ਆਟੋ ਡੈਸਕ– ਇਟਲੀ ਦੀ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਪਿਆਜੀਓ ਨੇ ਆਪਣੇ ਮਸ਼ਹੂਰ ਸਕੂਟਰ ਵੈਸਪਾ ਦੀ ਨਵੀਂ ਰੇਂਜ ਨੂੰ ਜਲਦੀ ਹੀ ਲਿਆਉਣ ਦਾ ਐਲਾਨ ਕੀਤਾ ਹੈ। ਰਿਪੋਰਟ ਮੁਤਾਬਕ, ਕੰਪਨੀ ਆਪਣੀ ਪ੍ਰੀਮੀਅਮ ਰੇਂਜ ’ਚ Vespa VXL ਅਤੇ Vespa SXL ਨਾਂ ਦੇ ਦੋ ਸਕੂਟਰ ਲਾਂਚ ਕਰੇਗੀ। ਇਨ੍ਹਾਂ ਦੀ ਬੁਕਿੰਗਸ ਕੰਪਨੀ ਨੇ 1000 ਰੁਪਏ ’ਚ ਸ਼ੁਰੂ ਕਰ ਦਿੱਤੀ ਹੈ। ਜੇਕਰ ਤੁਸੀਂ ਇਨ੍ਹਾਂ ਸਕੂਟਰਾਂ ਨੂੰ ਬੁੱਕ ਕਰਨਾ ਚਾਹੁੰਦੇ ਹੋ ਤਾਂ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਤੋਂ ਇਨ੍ਹਾਂ ਨੂੰ ਬੁੱਕ ਕਰ ਸਕਦੇ ਹੋ।
ਮਿਲੇਗੀ 2000 ਰੁਪਏ ਦੀ ਛੋਟ
ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜੇਕਰ ਤੁਸੀਂ ਇਨ੍ਹਾਂ ਦੋਵਾਂ ’ਚੋਂ ਕਿਸੇ ਵੀ ਸਕੂਟਰ ਨੂੰ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਆਨਲਾਈਨ ਬੁੱਕ ਕਰਦੇ ਹੋ ਤਾਂ ਤੁਹਾਨੂੰ 2000 ਰੁਪਏ ਦੀ ਛੋਟ ਮਿਲੇਗੀ।
ਪਿਆਜੀਓ ਇੰਡੀਆ ਦੇ ਪ੍ਰਧਾਨ ਅਤੇ ਐੱਮ.ਡੀ. ਡਿਆਗੋ ਗ੍ਰੈਫੀ ਨੇ ਕਿਹਾ ਕਿ ਅਸੀਂ ਆਪਣੇ ਗਾਹਕਾਂ ਦੇ ਪ੍ਰੀਮੀਅਮ ਮੋਬਿਲਿਟੀ ਅਨੁਭਲ ਨੂੰ ਹੋਰ ਵੀ ਸ਼ਾਨਦਾਰ ਬਣਾਉਣ ਲਈ VESPA VXL ਅਤੇ SXL ਫੇਸਲਿਫ ਨੂੰ ਜੁਲਾਈ ਦੀ ਸ਼ੁਰੂਆਤ’ਚ ਲਾਂਚ ਕਰ ਸਕਦੇ ਹਾਂ। ਇਨ੍ਹਾਂ ਨੂੰ 125 ਅਤੇ 150 ਸੀਸੀ ਦੇ ਇੰਜਣ ਨਾਲ ਲਿਆਇਆ ਜਾਵੇਗਾ। ਇਨ੍ਹਾਂ ਰੈਟਰੋ ਸਟਾਈਲ ਅਤੇ ਸਟੀਲ ਬਾਡੀ ਵਾਲੇ ਸਕੂਟਰਾਂ ’ਚ 5-ਸਪੋਕ ਅਲੌਏ ਵ੍ਹੀਲ, ਯੂ.ਐੱਸ.ਬੀ. ਚਾਰਜਿੰਗ ਪੋਟਰ, ਬੂਟ ਲਾਈਟ ਅਤੇ ਅਡਜਸਟੇਬਲ ਰੀਅਰ ਸਸਪੈਂਸ਼ਨ ਆਦਿ ਫੀਚਰਜ਼ ਮਿਲਣਗੇ। ਇਨ੍ਹਾਂ ਦੀ ਕੀਮਤ ਲਗਭਗ 1 ਲੱਖ ਰੁਪਏ ਹੋ ਸਕਦੀ ਹੈ।
ਸਮਾਰਟਫੋਨ ਕੰਪਨੀਆਂ ਦੀ ਨਵੀਂ ਪਾਲਿਸੀ, ਕੀਮਤ ਘਟਣ ਦੇ ਬਾਵਜੂਦ ਫੋਨ ਖ਼ਰੀਦਣਾ ਹੋਵੇਗਾ ਮਹਿੰਗਾ
NEXT STORY