ਆਟੋ ਡੈਸਕ– ਜਰਮਨ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਮਰਸਡੀਜ਼ ਬੈਂਜ਼ ਨੇ ਭਾਰਤੀ ਬਾਜ਼ਾਰ ’ਚ ਆਪਣੀ GLE SUV ਦੇ ਨੈਕਸਟ ਜਨਰੇਸ਼ਨ ਮਾਡਲ ਨੂੰ ਲਾਂਚ ਕਰ ਦਿੱਤਾ ਹੈ। ਇਸ ਨੂੰ ਦੋ ਵੇਰੀਐਂਟਸ ’ਚ ਲਿਆਇਆ ਗਿਆ ਹੈ ਜਿਨ੍ਹਾਂ ’ਚੋਂ ਸ਼ੁਰੂਆਤੀ ਮਾਡਲ 300ਡੀ ਦੀ ਕੀਮਤ 73.70 ਲੱਖ ਰੁਪਏ ਰੱਖੀ ਗਈ ਹੈ, ਉਥੇ ਹੀ 400ਡੀ ਐੱਲ.ਡਬਲਯੂ.ਬੀ. (ਹਿਪ ਹਾਪ ਐਡੀਸ਼ਨ) ਨੂੰ 1.25 ਕਰੋੜ ਰੁਪਏ ਦੀ ਕੀਮਤ ’ਚ ਲਾਂਚ ਕੀਤਾ ਗਿਆ ਹੈ।
ਡਿਜ਼ਾਈਨ
ਇਸ ਕਾਰ ਦੇ ਡਿਜ਼ਾਈਨ ਨੂੰ ਕਾਫੀ ਪਤਲਾ ਰੱਖਿਆ ਗਿਆ ਹੈ। ਫਰੰਟ ’ਚ ਐੱਲ.ਈ.ਡੀ. ਹੈੱਡਲੈਂਪ ਨੂੰ ਡੀ.ਆਰ.ਐੱਲ. ਦੇ ਨਾਲ ਦਿੱਤਾ ਗਿਆ ਹੈ। ਉਥੇ ਹੀ ਰੀਅਰ ’ਚ ਐੱਲ.ਈ.ਡੀ. ਟੇਲ ਲੈਂਪ ਮੌਜੂਦ ਹਨ। ਇਹ ਕਾਰ ਪੁਰਾਣੇ ਮਾਡਲ ਤੋਂ ਕਾਫੀ ਆਕਰਸ਼ਕ ਅਤੇ ਦਮਦਾਰ ਲੱਗਦੀ ਹੈ।
ਇੰਟੀਰੀਅਰ
ਕਾਰ ਦੇ ਇੰਟੀਰੀਅਰ ਦੀ ਗੱਲ ਕਰੀਏ ਤਾਂ ਇਸ ਵਿਚ ਦੋ 12.3 ਇੰਚ ਦੀਆਂ ਸਕਰੀਨਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ’ਚੋਂ ਇਕ 4 ਜੋਨ ਆਟੋਮੈਟਿਕ ਕਲਾਈਮੇਟ ਕੰਟਰੋਲ, ਕਰੂਜ਼ ਕੰਟਰੋਲ, ਬਰਮਿਸਟਰ ਸਾਊਂਡ ਸਿਸਟਮ ਅਤੇ ਪਾਰਕਿੰਗ ਅਸਿਸਟ ਵਰਗੇ ਫੀਚਰਜ਼ ਨੂੰ ਕੰਟਰੋਲ ਕਰਨ ’ਚ ਮਦਦ ਕਰਦੀ ਹੈ।
ਐਂਬੀਅੰਟ ਲਾਈਟਿੰਗ
ਇਸ ਕਾਰ ਦੇ ਕੈਬਿਨ ’ਚ ਐਂਬੀਅੰਟ ਲਾਈਟਿੰਗ ਦਿੱਤੀ ਗਈ ਹੈ ਜਿਸ ਨੂੰ 64 ਰੰਗਾਂ ਦੇ ਆਪਸ਼ਨ ’ਚ ਚੁਣਿਆ ਜਾ ਸਕਦਾ ਹੈ।
ਸੁਰੱਖਿਆ ਫੀਚਰਜ਼
ਨਵੀਂ ਜੀ.ਐੱਲ.ਈ. ਐੱਸ.ਯੂ.ਵੀ. ’ਚ 9 ਏਅਰਬੈਗ, ਈ.ਬੀ.ਡੀ. ਦੇ ਨਾਲ ਏ.ਬੀ.ਐੱਸ., 360 ਡਿਗਰੀ ਕੈਮਰਾ, ਫਰੰਟ ਅਤੇ ਬੈਕ ਪਾਰਕਿੰਗ ਸੈਂਸਰ ਆਦਿ ਫੀਚਰਜ਼ ਮੌਜੂਦ ਹਨ।
ਇੰਜਣ
2020 ਮਰਸਡੀਜ਼ ਬੈਂਜ਼ ਜੀ.ਐੱਲ.ਈ. ਦੇ 400ਡੀ ਮਾਡਲ ’ਚ ਬੀ.ਐੱਸ.-6 2.9 ਲੀਟਰ ਡੀਜ਼ਲ ਇੰਜਣ ਲੱਗਾ ਹੈ ਜੋ 330 ਬੀ.ਐੱਚ.ਪੀ. ਦੀ ਪਾਵਰ ਅਤੇ 700 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਉਥੇ ਹੀ ਜੀ.ਐੱਲ.ਈ. 300 ’ਚ 1.9 ਲੀਟਰ ਦਾ ਡੀਜ਼ਲ ਇੰਜਣ ਦਿੱਤਾ ਗਿਆ ਹੈ ਜੋ 245 ਬੀ.ਐੱਚ.ਪੀ. ਦੀ ਪਾਵਰ ਅਤੇ 500 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਦੋਵਾਂ ਹੀ ਇੰਜਣਾਂ ਨੂੰ 9 ਸਪੀਡ ਆਟੋਮੈਟਿਕ ਗਿਅਰਬਾਕਸ ਦੇ ਨਾਲ ਜੋੜਿਆ ਗਿਆ ਹੈ।
ਟੈਸਲਾ ਸਾਈਬਰਟਰੱਕ ਵਰਗਾ iPhone, ਕੀਮਤ 93 ਲੱਖ ਰੁਪਏ ਤੋਂ ਵੀ ਜ਼ਿਆਦਾ
NEXT STORY