ਗੈਜੇਟ ਡੈਸਕ- ਸਾਡਾ ਸੋਸ਼ਲ ਮੀਡੀਆ ਦੀ ਰੇਂਜ ਜਿਨ੍ਹੀਂ ਵੱਡੀ ਹੈ ਓਨੇ ਹੀ ਲੋਕ ਦਿਨਭਰ ਸੋਸ਼ਲ ਮੀਡੀਆ ਪਲੇਟਫਾਰਮ ਨਾਲ ਜੁੜੇ ਰਹਿੰਦੇ ਹਨ। ਸੋਸ਼ਲ ਮੀਡੀਆ ਪਲੇਟਫਾਰਮ ਦੇ ਵੱਧਦੇ ਇਸਤੇਮਾਲ ਨੇ ਇਸ ਪਲੇਟਫਾਰਮ 'ਤੇ ਫੇਕ ਨਿਊਜ਼ ਮਤਲਬ ਝੂੱਠੀਆਂ ਖ਼ਬਰਾਂ ਦਾ ਸਿਲਸਿਲਾ ਕਾਫ਼ੀ ਵਧਾ ਦਿੱਤਾ ਹੈ। ਇਸ ਪਲੇਟਫਾਰਮ 'ਤੇ ਕਾਫ਼ੀ ਭਰੋਸਾ ਹੋਣ ਦੇ ਚਲਦੇ ਲੋਕ ਇਨ੍ਹਾਂ ਫੇਕ ਨਿਊਜ਼ 'ਤੇ ਵਿਸ਼ਵਾਸ ਕਰ ਲੈਂਦੇ ਹਨ।
ਹਾਲਾਂਕਿ ਸੋਸ਼ਲ ਮੀਡੀਆ ਕੰਪਨੀਆਂ ਵੀ ਇਸ 'ਤੇ ਰੋਕ ਲਗਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀਆਂ ਹੈ। ਦੱਸ ਦੇਈਏ ਫੇਕ ਨਿਊਜ਼ ਨੂੰ ਰੋਕਣ ਲਈ ਵਿਗਿਆਨੀਆਂ ਨੇ ਨਵਾਂ ਵੈੱਬ-ਬੇਸਡ ਟੂਲ ਬਣਾਇਆ ਹੈ। ਇਸ ਵੈੱਬ-ਬੇਸਡ ਟੂਲ ਦੇ ਇਸਤੇਮਾਲ ਨਾਲ ਸੋਸ਼ਲ ਮੀਡੀਆ ਪਲੇਟਫਾਰਮ 'ਚ ਫੈਲਣ ਵਾਲੀਆਂ ਅਫਵਾਹਾਂ ਤੇ ਚਾਲਬਾਜ਼ ਖਬਰਾਂ 'ਤੇ ਰੋਕ ਲਗਾਈ ਜਾਵੇਗੀ। ਫੇਕ ਨਿਊਜ਼ 'ਤੇ ਲਗੇਗੀ ਲਗਾਮ ਉਥੇ ਹੀ ਕਈ ਦੇਸ਼ਾਂ ਦੀਆਂ ਸਰਕਾਰਾਂ ਸੋਸ਼ਲ ਮੀਡੀਆ ਪਲੇਟਫਾਰਮ ਜਿਹੇ ਫੇਸਬੁਕ, ਟਵਿੱਟਰ ਤੇ ਵਟਸਐਪ ਨੂੰ ਵੱਧਦੀ ਫੇਕ ਨਿਊਜ਼ ਨੂੰ ਰੋਕਣ ਲਈ ਦਵਾਬ ਪਾ ਰਹੀ ਹਨ। ਫੇਕ ਨਿਊਜ਼ ਦੇ ਚੱਲਦੇ ਵਟਸਐਪ ਨੂੰ ਸਰਕਾਰ ਵੱਲੋਂ ਚੇਤਾਵਨੀ ਵੀ ਮਿਲ ਚੁੱਕੀ ਹੈ। ਹਾਲਾਂਕਿ ਅਜੇ ਤੱਕ ਇਹ ਸੋਸ਼ਲ ਮੀਡੀਆ ਪਲੇਟਫਾਰਮ ਫੇਕ ਨਿਊਜ਼ ਰੋਕਣ ਲਈ ਕੋਈ ਸਖਤ ਕਦਮ ਨਹੀਂ ਉੱਠਾ ਪਾਈਆਂ ਹਨ।
