ਜਲੰਧਰ- ਸਮਾਰਟਫੋਨ ਬਾਜ਼ਾਰ 'ਚ 3ਜੀਬੀ ਰੈਮ ਵਾਲੇ ਸਮਾਰਟਫੋਨ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ। ਬਿਹਤਰੀਨ ਪਰਫਾਮੈਂਸ ਵਾਲੇ ਇਹ ਸਮਾਰਟਫੋਨ ਜਲਦੀ ਹੈਂਗ ਨਹੀਂ ਹੁੰਦੇ। ਬਾਜ਼ਾਰ 'ਚ 10 ਹਜ਼ਾਰ ਰੁਪਏ ਤੋਂ ਵੀ ਘੱਟ ਕੀਮਤ 'ਚ 3ਜੀਬੀ ਰੈਮ ਵਾਲੇ ਸਮਾਰਟਫੋਨ ਮੌਜੂਦ ਹੈ।
ਲੀ. ਈ. ਕੋ. ਲੀ 1 ਐੱਸ, ਕੀਮਤ 9,999 ਰੁਪਏ -
ਇਸ ਸਾਲ ਮਈ 'ਚ ਲਾਂਚ ਹੋਏ ਲੀ. ਈ. ਕੋ. ਦੇ ਇਸ ਫੋਨ 'ਚ 1.85 ਗੀਗਾਹਟਰਜ਼ ਦਾ ਆਕਟਾਕੋਰ ਮੀਡੀਆਟੇਕ ਹਿਲੀਓ ਪ੍ਰੋਸੈਸਰ ਹੈ। ਇਹ ਫੋਨ 3ਜੀਬੀ ਰੈਮ ਅਤੇ 32ਜੀਬੀ ਇੰਟਰਨਲ ਮੈਮਰੀ ਨਾਲ ਲੈਸ ਹੈ। ਇਸ 'ਚ 10801920 ਰੈਜ਼ੋਲਿਊਸਨ ਵਾਲਾ 5.5 ਇੰਚ ਦੀ ਡਿਸਪਲੇ ਮੌਜੂਦ ਹੈ। ਐਂਡਰਾਇਡ ਲਾਲੀਪਾਪ 'ਤੇ ਚੱਲਣ ਵਾਲਾ ਇਹ ਫੋਨ 13 ਮੈਗਾਪਿਕਸਲ ਦੇ ਮੇਨ ਅਤੇ 5 ਮੈਗਾਪਿਕਸਲ ਦੇ ਫਰੰਟ ਕੈਮਰੇ ਨਾਲ ਲੈਸ ਹੈ। 169 ਗ੍ਰਾਮ ਵਜਨ ਇਸ ਫੋਨ 'ਚ 3000 ਐੱਮ. ਏ. ਐੱਚ. ਦੀ ਬਿਹਤਰਰੀਨ ਬੈਕਅੱਪ ਵਾਲੀ ਬੈਟਰੀ ਦਿੱਤੀ ਗਈ ਹੈ। ਇਸ ਨੂੰ ਫਲਿੱਪਕਾਰਟ ਤੋਂ 9,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ।
ਲੇਨੋਵੋ ਦੇ 6 ਪਾਵਰ, ਕੀਮਤ 9,999 ਰੁਪਏ -
ਲੇਨੋਵੋ ਦੇ 6 ਪਾਵਰ ਸਮਾਰਟਫੋਨ 'ਚ 4000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਹ ਫੋਨ ਫਿੰਗਰਪ੍ਰਿੰਟ ਸੈਂਸਰ ਅਤੇ 3 ਜੀਬੀ ਰੈਮ ਨਾਲ ਲੈਸ ਹੈ। ਇਸ 'ਚ 5 ਇੰਚ ਦੀ ਫੁੱਲ ਐੱਚ. ਡੀ. ਆਈ. ਪੀ. ਐੱਸ. ਡਿਸਪਲੇ ਹੈ, ਜਿਸ ਦਾ ਰੈਜ਼ੋਲਿਊਸਨ 1920x1090 ਪਿਕਸਲ ਹੈ। ਲੇਨੋਵੋ ਦੇ ਇਸ ਫੋਨ 'ਚ 1.4 ਗੀਗਾਹਟਰਜ਼ ਦਾ ਆਕਟਾ-ਕੋਰ ਸਨੈਪਡ੍ਰੈਗਨ ਕਾਰਡ ਲਾਇਆ ਜਾ ਸਕਦਾ ਹੈ। ਇਸ ਫੋਨ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਸੈਲਫੀ ਅਤੇ ਵੀਡੀਓ ਚੈਟਿੰਗ ਲਈ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਕੰਪਨੀ ਨੇ ਇਸ ਫੋਨ ਨੂੰ 4000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ।
