ਜਲੰਧਰ— ਯਾਹਮਾ ਨੇ ਬਾਈਕ ਲਵਰਜ਼ ਲਈ ਇਕ ਨਵੀਂ ਸੁਪਰਬਾਈਕ ਦਾ ਤੋਹਫਾ ਲੈ ਕੇ ਆ ਰਹੀ ਹੈ। ਕੰਪਨੀ ਨੇ ਇਸ ਨਵੀਂ ਸਪੋਰਟਸ ਸੁਪਰਬਾਈਕ ਦਾ ਨਾਂ 2017 ਐਫ ਜ਼ੈੱਡ-10 ਰੱਖਿਆ ਹੈ। ਇਹ ਬਾਈਕ ਦੋ ਰੰਗਾਂ 'ਚ ਉਪਲੱਬਧ ਹੋਵੇਗੀ। ਕੰਪਨੀ ਨੇ ਅਮਰੀਕਾ 'ਚ ਇਸ ਮੋਟਰਸਾਈਕਲ ਦੀ ਕੀਮਤ 12,999 ਡਾਲਰ (ਕਰੀਬ 8.6 ਲੱਖ ਰੁਪਏ) ਤੈਅ ਕੀਤੀ ਹੈ ।
ਡਿਜ਼ਾਇਨ-
ਯਾਹਮਾ ਦੀ ਇਸ ਮੋਟਰਸਾਈਕਲ ਦਾ ਫਰੇਮ ਡੈਲਟਾਬਾਕਸ ਐਲੂਮੀਨੀਅਮ ਨਾਲ ਬਣਾਇਆ ਗਿਆ ਹੈ। ਇਸ ਕਾਰਨ ਇਹ ਸੁਪਰਬਾਈਕ ਹਲਕੀ ਹੋਣ ਦੇ ਨਾਲ-ਨਾਲ ਕਾਫੀ ਮਜ਼ਬੂਤ ਵੀ ਹੈ। 2017 ਯਾਹਮਾ ਐੱਫ ਜ਼ੈੱਡ-10 82.5- ਇੰਚ ਲੰਬੀ, 31.5-ਇੰਚ ਚੌੜੀ ਅਤੇ 43.7-ਇੰਚ ਉੱਚੀ ਹੈ। ਬਾਈਕ ਦੀ ਸੀਟ ਦੀ ਉੱਚਾਈ 32.5-ਇੰਚ, ਵ੍ਹੀਲਬੇਸ 55.1-ਇੰਚ ਅਤੇ ਗ੍ਰਾਊਂਡ ਕਲਿਅਰੇਂਸ 5.1-ਇੰਚ ਹੈ। ਲੁੱਕਸ ਦੀ ਗੱਲ ਕਰੀਏ ਤਾਂ ਯਾਹਮਾ ਦੀ ਇਹ ਬਾਈਕ ਸ਼ਾਨਦਾਰ ਦਿਸਦੀ ਹੈ। ਬਾਈਕਰਸ ਨੂੰ ਯਕੀਨੀ ਤੌਰ 'ਤੇ ਇਹ ਬਾਈਕ ਪਸੰਦ ਆਏਗੀ।
ਇੰਜਣ-
2017 ਯਾਹਮਾ ਐੱਫ ਜ਼ੈੱਡ-10 'ਚ 998cc ਦੀ ਸਮੱਰਥਾ ਵਾਲਾ ਇਨਲਾਈਨ, 4-ਸਿਲੰਡਰ ਕ੍ਰਾਸਪਲੇਨ ਕ੍ਰੈਂਕਸ਼ਾਫਟ ਇੰਜਣ ਲਗਾਇਆ ਗਿਆ ਹੈ। ਬਾਈਕ ਦੇ ਇੰਜਣ ਨੂੰ 6-ਸਪੀਡ ਟ੍ਰਾਂਸਮਿਸ਼ਨ ਨਾਲ ਜੋੜਿਆ ਗਿਆ ਹੈ।
ਫਿਊਲ ਟੈਂਕ-
ਯਾਹਮਾ ਦੀ ਇਸ ਬਾਈਕ 'ਚ 17 ਲੀਟਰ ਦੀ ਕਪੈਸਿਟੀ ਵਾਲਾ ਫਿਊਲ ਟੈਂਕ ਲਗਾਇਆ ਗਿਆ ਹੈ।
ਮਾਈਲੇਜ-
ਇਹ ਬਾਈਕ ਇਕ ਲੀਟਰ ਫਿਊਲ ਨਾਲ ਕਰੀਬ 13 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰ ਸਕਦੀ ਹੈ।
ਹੋਰ ਖਾਸ ਫੀਚਰਜ਼-
ਇਸ ਬਾਈਕ 'ਚ ਹਾਈ-ਪਰਫਆਰਮੈਂਸ ਐੱਲ.ਈ.ਡੀ. ਲਾਈਟਿੰਗ ਦਿੱਤੀ ਗਈ ਹੈ। ਬਾਈਕ 'ਚ ਐੱਲ.ਈ.ਡੀ. ਟਰਨ ਸਿਗਨਲਸ, ਰਨਿੰਗ ਲਾਈਟਸ ਅਤੇ ਟੇਲ ਲਾਈਟਸ ਦੇ ਨਾਲ-ਨਾਲ ਕੰਪੈੱਕਟ ਐੱਲ.ਈ.ਡੀ. ਹੈੱਡਲਾਈਟਸ ਵੀ ਦਿੱਤੀਆਂ ਗਈਆਂ ਹਨ।
ਬਾਈਕ 'ਚ ਫਰੰਟ 'ਚ ਏ.ਬੀ.ਐੱਸ. ਦੇ ਨਾਲ ਡਿਊਲ ਹਾਈਡ੍ਰੋਲਿਕ ਡਿਸਕ ਬ੍ਰੇਕ ਜਦੋਂਕਿ ਰਿਅਰ 'ਚ ਏ.ਬੀ.ਐੱਸ. ਦੇ ਨਾਲ ਹਾਈਡ੍ਰੋਲਿਕ ਡਿਸਕ ਬ੍ਰੇਕ ਲਗਾਈ ਗਈ ਹੈ। ਇਸ ਦੇ ਫਰੰਟ 'ਚ 120/70ਜ਼ੈੱਡ.ਆਰ.17 ਟਾਇਰ ਅਤੇ ਰਿਅਰ 'ਚ 190/55ਜ਼ੈੱਡ.ਆਰ.17 ਟਾਇਰ ਲਗਾਇਆ ਗਿਆ ਹੈ।
ਐਂਡ੍ਰਾਇਡ ਲਈ ਟਵਿਟਰ ਐਪ ਦੀ ਨਵੀਂ ਲੁੱਕ 'ਚ ਦਿੱਤੇ ਗਏ ਹਨ ਕਈ ਆਕਰਸ਼ਿਤ ਫੀਚਰਸ
NEXT STORY