ਹੈਲਥ ਮੈਟ੍ਰਿਕ Iffy Quotient ਪਲੇਟਫਾਰਮ 'ਤੇ ਕੰਮ ਕਰੇਗਾ
ਟੂਲ ਦੀ ਗੱਲ ਕਰੀਏ ਤਾਂ ਇਸ ਨੂੰ ਅਮਰੀਕਾ ਦੀ ਯੂਨਿਵਰਸਿਟੀ ਆਫ ਮਿਸ਼ਿਗਨ ਦੇ ਖੋਜਕਾਰਾਂ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਟੂਲ ਮੀਡੀਆ ਬਾਇਸ/ਫੈਕਟ ਚੈਕਰ ਦੇ ਰਾਹੀਂ ਫੇਕ ਨਿਊਜ਼ ਦਾ ਪਤਾ ਲਗਾਇਆ ਜਾ ਸਕੇਗਾ। ਜਿਸ ਦੇ ਨਾਲ ਲੋਕਾਂ ਨੂੰ ਇਸ ਬਾਰੇ 'ਚ ਪਤਾ ਚੱਲ ਸਕੇਗਾ। ਇਹ ਟੂਲ ਹੈਲਥ ਮੈਟ੍ਰਿਕ iffy Quotient ਪਲੇਟਫਾਰਮ 'ਤੇ ਕੰਮ ਕਰੇਗਾ।
ਦਸ ਦੇਈਏ ਇਹ ਟੂਲ ਨਿਊਜ਼ਵਾਰਪ ਤੇ ਮੀਡੀਆ ਬਾਇਸ/ਫੈਕਟ ਚੈਕਰ ਦੇ ਰਾਹੀਂ ਡਾਟਾ ਟ੍ਰੈਕ ਕਰੇਗਾ। ਦੱਸ ਦੇਈਏ NewsWhip ਸੋਸ਼ਲ ਮੀਡਿਆ ਇੰਗੇਜਮੈਂਟ ਟ੍ਰੈਫਿਕ ਫਰਮ ਹੈ, ਜੋ ਕਿ ਹਰ ਦਿਨ ਹਜਾਰਾਂ ਸਾਈਟਸ ਦੇ ਯੂ. ਆਰ. ਐੱਲ ਕੁਲੈੱਕਟ ਕਰਦੀ ਹੈ। ਇਸ ਤੋਂ ਬਾਅਦ ਇੰਫਾਰਮੇਸ਼ਨ ਗੇਦਰ ਕਰਦੀ ਹੈ ਕਿ ਇਸ ਸਾਈਟਸ ਦੇ ਫੇਸਬੁੱਕ ਤੇ ਟਵਿੱਟਰ 'ਤੇ ਕਿੰਨੀ ਇੰਗੇਜਮੈਂਟ ਹੈ। ਇਹ ਟੂਲ ਮੀਡੀਆ ਬਾਇਸ/ ਫੈਕਟ ਚੈਕਰ ਲਿਸਟ ਦੇ ਰਾਹੀਂ ”RLs ਨੂੰ ਤਿੰਨ ਕੈਟਾਗਿਰੀ 'ਚ ਡਿਵਾਇਸ ਕਰੇਗਾ, ਜਿਸ ਨਾਲ ਪਤਾ ਲਗਾਇਆ ਜਾ ਸਕੇਗਾ ਕਿ ਕਿਹੜੀ ਖਬਰ ਝੂੱਠੀ ਹੈ।
WhatsApp ’ਤੇ ਫਰਜ਼ੀ ਖਬਰਾਂ ਰੋਕਣ ਲਈ ਸਰਕਾਰ ਸਖਤ
NEXT STORY