ਜਲੰਧਰ- ਜੇਕਰ ਸਾਮਾਨ ਆਰਡਰ ਕਰਨ ਦੇ ਬਾਅਦ 'ਤੁਸੀਂ' ਬੇਸਬਰੀ ਨਾਲ ਉਸ ਦਾ ਇੰਤਜ਼ਾਰ ਕਰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਅਮੇਜ਼ਾਨ ਜਲਦ ਹੀ ਸ਼ੁਰੂ ਕਰ ਸਕਦਾ ਹੈ ਡਰੋਨ ਨਾਲ ਸਾਮਾਨ ਦੀ ਡਲਿਵਰੀ। ਅਮੇਜ਼ਾਨ ਦੇ ਡਰੋਨ ਆਸਮਾਨ 'ਚ 45,000 ਫੁੱਟ ਦੀ ਉਚਾਈ 'ਤੇ ਉੱਡਦੇ ਰਹਿਣਗੇ। ਦੱਸਿਆ ਜਾ ਰਿਹਾ ਹੈ ਕਿ ਇਸ ਤਕਨੀਕ ਜ਼ਰੀਏ ਕੈਂਬ੍ਰਿਜ 'ਚ ਅਮੇਜ਼ਾਨ ਇਸ ਮਹੀਨੇ ਆਪਣੀ ਪਹਿਲੀ ਡਲਿਵਰੀ ਕਰ ਚੁੱਕਾ ਹੈ।
ਇਸ ਤਰ੍ਹਾਂ ਸਾਮਾਨ ਕਸਟਮਰਜ਼ ਤੱਕ ਜਲਦ ਪਹੁੰਚਾਇਆ ਜਾ ਸਕੇਗਾ। ਆਸਮਾਨ 'ਚ ਉੱਡਣ ਵਾਲੇ ਇਨ੍ਹਾਂ ਏਅਰਸ਼ਿਪ 'ਚ ਸਿਗਨਲ ਜੈਮਰ ਪਛਾਣਨ ਦੀ ਸਮਰੱਥਾ ਵੀ ਹੋਵੇਗੀ। ਇਨ੍ਹਾਂ ਨੂੰ 'ਏਅਰਬੋਰਨ' ਫੁਲਫਿਲਮੈਂਟ ਸੈਂਟਰ' ਕਿਹਾ ਜਾਵੇਗਾ। ਇਸ 'ਤੇ ਹਵਾ 'ਚ ਹਮਲਾ ਨਾ ਕੀਤਾ ਜਾ ਸਕੇ, ਇਸ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ।
ਇਸ ਸਿਸਟਮ ਨਾਲ ਪ੍ਰੇਸ਼ਾਨੀ ਹੋਵੇਗੀ ਘੱਟ
ਅਮੇਜ਼ਾਨ ਗਬਨ ਡਲਿਵਰੀ ਦਾ ਟਰਾਇਲ ਵੀ ਸ਼ੁਰੂ ਕਰ ਚੁੱਕਾ ਹੈ। ਇਹ ਸਿਸਟਮ ਤੁਹਾਡੀ ਪ੍ਰੇਸ਼ਾਨੀ ਤੇ ਇੰਤਜ਼ਾਰ ਨੂੰ ਘੱਟ ਕਰ ਸਕਦਾ ਹੈ। ਇਸ ਤਕਨੀਕ ਦੀ ਸਹਾਇਤਾ ਨਾਲ ਜਲਦ ਤੋਂ ਜਲਦ ਸਾਮਾਨ ਦੀ ਡਲਿਵਰੀ ਕਰਨਾ ਸੰਭਵ ਹੋ ਜਾਵੇਗਾ। ਕਿਹਾ ਇਹ ਵੀ ਜਾ ਰਿਹਾ ਹੈ ਕਿ ਛੋਟੇ ਪੈਕੇਜ (2.27 ਕਿਲੋਗ੍ਰਾਮ) ਅੱਧੇ ਘੰਟੇ ਦੇ ਸਮੇਂ 'ਚ ਵੀ ਪਹੁੰਚਾਏ ਜਾ ਸਕਣਗੇ। ਅਮੇਜ਼ਾਨ ਨੂੰ 3 ਟੈਸਟਾਂ ਦੇ ਲਈ ਮਨਜ਼ੂਰੀ ਮਿਲ ਚੁੱਕੀ ਹੈ। ਟੈਸਟ ਦੌਰਾਨ ਡਰੋਨ 122 ਮੀਟਰ ਦੀ ਉਚਾਈ ਤੱਕ ਉੱਡ ਸਕਣਗੇ ਤੇ ਏਅਰਪੋਰਟ ਨਾਲ ਇਨ੍ਹਾਂ ਦੂਰੀ ਬਣ ਕੇ ਰੱਖਣੀ ਹੋਵੇਗੀ।
ਪਲੇ ਸਟੋਰ 'ਤੇ ਉਪਲੱਬਧ ਹੋਈ ਨਵੀਂ ਨਿਯੂ ਈਅਰ ਕਾਊਟਡਾਊਨ ਐਪ
NEXT STORY