਕਦਮ ਚੁੱਕਿਆ ਹੈ। ਮੰਨਿਆ ਜਾ ਰਿਹਾ ਹੈ ਕਿ 2017 'ਚ ਐਪਲ ਦਾ ਇਹ ਉਤਪਾਦ ਸਭ ਤੋਂ ਜ਼ਿਆਦਾ ਖਬਰਾਂ 'ਚ ਰਹਿਣ ਜਾ ਰਿਹਾ ਹੈ।
ਇਹ 2017 ਦਾ ਸਭ ਤੋਂ ਜ਼ਿਆਦਾ ਵਿਕਣ ਵਾਲਾ ਉਤਪਾਦ ਵੀ ਸਾਬਤ ਹੋ ਸਕਦਾ ਹੈ। ਇਸ ਦੀ ਇੰਟਰਨੈਸ਼ਨਲ ਮਾਰਕੀਟ 'ਚ 159 ਡਾਲਰ (15400 ਰੁਪਏ) ਕੀਮਤ ਹੈ। ਐਪਲ ਬਲੂਟੁਥ ਦੀ ਜਗ੍ਹਾ 'ਬਲੂਟੁਥ ਲਾਈਕ' ਤਕਨੀਕ ਦੀ ਵਰਤੋਂ ਕਰਦੀ ਹੈ। ਇਹ ਏਅਰਫੋਨ ਸਿਰਫ ਆਈਫੋਨ ਦੇ ਨਾਲ ਹੀ ਵਰਤੇ ਜਾ ਸਕਦੇ ਹਨ। ਆਈਫੋਨ 5, ਆਈਪੈਡ ਮਿਨੀ 2, ਆਈਪੈਡ ਏਅਰ ਤੇ ਐਪਲ ਦੀਆਂ ਹੋਰ ਨਵੀਆਂ ਡਿਵਾਈਜਿਜ਼ ਦੇ ਨਾਲ ਵੀ ਇਨ੍ਹਾਂ ਨੂੰ ਵਰਤਿਆ ਜਾ ਸਕਦਾ ਹੈ।
ਇਸ ਦੇ ਲਈ ਤੁਹਾਨੂੰ ਆਪਣੀ ਡਿਵਾਈਸ ਨੂੰ ਆਈ. ਓ. ਐੱਸ. 10 ਨਾਲ ਅਪਡੇਟ ਕਰਨਾ ਹੋਵੇਗਾ। ਇਸ 'ਚ ਕਾਲ ਅਟੈਂਡ ਕਰਨ ਦੇ ਇਲਾਵਾ ਤੁਸੀਂ ਆਪਣੀ ਪਲੇਲਿਸਟ ਵੀ ਸੁਣ ਸਕਦੇ ਹੋ। ਇਹ ਹੀ ਨਹੀਂ ਆਪਣੇ ਫੋਨ ਦੀ ਵਾਲਿਊਮ ਨੂੰ ਵੀ ਅਡਜਸਟ ਕਰ ਸਕਦੇ ਹੋ। ਇਸ ਦੇ ਅਜੇ ਤਕ ਜੋ ਵੀ ਰੀਵਿਊ ਦੁਨੀਆ ਭਰ 'ਚ ਸਾਹਮਣੇ ਆਏ ਹਨ। ਸਾਰਿਆਂ ਨੇ ਇਸ ਨੂੰ ਪੈਸਾ ਵਸੂਲ ਉਤਪਾਦ ਦੱਸਿਆ ਹੈ। ਇਹ ਅਤਿਸੰਵੇਦਨਸ਼ੀਲ ਡਬਲਯੂ ਵਨ ਵਾਇਰਲੈੱਸ ਚਿਪ ਜ਼ਰੀਏ ਆਪਣੀ ਡਿਵਾਈਸ ਨਾਲ ਅਟੈਚ ਹੋ ਜਾਂਦੇ ਹਨ। ਇਸ 'ਚ ਦੋਹਾਂ ਹੀ ਹਿੱਸਿਆਂ 'ਚ ਮਾਈਕ੍ਰੋਫੋਨ ਹੈ। ਇਨ੍ਹਾਂ ਦਾ ਵਜ਼ਨ ਬੇਹੱਦ ਘੱਟ ਲਗਭਗ 3 ਗ੍ਰਾਮ ਹੈ। ਅਜਿਹੇ 'ਚ ਇਹ ਉਤਪਾਦ ਹੋਰ ਵੀ ਕਮਾਲ ਦਾ ਬਣ ਜਾਂਦਾ ਹੈ। ਇਨ੍ਹਾਂ ਨੂੰ ਰੱਖਣ ਲਈ ਵਿਸ਼ੇਸ਼ ਤਰ੍ਹਾਂ ਦੀ ਡੱਬੀ ਦਿੱਤੀ ਗਈ ਹੈ, ਜਿਸ 'ਚ ਇਨਬਿਲਟ ਬੈਕਅਪ ਬੈਟਰੀ ਵੀ ਹੈ। ਇਸ ਬੈਟਰੀ ਨੂੰ ਇਕ ਕੇਬਲ ਨਾਲ ਚਾਰਜ ਕੀਤਾ ਜਾਂਦਾ ਹੈ ਜੋ ਏਅਰਪੋਡਜ਼ ਦੇ ਪੈਕੇਜ 'ਚ ਆਉਂਦੀ ਹੈ।
- 24 ਘੰਟਿਆਂ ਤੱਕ ਇਨ੍ਹਾਂ ਦੀ ਬੈਟਰੀ ਚਲ ਸਕਦੀ ਹੈ ਪਰ ਸ਼ਰਤ ਹੈ ਕਿ ਤੁਸੀਂ ਇਨ੍ਹਾਂ ਨੂੰ ਉਨ੍ਹਾਂ ਲਈ ਬਣਾਏ ਗਏ ਚਾਰਜਿਜ਼ ਕੇਸ 'ਚ ਰੱਖੋ।
- 05 ਘੰਟੇ ਤੱਕ ਇਸਦੀ ਬੈਟਰੀ ਨੂੰ ਲਗਾਤਾਰ ਯੂਜ਼ ਕਰ ਸਕਦੇ ਹੋ ਸਿਰਫ ਇਕ ਵਾਰ ਚਾਰਜ ਕਰਨ ਦੇ ਬਾਅਦ।
- 15 ਮਿੰਟ ਦੀ ਚਾਰਜਿੰਗ ਦੇ ਬਾਅਦ ਹੀ ਇਹ 3 ਘੰਟੇ ਤੱਕ ਚਲਣ ਲਾਇਕ ਚਾਰਜ ਹੋ ਜਾਂਦੇ ਹਨ।
ਐਪਲ ਨੂੰ ਟੱਕਰ ਦੇਣ 'ਚ ਲੱਗੇ ਗੂਗਲ ਨੇ ਐਂਡਰਾਇਡ ਆਧਾਰਿਤ 2 ਵਿਸ਼ੇਸ਼ ਘੜੀਆਂ ਵੀ 2017 ਦੀ ਸ਼ੁਰੂਆਤ 'ਚ ਹੀ ਲਾਂਚ ਕਰਨ ਦੀ ਯੋਜਨਾ ਬਣਾਈ ਹੈ। ਐਂਡਰਾਇਡ ਵਿਅਰ 2.0 ਨੂੰ ਗੂਗਲ ਜਲਦ ਹੀ ਲਾਂਚ ਕਰਨ ਜਾ ਰਿਹਾ ਹੈ। ਇਨ੍ਹਾਂ 'ਤੇ ਗੂਗਲ ਪਿਕਸਲ ਦੇ ਬਜਾਏ ਓ. ਈ. ਐੱਮ. ਦਾ ਬ੍ਰੈਂਡ ਨਾਮ ਹੋਵੇਗਾ। ਇਸ ਦੇ ਡਿਜ਼ਾਈਨ ਦਾ ਕੰਮ ਆਖਰੀ ਸੈਸ਼ਨ 'ਚ ਚਲ ਰਿਹਾ ਹੈ।
ਅਮੇਜ਼ਾਨ ਜਲਦ ਹੀ ਡਰੋਨ ਨਾਲ ਕਰੇਗਾ ਹੋਮ ਡਲਿਵਰੀ ਸ਼ੁਰੂ
NEXT STORY