ਜਲੰਧਰ : ਚੀਨ ਦੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਲਿਨੋਵੋ ਨੇ ਭਾਰਤ 'ਚ ਵਾਇਬ K5 ਨੋਟ ਦੇ ਦੋ ਵੇਰਿਅੰਟ 'ਚ ਲਾਂਚ ਕੀਤੇ ਹੈ। ਐਕਸਕਲੂਸਿਵ ਤੌਰ 'ਤੇ ਈ-ਕਾਮਰਸ ਸਾਇਟ ਫਲਿੱਪਕਾਰਟ 'ਤੇ 3GB ਰੈਮ ਵਾਲਾ ਇਹ ਵੇਰਿਅੰਟ 11,999 ਰੁਪਏ ਅਤੇ 4GB ਰੈਮ ਵਾਲੇ ਵੇਰਿਅੰਟ 13,499 ਰੁਪਏ 'ਚ ਮਿਲੇਗਾ। ਇਹ ਸਮਾਰਟਫੋਨ ਪਲੇਟਿਨਮ ਸਿਲਵਰ, ਗ੍ਰੇਫਾਇਟ ਗਰੇ ਅਤੇ ਸ਼ੈਂਪੇਨ ਗੋਲਡ ਕਲਰ ਵੇਰਿਅੰਟ 'ਚ ਉਪਲੱਬਧ ਹੈ। ