ਆਟੋ ਡੈਸਕ– ਐੱਮ.ਜੀ. ਨੇ ਭਾਰਤ ’ਚ ਐੱਮ.ਜੀ. ਹੈਕਟਰ ਨਾਲ ਐਂਟਰੀ ਕੀਤੀ ਸੀ। ਇਸ ਕਾਰ ਨੂੰ ਭਾਰਤੀ ਗਾਹਕਾਂ ਨੇ ਕਾਫੀ ਪਸੰਦ ਕੀਤਾ। ਕਾਰ ਦੀ ਪ੍ਰਸਿੱਧੀ ਨੂੰ ਵੇਖਦੇ ਹੋਏ ਕੰਪਨੀ ਨੇ ਹੁਣ ਇਸ ਕਾਰ ਦਾ ਫੇਸਲਿਫਟ 7 ਸੀਟਰ ਮਾਡਲ ਲਾਂਚ ਕੀਤਾ ਹੈ।

5, 6 ਅਤੇ 7 ਸੀਟਰ ਮਾਡਲ ’ਚ ਉਪਲੱਬਧ
ਭਾਰਤ ’ਚ ਕੰਪਨੀ ਦੀ ਇਹ ਸਭ ਤੋਂ ਪ੍ਰਸਿੱਧ ਕਾਰ ਹੈ। ਇਸ ਕਾਰ ਦੀ ਪ੍ਰਸਿੱਧੀ ਨੂੰ ਵੇਖਦੇ ਹੋਏ ਕੰਪਨੀ ਨੇ ਇਸ ਨੂੰ 5, 6 ਅਤੇ 7 ਸੀਟਰ ਤਿੰਨਾਂ ਮਾਡਲਾਂ ’ਚ ਉਤਾਰਿਆ ਹੈ। ਕੰਪਨੀ ਨੇ ਕੁਝ ਸਮਾਂ ਪਹਿਲਾਂ 6 ਸੀਟਰ ਮਾਡਲ ਲਾਂਚ ਕੀਤਾ ਸੀ।

ਕੀਮਤ
ਕੀਮਤ ਦੀ ਗੱਲ ਕਰੀਏ ਤਾਂ 5 ਸੀਟਰ ਮਾਡਲ ਦੀ ਕੀਮਤ 12.89 ਲੱਖ ਰੁਪਏ ਹੈ। ਉਥੇ ਹੀ 6 ਸੀਟਰ ਮਾਡਲ ਹੈਕਟਰ ਪਲੱਸ ਦੀ ਸ਼ੁਰੂਆਤੀ ਕੀਮਤ 15.99 ਲੱਖ ਰੁਪਏ ਹੈ। 7 ਸੀਟਰ ਹੈਕਟਰ ਪਲੱਸ ਦੀ ਕੀਮਤ 13.34 ਲੱਖ ਰੁਪਏ ਤੋਂ 18.33 ਲੱਖ ਰੁਪਏ ਤਕ ਹੈ।

ਇੰਜਣ ਅਤੇ ਪਾਵਰ
ਕਾਰ ਦੇ ਇੰਜਣ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਹੈਕਟਰ ’ਚ 1.5 ਲੀਟਰ ਟਰਬੋ ਪੈਟਰੋਲ ਇੰਜਣ ਹੈ ਜੋ 143 ਐੱਚ.ਪੀ. ਦੀ ਪਾਵਰ ਅਤੇ 250 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਡੀਜ਼ਲ ਇੰਜਣ 2.0 ਲੀਟਰ ਦਾ ਹੈ, ਜੋ 170 ਐੱਚ.ਪੀ. ਦੀ ਪਾਵਰ ਅਤੇ 350 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ।

ਜ਼ਬਰਦਸਤ ਫੀਚਰਜ਼ ਨਾਲ ਲੈਸ ਹੈ ਕਾਰ
ਐੱਮ.ਜੀ. ਹੈਕਟਰ ’ਚ ਦਿੱਤਾ ਗਿਆ 10.4 ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਖ਼ਾਸ ਹੈ। ਇਹ ਇੰਫੋਟੇਨਮੈਂਟ ਸਿਸਟਮ ਐਂਡਰਾਇਡ ਆਟੋ, ਐਪਲ ਕਾਰ ਪਲੇਅ, ਆਰਟੀਫਿਸ਼ੀਅਲ ਇੰਟੈਲੀਜੈਂਸ ਪਾਵਰਡ ਵੌਇਸ ਅਸਿਸਟ, ਪ੍ਰੀ-ਲੋਡਿਡ ਐਪਸ ਅਤੇ ਅੰਬੈਡਿਡ ਏਅਰਟੈੱਲ ਸਿਮ ਕਾਰਡ ਨਾਲ ਲੈਸ ਹੈ। ਐੱਸ.ਯੂ.ਵੀ. ਦੇ ਟਾਪ ਮਾਡਲ ’ਚ ਤੁਹਾਨੂੰ 360 ਡਿਗਰੀ ਕੈਮਰਾ, ਚਾਰੇ ਪਾਸੇ ਅਜਟੇਬਲ ਕੋ-ਡਰਾਈਵਰ ਸੀਟ, ਵੱਡਾ ਪੈਨੋਰਮਿਕ ਸਨਰੂਫ, ਹੀਟੇਡ ਆਊਟ ਸਾਈਡ ਰੀਅਰ ਵਿਊ ਮਿਰਰ, ਰੇਨ ਸੈਂਸਿੰਗ ਵਾਈਪਰਸ, ਆਟੋਮੈਟਿਕ ਹੈੱਡਲੈਂਪਸ, 17-ਇੰਚ ਅਲੌਏ ਵ੍ਹੀਲਜ਼ ਅਤੇ 8 ਰੰਗਾਂ ਨਾਲ ਮੂਡ ਲਾਈਟਿੰਗ ਵਰਗੇ ਫੀਚਰਜ਼ ਮਿਲਣਗੇ।
Aug-Oct ਦੌਰਾਨ ਡਾਊਨਲੋਡ ਸਪੀਡ ’ਚ ਏਅਰਟੈੱਲ ਤੇ ਅਪਲੋਡ ’ਚ Voda-Idea ਅੱਗੇ : ਰਿਪੋਰਟ
NEXT STORY