ਰੈੱਡਮੀ 3 ਐੱਸ ਪ੍ਰਾਈਮ, ਕੀਮਤ 8,999 ਰੁਪਏ -
ਇਸ ਫੋਨ 'ਚ 5 ਇੰਚ ਦਾ ਆਈ. ਪੀ. ਐੱਸ. ਡਿਸਪਲੇ ਹੈ, ਜਿਸ ਦਾ ਰੈਜ਼ੋਲਿਊਸਨ 720x1280 ਪਿਕਸਲ ਹੈ। ਰੈੱਡਮੀ 3 ਐੱਸ ਪ੍ਰਾਈਮ 'ਚ ਆਕਟਾ- ਕੋਰ ਕਵਾਲਕਮ ਸਨੈਪਡ੍ਰੈਗਨ 430 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਦੇ ਚਾਰ ਕੋਰ 1.1 ਗੀਗਾਹਟਰਜ਼ ਦੀ ਕਲਾਕ ਸਪੀਡ ਦਿੰਦੇ ਹਨ ਅਤੇ ਬਾਕੀ ਚਾਰ ਕੋਰ 1.4 ਗੀਗਾਹਟਰਜ਼ ਦੀ। ਫਿੰਗਰਪ੍ਰਿੰਟ ਸੈਂਸਰ ਨਾਲ ਲੈਸ ਇਸ ਫੋਨ 'ਚ 3 ਜੀਬੀ ਰੈਮ ਅਤੇ 32ਜੀਬੀ ਇਨਬਿਲਟ ਸਟੋਰੇਜ ਹੈ। ਰੈੱਡਮੀ 3 ਐੱਸ ਪ੍ਰਾਈਮ 'ਚ 4100 ਐੱਮ. ਏ. ਐੱਚ. ਦੀ ਬੈਟਰੀ ਹੈ। ਇਸ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ, ਜੋ ਫੇਸ ਡਿਟੈਕਸ਼ਨ ਆਟੋਫੋਕਸ, ਐੈੱਫ/2.0 ਅਪਰਚਰ ਅਤੇ ਐੱਲ. ਈ. ਡੀ. ਫਲੈਸ਼ ਨਾਲ ਲੈਸ ਹੈ। ਸੈਲਫੀ ਲਈ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
ਇਨਟੈਕਸ ਐਕਵਾ ਐੱਸ 7, ਕੀਮਤ 9,499 ਰੁਪਏ -
ਇਸ ਫੋਨ 'ਚ 5 ਇੰਚ ਦਾ ਆਈ. ਪੀ. ਐੱਸ. ਐੱਚ. ਡੀ. ਡਿਸਪਲੇ ਮੌਜੂਦ ਹੈ। ਇੰਟੈਕਸ ਨੇ ਐਕਵਾ ਐੱਸ 7 'ਚ ਮੀਡੀਆਟੇਕ ਪ੍ਰੋਸੈਸਰ ਦਿੱਤਾ ਹੈ। ਇਸ ਫੋਨ 'ਚ ਇਕ ਕਵਾਡ-ਕੋਰ ਦੇ ਰਾਹੀ 64ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਇਹ ਫੋਨ ਐਂਡਰਾਇਡ 6.0 ਮਾਰਸ਼ਮੈਲੋ 'ਤੇ ਚੱਲਦਾ ਹੈ। ਐਕਵਾ ਐੱਸ 7 'ਚ ਇਕ 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਫਰੰਟ ਕੈਮਰਾ ਹੈ। ਕਨੈਕਟੀਵਿਟੀ ਲਈ ਇਸ ਫੋਨ 'ਚ ਵੀ. ਓ. ਐੱਲ. ਟੀ. ਈ. ਸਪੋਰਟ ਨਾਲ 4ਜੀ ਐੱਲ. ਟੀ. ਈ. ਫੀਚਰ ਹੈ।
Honor 6x ਦੀ ਸੇਲ ਐਮਾਜ਼ਾਨ ਇੰਡੀਆ 'ਤੇ ਹੋਈ ਸ਼ੁਰੂ
NEXT STORY