ਨਵੀਂ ਦਿੱਲੀ– ਟੋਇਟਾ ਦੀ ਸ਼ਾਨਦਾਰ ਸਪੋਰਟਸ ਕਾਰ Supra ਕੰਪਨੀ ਦੇ ਲਾਈਨ-ਅਪ ’ਚ 17 ਸਾਲ ਬਾਅਦ ਵਾਪਸੀ ਕਰਨ ਵਾਲੀ ਹੈ। Toyota Supra ਦਾ ਸਾਲ 2002 ’ਚ ਆਖਰੀ ਪ੍ਰੋਡਕਸ਼ਨ ਕੀਤਾ ਗਿਆ ਸੀ। ਹੁਣ ਜਨਵਰੀ 2019 ’ਚ ਹੋਣ ਵਾਲੇ ਡੇਟ੍ਰਾਇਟ ਮੋਟਰ ਸ਼ੋਅ ’ਚ ਟੋਇਟਾ ਸੁਪਰਾ ਦੁਬਾਰਾ ਲਾਂਚ ਕੀਤੀ ਜਾਵੇਗੀ। ਨਵੀਂ ਸਪੋਰਟਸ ਕਾਰ ਦੀ ਵਿਕਰੀ ਲਾਂਚਿੰਗ ਤੋਂ ਬਾਅਦ ਜਲਦੀ ਹੀ ਸ਼ੁਰੂ ਹੋ ਜਾਵੇਗੀ।
ਨਵੀਂ ਟੋਇਟਾ ਸੁਪਰਾ ਬਣਾਉਣ ਦੀ ਸ਼ੁਰੂਆਤ ਸਾਲ 2012 ’ਚ ਟੋਇਟਾ ਅਤੇ ਬੀ.ਐੱਮ.ਡਬਲਯੂ. ਦੇ ਵਿਚਕਾਰ ਇਕ ਪ੍ਰਾਜੈੱਕਟ ਦੀ ਸੀਰੀਜ਼ ਤਹਿਤ ਹੋਈ ਸੀ। ਇਸ ਦੀ ਪ੍ਰੋਡਕਸ਼ਨ ਨਵੀਂ BMW Z4 ਦੇ ਨਾਲ ਕੀਤਾ ਜਾਵੇਗਾ। ਪਾਵਰ ਦੀ ਗੱਲ ਕਰੀਏ ਤਾਂ ਨਵੀਂ ਸੁਪਰਾ ’ਚ ਬੀ.ਐੱਮ.ਡਬਲਯੂ. ਤੋਂ ਲਿਆ ਗਿਆ 3.0 ਲੀਟਰ ਇੰਜਣ ਹੋਵੇਗਾ। ਇਹ ਇੰਜਣ 340hp ਦੀ ਪਾਵਰ ਅਤੇ 475Nm ਦਾ ਟਾਰਕ ਪੈਦਾ ਕਰੇਗਾ। ਇਸ ਵਿਚ 8 ਸਪੀਡ ਜ਼ੈੱਡ.ਐੱਫ. ਆਟੋਮੈਟਿਕ ਟ੍ਰਾਂਸਮਿਸ਼ਨ ਮਿਲੇਗਾ ਜੋ ਕਾਰ ਦੇ ਰੀਅਰ ਵ੍ਹੀਲਜ਼ ’ਚ ਪਾਵਰ ਦੇਵੇਗਾ।
ਨਵੀਂ ਸੁਪਰਾ ਦਾ ਭਾਰ ਕਰੀਬ 1,500 ਕਿਲੋਗ੍ਰਾਮ ਹੋਵੇਗਾ ਜੋ ਪੁਰਾਣੀ ਫੋਰਥ ਜਨਰੇਸ਼ਨ ਸੁਪਰਾ ਦੇ ਮੁਕਾਬਲੇ 14 ਕਿਲੋਗ੍ਰਾਮ ਘੱਟ ਹੈ। ਨਵੀਂ ਸੁਪਰਾ ਦੀ ਬਾਡੀ ਸਟੀਲ ਅਤੇ ਐਲਮੀਨੀਅਮ ਨਾਲ ਬਣਾਈ ਜਾਵੇਗੀ। ਕੰਪਨੀ ਨੇ ਇਸ ਦੀ ਪੂਰੀ ਸਟਾਈਲਿੰਗ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ। ਟਵਿਟਰ ’ਤੇ ਪੋਸਟ ਕੀਤੇ ਗਏ ਟੀਜ਼ਰ ਵੀਡੀਓ ’ਚ ਟੋਇਟਾ ਨੇ ਜਾਣਕਾਰੀ ਦਿੱਤੀ ਹੈ ਕਿ ਨਵੀਂ ਸੁਪਰਾ ਲਈ ਆਨਲਾਈਨ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ।
ਸੋਸ਼ਲ ਮੀਡੀਆ ਰਾਹੀਂ ਵੱਧ ਰਹੀਆਂ Fake news 'ਤੇ ਲਗਾਮ ਲਗਾਵੇਗਾ ਇਹ ਵੈੱਬ ਬੇਸਡ ਟੂਲ
NEXT STORY