ਜਲੰਧਰ— ਐਪਲ 21 ਮਾਰਚ ਨੂੰ ਐਪਲ ਇਕ ਇਵੈਂਟ ਕਰਨ ਵਾਲੀ ਹੈ ਜਿਸ ਲਈ ਕੰਪਨੀ ਨੇ ਮੀਡੀਆ ਇਨਵਾਈਟ ਭੇਜਣੇ ਸ਼ੁਰੂ ਕਰ ਦਿੱਤੇ ਹਨ। ਇਸ ਇਵੈਂਟ 'ਚ ਐਪਲ 4-ਇੰਚ ਡਿਸਪਲੇ ਵਾਲਾ ਆਈਫੋਨ ਐੱਸ.ਈ, 9.7-ਇੰਚ ਸਕ੍ਰੀਨ ਦਾ ਆਈਪੈਡ ਪ੍ਰੋ ਅਤੇ ਐਪਲ ਵਾਚ ਦੇ ਨਵੇਂ ਮਾਡਲਾਂ ਦੇ ਨਾਲ-ਨਾਲ ਦੂਜੀ ਐਕਸੈਸਰੀ ਲਾਂਚ ਕਰ ਸਕਦੀ ਹੈ।
ਜ਼ਿਕਰਯੋਗ ਹੈ ਕਿ 4-ਇੰਚ ਵਾਲੇ ਆਈਫੋਨ ਦੀਆਂ ਖਬਰਾਂ ਸਾਲ 2014 'ਚ ਲਾਂਚ ਹੋਏ ਆਈਫੋਨ 6 ਅਤੇ 6 ਪਲੱਸ ਨਾਲ ਹੀ ਚੱਲ ਰਹੀਆਂ ਹਨ ਅਤੇ ਪਿਛਲੇ ਸਾਲ ਵੀ ਆਈਫੋਨ 6ਐੱਸ ਅਤੇ 6ਐੱਸ ਪਲੱਸ ਦੇ ਲਾਂਚ ਸਮੇਂ 4-ਇੰਚ ਡਿਸਪਲੇ ਵਾਲਾ ਆਈਫੋਨ ਸੁਰਖੀਆਂ 'ਚ ਸੀ।
ਰਿਪੋਰਟ ਮੁਤਾਬਕ ਨਵੇਂ ਆਈਫੋਨ 'ਚ ਆਈਫਨ 6 ਅਤੇ 6ਐੱਸ ਵਰਗੇ ਫੀਚਰ ਹੋ ਸਕਦੇ ਹਨ ਹਾਲਾਂਕਿ ਡਿਜ਼ਾਈਨ ਦੇ ਮਾਮਲੇ 'ਚ ਇਹ ਆਈਫੋਨ 5ਐੱਸ ਦੀ ਤਰ੍ਹਾਂ ਹੋਵੇਗਾ। ਫੀਚਰਜ਼ ਦੀ ਗੱਲ ਕਰੀਏ ਤਾਂ 4-ਇੰਚ ਵਾਲੇ ਆਈਫੋਨ 'ਚ ਏ9 ਪ੍ਰੋਸੈਸਰ, ਐੱਮ9 ਕੋ-ਪ੍ਰੋਸੈਸਰ ਲੱਗਾ ਹੋਵੇਗਾ ਅਤੇ ਇਹ ਆਈ.ਓ.ਐੱਸ 9 'ਤੇ ਚੱਲੇਗਾ ਪਰ ਇਸ ਵਿਚ ਆਈਫੋਨ 6ਐੱਸ ਦੀ ਤਰ੍ਹਾਂ 3ਡੀ ਟੱਚ ਫੀਚਰ ਨਹੀਂ ਹੋਵੇਗਾ।
ਸਟੋਰੇਜ਼ ਦੀ ਗੱਲ ਕਰੀਏ ਤਾਂ ਆਈਫੋਨ ਐੱਸ.ਈ. 'ਚ 16ਜੀ.ਬੀ. ਅਤੇ 64ਜੀ.ਬੀ. ਇਨਬਿਲਟੀ ਸਟੋਰੇਜ਼ ਦੀ ਆਪਸ਼ਨ ਮਿਲੇਗੀ। ਕੁਨੈਕਟੀਵਿਟੀ ਫੀਚਰ ਦੀ ਗੱਲ ਕਰੀਏ ਤਾਂ ਆਈਫੋਨ ਐੱਸ.ਈ. 'ਚ ਆਈਫੋਨ 6ਐੱਸ ਦੀ ਤਰ੍ਹਾਂ 802.11ਏ.ਸੀ. ਵਾਈ-ਫਾਈ, ਬਲੂਟੂਥ 4.2 ਅਤੇ ਵੀ.ਓ.ਐੱਲ.ਟੀ.ਈ. ਮੌਜੂਦ ਹੋਣਗੇ।
ਜਿਥੋਂ ਤੱਕ ਕੀਮਤ ਦੀ ਗੱਲ ਹੈ ਤਾਂ 4-ਇੰਚ ਵਾਲੇ ਆਈਫੋਨ ਐੱਸ.ਈ. ਦੀ ਕੀਮਤ ਬੇਹੱਦ ਘੱਟ ਹੋਵੇਗੀ। ਕੇ.ਜੀ.ਆਈ. ਸਕਿਓਰਿਟੀ ਦੇ ਭਰੋਸੇਮੰਦ ਵਿਸ਼ਲੇਸ਼ਕ ਮਿੰਗ ਚੀ ਕੁਓ ਮੁਤਾਬਕ, ਆਈਫੋਨ ਐੱਸ.ਈ. ਦੀ ਕੀਮਤ ਕਰੀਬ 27,500 ਰੁਪਏ ਤੋਂ 34,500 ਰੁਪਏ (400-500 ਡਾਲਰ) ਦੇ ਵਿਚ ਹੋ ਸਕਦੀ ਹੈ। ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਇਹ ਰਿਪੋਰਟ ਵੀ ਆਈ ਹੈ ਕਿ ਐਪਲ ਇਸ ਇਵੈਂਟ 'ਚ ਆਈਫੋਨ 5ਐੱਸ ਦੀ ਕੀਮਤ 'ਚ ਭਾਰੀ ਕਟੌਤੀ ਕਰੇਗੀ।
ਮੈਪਸ 'ਤੇ OLA, uber ਕੈਬ ਦੀ ਜਾਣਕਾਰੀ ਵੀ ਦਵੇਗਾ ਗੂਗਲ
NEXT STORY