ਭਵਾਨੀਗੜ੍ਹ, (ਕਾਂਸਲ,ਵਿਕਾਸ)-ਸਥਾਨਕ ਇਲਾਕੇ 'ਚੋਂ ਲੰਘਦੀ ਬਠਿੰਡਾ ਜ਼ੀਰਕਪੁਰ ਨੈਸ਼ਨਲ ਹਾਈਵੇ ਉੱਪਰ ਪਿੰਡ ਫੱਗੂਵਾਲਾ ਵਿਖੇ ਹਾਈਵੇ ਵਿਚਕਾਰ ਬਣੇ ਕੱਟ ’ਤੇ ਇਕ ਕਾਰ ਅਤੇ ਮੋਟਰਸਾਈਕਲ ਵਿਚਕਾਰ ਟੱਕਰ ਹੋ ਜਾਣ ਕਾਰਨ ਹੋਏ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ।
ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਲਾਲ ਸਿੰਘ ਲਾਲੀ ਵਾਸੀ ਪਿੰਡ ਫੱਗੂਵਾਲਾ ਨੇ ਦੱਸਿਆ ਕਿ ਗੋਬਰ ਗੈਸ ਪਲਾਂਟ ਲਗਾਉਣ ਦਾ ਕੰਮ ਕਰਦਾ ਸੁਖਵਿੰਦਰ ਸਿੰਘ ਨਿੱਕਾ ਪੁੱਤਰ ਜੱਗਾ ਸਿੰਘ ਵਾਸੀ ਪਿੰਡ ਫੱਗੂਵਾਲਾ ਅੱਜ ਸ਼ਾਮ ਨੂੰ ਜਦੋਂ ਭਵਾਨੀਗੜ੍ਹ ਤੋਂ ਆਪਣੇ ਮੋਟਰਸਾਈਕਲ ਰਾਹੀਂ ਆਪਣੇ ਘਰ ਪਰਤ ਰਿਹਾ ਸੀ, ਤਾਂ ਫੱਗੂਵਾਲਾ ਕੱਟ ’ਤੇ ਇਕ ਕਾਰ ਨਾਲ ਉਸ ਦੀ ਟੱਕਰ ਹੋ ਜਾਣ ਕਾਰਨ ਇਸ ਹਾਦਸੇ 'ਚ ਸੁਖਵਿੰਦਰ ਸਿੰਘ ਗੰਭੀਰ ਰੂਪ 'ਚ ਜਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਜਦੋਂ ਸਥਾਨਕ ਹਸਪਤਾਲ ਵਿਖੇ ਲਿਆਂਦਾ ਗਿਆ ਤਾਂ ਇਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਅਨੁਸਾਰ ਅਕਾਲੀ ਦਲ ਹੋ ਸਕਦੈ ਇਕ! ਚੰਦੂਮਾਜਰਾ ਦਾ ਵੱਡਾ ਬਿਆਨ
NEXT STORY