ਆਟੋ ਡੈਸਕ- 2024 Hero Glamour ਬਾਈਕ ਭਾਰਤੀ ਗਾਹਕਾਂ ਲਈ ਲਾਂਚ ਕਰ ਦਿੱਤੀ ਗਈ ਹੈ। ਕੰਪਨੀ ਇਸ ਨੂੰ ਨਵੀਂ ਬਲੈਕ ਮਟੈਲਿਕ ਸਿਲਵਰ ਕਲਰ ਸਕੀਮ ਦੇ ਨਾਲ ਲੈ ਕੇ ਆਈ ਹੈ। ਇਸ ਦੇ ਡਰੱਮ ਬ੍ਰੇਕ ਵੇਰੀਐਂਟ ਦੀ ਕੀਮਤ 83598 ਰੁਪਏ ਅਤੇ ਡਿਸਕ ਬ੍ਰੇਕ ਵੇਰੀਐਂਟ ਦੀ ਕੀਮਤ 87,598 ਰੁਪਏ ਐਕਸ-ਸ਼ੋਅਰੂਮ ਹੈ। ਇਹ ਬਾਈਕ ਭਾਰਤੀ ਬਾਜ਼ਾਰ 'ਚ ਬਜਾਜ ਪਲਸਰ 125 ਨਿਓਨ, ਹੋਂਡਾ ਸ਼ਾਈਨ, ਟੀ.ਵੀ.ਐੱਸ. ਰੇਡਰ 125, ਟੀ.ਵੀ.ਐੱਸ. ਐੱਨ. ਟਾਰਕ ਅਤੇ ਹੀਰੋ ਮੈਸਟ੍ਰੋ ਐੱਜ 125 ਨੂੰ ਟੱਕਰ ਦਿੰਦੀ ਹੈ।
ਪਾਵਰਟ੍ਰੇਨ
2024 Hero Glamour 'ਚ 124.7cc, ਸਿੰਗਲ-ਸਿਲੰਡਰ, ਏਅਰ-ਕੂਲਡ ਇੰਜਣ ਦਿੱਤਾ ਗਿਆ ਹੈ, ਜੋ 10.72bhp ਦੀ ਪਾਵਰ ਅਤੇ 10.6Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਸ ਵਿਚ ਸਸਪੈਂਸ਼ਨ ਲਈ ਟੈਲੀਸਕੋਪਿਕ ਫਰੰਟ ਫੋਰਕਸ ਅਤੇ ਡਿਊਲ ਰੀਅਰ ਸ਼ਾਕਸ ਦਿੱਤਾ ਗਿਆ ਹੈ।
ਫੀਚਰਜ਼
ਇਸ ਬਾਈਕ 'ਚ ਐੱਲ.ਈ.ਡੀ. ਹੈੱਡਲਾਈਟ, ਡਿਜੀਟਲ ਇੰਸਟਰੂਮੈਂਟ ਸਕਰੀਨ, ਸਮਾਰਟਫੋਨ ਚਾਰਜਿੰਗ ਪੋਰਟ, ਆਈਡਲ ਸਟਾਰਟ-ਸਟਾਪ ਸਿਸਟਮ ਅਤੇ ਹਜ਼ਾਰਡ ਲਾਈਡ ਸਮੇਤ ਕਈ ਫੀਚਰਜ਼ ਦਿੱਤੇ ਗਏ ਹਨ।
ਖਤਮ ਹੋਣ ਜਾ ਰਿਹੈ ਇੰਤਜ਼ਾਰ! ਐਪਲ ਦੇ ਸਾਲਾਨਾ ਈਵੈਂਟ 'ਚ iPhone 16 ਸੀਰੀਜ਼ ਸਮੇਤ ਲਾਂਚ ਹੋਣਗੇ ਇਹ ਪ੍ਰੋਡਕਟ
NEXT STORY