ਜਲੰਧਰ— ਧਰਤੀ ਨਾਲ ਜੁੜੀ ਜਾਣਕਾਰੀ ਇਕੱਠੀ ਕਰਨ ਲਈ ਜ਼ਿਆਦਾਤਰ ਲੋਕ ਗਲੋਬ ਦੀ ਵਰਤੋਂ ਕਰਦੇ ਹਨ। ਗਲੋਬ ਨਾਲ ਦੇਸ਼ ਤੇ ਸੂਬਿਆਂ ਦੀ ਜਾਣਕਾਰੀ ਤਾਂ ਮਿਲ ਜਾਂਦੀ ਹੈ ਪਰ ਧਰਤੀ ਵਿਚ ਹੋ ਰਹੀਆਂ ਤਬਦੀਲੀਆਂ, ਜੰਗਲੀ ਜੀਵਨ ਅਤੇ ਮੌਸਮ ਨਾਲ ਜੁੜੀ ਜਾਣਕਾਰੀ ਇਸ 'ਤੇ ਨਜ਼ਰ ਨਹੀਂ ਆਉਂਦੀ। ਇਸੇ ਲਈ ਅਜਿਹਾ 3D-ਪ੍ਰਿੰਟਿਡ ਗਲੋਬ ਬਣਾਇਆ ਗਿਆ ਹੈ, ਜਿਸ ਨੂੰ ਸਮਾਰਟਫੋਨ ਐਪ ਰਾਹੀਂ ਸਕੈਨ ਕਰਨ ਤੋਂ ਬਾਅਦ ਤੁਹਾਨੂੰ ਦੁਨੀਆ ਦੇ ਵੱਖ-ਵੱਖ ਇਲਾਕਿਆਂ ਦੀ ਪੂਰੀ ਜਾਣਕਾਰੀ ਮਿਲੇਗੀ। ਇਸ ਨੂੰ ਸਾਨ ਫਰਾਂਸਿਸਕੋ (ਕੈਲੀਫੋਰਨੀਆ) ਦੀ ਕ੍ਰਿਏਟਿਵ ਟੈਕਨਾਲੋਜੀ ਪ੍ਰੋਡਕਟ ਨਿਰਮਾਤਾ ਕੰਪਨੀ ਐਸਟਰੋ ਰਿਐਲਿਟੀ ਵਲੋਂ ਬਣਾਇਆ ਗਿਆ ਹੈ। ਕੰਪਨੀ ਨੇ ਇਸ ਨੂੰ ਦੁਨੀਆ ਦਾ ਪਹਿਲਾ ਆਰਗੂਮੈਂਟ ਰਿਐਲਿਟੀ ਮਾਡਲ ਆਫ ਅਰਥ ਦੱਸਿਆ ਹੈ।
AI ਐਪ ਰਾਹੀਂ ਮਿਲਣਗੀਆਂ ਇਹ ਜਾਣਕਾਰੀਆਂ
- ਇਸ ਦੇ ਲਈ ਬਣਾਈ ਗਈ ਖਾਸ AI ਐਪ ਰਾਹੀਂ ਤੁਸੀਂ ਧਰਤੀ ਦੇ ਕਿਸੇ ਵੀ ਹਿੱਸੇ ਵਿਚ ਮੌਜੂਦ ਜਾਨਵਰਾਂ ਬਾਰੇ ਪਤਾ ਲਾ ਸਕਦੇ ਹੋ।
- ਤੁਹਾਨੂੰ ਬੂਟਿਆਂ ਨਾਲ ਜੁੜੀ ਜਾਣਕਾਰੀ ਵੀ ਇਸ ਤੋਂ ਮਿਲੇਗੀ।
- ਧਰਤੀ ਦੇ ਜਨਮ ਤੇ ਵਿਕਾਸ ਨਾਲ ਜੁੜੇ ਨੋਟਿਸ ਇਸ ਵਿਚ ਦਿਖਾਏ ਜਾਣਗੇ।
- ਚੌਗਿਰਦੇ ਵਿਚ ਤਬਦੀਲੀ ਦਾ ਧਰਤੀ 'ਤੇ ਕੀ ਅਸਰ ਪਿਆ ਹੈ, ਇਸ ਬਾਰੇ ਪਤਾ ਲਾਇਆ ਜਾ ਸਕੇਗਾ।
- ਚੌਗਿਰਦੇ ਨਾਲ ਜੁੜੀਆਂ ਜਲਵਾਯੂ ਤਬਦੀਲੀਆਂ, ਕੁਦਰਤੀ ਆਫਤਾਂ ਦੀ ਜਾਣਕਾਰੀ ਵੀ ਇਸ ਤੋਂ ਮਿਲੇਗੀ।
ਰਿਪੋਰਟ ਅਨੁਸਾਰ ਪਹਿਲਾਂ 150 ਵਿਅਕਤੀਆਂ ਤਕ ਇਸ ਨੂੰ 179 ਡਾਲਰ (ਲਗਭਗ 12 ਹਜ਼ਾਰ ਰੁਪਏ) ਕੀਮਤ 'ਚ ਪਹੁੰਚਾਇਆ ਜਾਵੇਗਾ, ਜਿਸ ਤੋਂ ਬਾਅਦ ਇਸ ਨੂੰ 199 ਡਾਲਰ (ਲਗਭਗ 13,500 ਰੁਪਏ) ਵਿਚ ਮੁਹੱਈਆ ਕਰਵਾਉਣ ਦੀ ਜਾਣਕਾਰੀ ਹੈ।
ਖਾਸ AI ਆਧਾਰਤ ਐਪ
ਇਸ ਦੀ ਵਰਤੋਂ ਕਰਨ ਲਈ ਖਾਸ AI 'ਤੇ ਆਧਾਰਤ ਐਪ ਬਣਾਈ ਗਈ ਹੈ, ਜੋ ਧਰਤੀ ਨਾਲ ਜੁੜੇ ਭੂਤ, ਵਰਤਮਾਨ ਤੇ ਭਵਿੱਖ ਬਾਰੇ ਤੁਹਾਡੇ ਤਕ ਜਾਣਕਾਰੀ ਪਹੁੰਚਾਉਣ ਵਿਚ ਮਦਦ ਕਰੇਗੀ। ਤੁਹਾਨੂੰ ਬਸ ਸਮਾਰਟਫੋਨ ਦੇ ਫੋਨ ਕੈਮਰਾ ਨਾਲ ਧਰਤੀ ਦੇ ਇਕ ਹਿੱਸੇ ਨੂੰ ਸਕੈਨ ਕਰਨਾ ਪਵੇਗਾ, ਜਿਸ ਤੋਂ ਬਾਅਦ ਇਸ ਨਾਲ ਜੁੜੀ ਜਾਣਕਾਰੀ ਤੁਹਾਨੂੰ ਸਮਾਰਟਫੋਨ ਐਪ 'ਤੇ ਮਿਲੇਗੀ।
ਸਿਹਤ ਮੰਤਰਾਲਾ ਨੇ ਜਾਰੀ ਕੀਤੀ ਐਡਵਾਇਜ਼ਰੀ, ਇਸ ਤਰ੍ਹਾਂ ਕਰੋ ਬਚਾਅ
NEXT STORY