ਵੈੱਬ ਡੈਸਕ- BSNL ਆਪਣੇ ਕਰੋੜਾਂ ਗਾਹਕਾਂ ਨੂੰ ਵੱਡਾ ਝਟਕਾ ਦੇਣ ਜਾ ਰਹੀ ਹੈ। ਕੰਪਨੀ 10 ਫਰਵਰੀ, 2025 ਤੋਂ ਆਪਣੇ ਕੁਝ ਵਿਸ਼ੇਸ਼ ਪਲਾਨ ਬੰਦ ਕਰਨ ਜਾ ਰਹੀ ਹੈ। ਇਨ੍ਹਾਂ ਪਲਾਨਾਂ ਦੀ ਖਾਸੀਅਤ ਇਹ ਹੈ ਕਿ ਇਹ ਲੰਬੀ ਵੈਲੀਡਿਟੀ ਅਤੇ ਘੱਟ ਕੀਮਤ ‘ਤੇ ਉਪਲਬਧ ਸਨ, ਇਸ ਲਈ ਉਪਭੋਗਤਾਵਾਂ ਨੂੰ ਵਾਰ-ਵਾਰ ਰੀਚਾਰਜ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਸੀ। ਪਰ ਹੁਣ BSNL ਦੇ 201 ਰੁਪਏ, 797 ਰੁਪਏ ਅਤੇ 2,999 ਰੁਪਏ ਵਾਲੇ ਪਲਾਨ ਬੰਦ ਹੋਣ ਜਾ ਰਹੇ ਹਨ।
ਜੇਕਰ ਤੁਸੀਂ ਇਸ ਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ 10 ਫਰਵਰੀ ਤੋਂ ਪਹਿਲਾਂ ਆਪਣਾ ਰੀਚਾਰਜ ਕਰਵਾ ਲਓ। ਇਸਦਾ ਮਤਲਬ ਹੈ ਕਿ ਗਾਹਕਾਂ ਕੋਲ ਰੀਚਾਰਜ ਕਰਨ ਲਈ ਲਗਭਗ 5 ਦਿਨ ਬਾਕੀ ਹਨ। ਆਓ ਜਾਣਦੇ ਹਾਂ ਕਿ ਇਨ੍ਹਾਂ ਰੀਚਾਰਜ ਵਿੱਚ ਗਾਹਕਾਂ ਨੂੰ ਕੀ-ਕੀ ਲਾਭ ਮਿਲਦੇ ਸਨ।
ਇਹ ਵੀ ਪੜ੍ਹੋ-ਇਸ ਹਸੀਨਾ ਦੇ ਪਿਆਰ 'ਚ ਦੀਵਾਨੇ ਹੋਏ ਅਭਿਸ਼ੇਕ ਸ਼ਰਮਾ ! ਖੂਬਸੂਰਤੀ ਅੱਗੇ ਬਾਲੀਵੁੱਡ ਦੀਆਂ ਸੁੰਦਰੀਆਂ ਵੀ ਫੇਲ੍ਹ
201 ਰੁਪਏ ਵਾਲਾ ਪਲਾਨ
ਇਹ ਪਲਾਨ ਉਨ੍ਹਾਂ ਲੋਕਾਂ ਲਈ ਸਭ ਤੋਂ ਵਧੀਆ ਸੀ ਜੋ ਘੱਟ ਕੀਮਤ ‘ਤੇ ਆਪਣਾ ਸਿਮ ਐਕਟਿਵ ਰੱਖਣਾ ਚਾਹੁੰਦੇ ਹਨ। ਇਸ ਪਲਾਨ ਦੀ ਵੈਧਤਾ 90 ਦਿਨਾਂ ਦੀ ਸੀ। ਇਸ ਵਿੱਚ 300 ਮਿੰਟ ਕਾਲਿੰਗ ਅਤੇ 6GB ਡੇਟਾ ਦੀ ਪੇਸ਼ਕਸ਼ ਕੀਤੀ ਗਈ ਸੀ। ਹਾਲਾਂਕਿ, ਇਸਦਾ ਕੋਈ ਹੋਰ ਫਾਇਦਾ ਨਹੀਂ ਸੀ।
ਇਹ ਵੀ ਪੜ੍ਹੋ- ਰੋਹਿਤ ਤੋਂ ਬਾਅਦ ਕੌਣ ਬਣੇਗਾ ਟੈਸਟ ਟੀਮ ਦਾ ਕਪਤਾਨ? ਗਿੱਲ-ਪੰਤ ਦੇ ਨਾਲ ਇਸ ਖਿਡਾਰੀ ਦੀ ਦਾਅਵੇਦਾਰੀ ਨੇ ਕੀਤਾ ਹੈਰਾਨ
797 ਰੁਪਏ ਵਾਲਾ ਪਲਾਨ
797 ਰੁਪਏ ਵਾਲਾ ਪਲਾਨ 300 ਦਿਨਾਂ ਦੀ ਵੈਧਤਾ ਦੇ ਨਾਲ ਆਇਆ ਸੀ। ਯਾਨੀ ਇਸ ਰੀਚਾਰਜ ਨਾਲ ਤੁਹਾਡਾ ਸਿਮ ਲਗਭਗ 10 ਮਹੀਨਿਆਂ ਤੱਕ ਐਕਟਿਵ ਰਹੇਗਾ। ਪਰ ਇਸ ਦੇ ਲਾਭ ਸਿਰਫ਼ 60 ਦਿਨਾਂ ਲਈ ਹੀ ਉਪਲਬਧ ਸਨ। ਪਹਿਲੇ 60 ਦਿਨਾਂ ਲਈ ਅਨਲਿਮਟਿਡ ਕਾਲਿੰਗ, ਪ੍ਰਤੀ ਦਿਨ 2GB ਡੇਟਾ ਅਤੇ ਪ੍ਰਤੀ ਦਿਨ 100 SMS। 60 ਦਿਨਾਂ ਬਾਅਦ ਕੋਈ ਕਾਲਿੰਗ ਜਾਂ ਡਾਟਾ ਲਾਭ ਨਹੀਂ, ਸਿਰਫ਼ ਸਿਮ ਐਕਟਿਵ ਰਹਿੰਦਾ ਹੈ।
ਇਹ ਵੀ ਪੜ੍ਹੋ- IPL ਤੋਂ ਪਹਿਲਾਂ ਧੋਨੀ ਦੇ ਘਰ ਬਾਹਰ ਲਗਾਤਾਰ ਲੱਗ ਰਹੀ ਹੈ ਪ੍ਰਸ਼ੰਸਕਾਂ ਦੀ ਭੀੜ, ਜਾਣੋ ਕੀ ਹੈ ਵਜ੍ਹਾ
2,999 ਰੁਪਏ ਵਾਲਾ ਪਲਾਨ
ਇਹ ਪਲਾਨ ਇੱਕ ਪੂਰੇ ਸਾਲ ਦੀ ਵੈਧਤਾ ਦੇ ਨਾਲ ਆਇਆ ਸੀ, ਯਾਨੀ ਕਿ ਸਿਮ ਬਿਨਾਂ ਕਿਸੇ ਹੋਰ ਰੀਚਾਰਜ ਦੇ 365 ਦਿਨਾਂ ਲਈ ਐਕਟਿਵ ਰਹਿੰਦੀ ਹੈ। ਇਸ ਪਲਾਨ ਵਿੱਚ, ਹਰ ਰੋਜ਼ 3GB ਡਾਟਾ, ਅਨਲਿਮਟਿਡ ਕਾਲਿੰਗ ਅਤੇ 100 SMS ਦੀ ਸਹੂਲਤ ਦਿੱਤੀ ਗਈ ਹੈ। ਇਹ ਉਨ੍ਹਾਂ ਉਪਭੋਗਤਾਵਾਂ ਲਈ ਸਭ ਤੋਂ ਵਧੀਆ ਸੀ ਜੋ ਹਰ ਮਹੀਨੇ ਰੀਚਾਰਜ ਕਰਨ ਦੀ ਪਰੇਸ਼ਾਨੀ ਤੋਂ ਬਚਣਾ ਚਾਹੁੰਦੇ ਸਨ ਅਤੇ ਇੱਕ ਵਾਰ ਵਿੱਚ ਪੂਰੇ ਸਾਲ ਲਈ ਰੀਚਾਰਜ ਕਰਨ ਨੂੰ ਤਰਜੀਹ ਦਿੰਦੇ ਸਨ।
ਜੇਕਰ ਤੁਸੀਂ BSNL ਦੇ ਇਨ੍ਹਾਂ ਪਲਾਨਾਂ ਦਾ ਲਾਭ ਲੈਣਾ ਚਾਹੁੰਦੇ ਹੋ, ਤਾਂ 10 ਫਰਵਰੀ ਤੋਂ ਪਹਿਲਾਂ ਰੀਚਾਰਜ ਕਰਵਾਓ। ਜੇਕਰ ਤੁਸੀਂ 10 ਫਰਵਰੀ ਤੋਂ ਪਹਿਲਾਂ ਰੀਚਾਰਜ ਕਰਵਾਇਆ ਹੈ ਤਾਂ ਤੁਹਾਨੂੰ ਇਸ ਦੇ ਸਾਰੇ ਫਾਇਦੇ ਤੁਹਾਡੇ ਪਲਾਨ ਦੀ ਵੈਲੇਡਿਟੀ ਖਤਮ ਹੋਣ ਤੱਕ ਮਿਲਦੇ ਰਹਿਣਗੇ। ਪਰ ਇਨ੍ਹਾਂ ਪਲਾਨਾਂ ਨੂੰ 10 ਫਰਵਰੀ ਤੋਂ ਬਾਅਦ ਰੀਚਾਰਜ ਨਹੀਂ ਕੀਤਾ ਜਾ ਸਕਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਹੁਣ ਆਪਣੀ ਕਾਰ ਖਰੀਦਣ ਦਾ ਸੁਫ਼ਨਾ ਹੋਵੇਗਾ ਪੂਰਾ, ਜਾਣੋ ਕਿਸ ਰੇਟ 'ਤੇ ਮਿਲ ਰਹੀ CNG ਕਾਰ
NEXT STORY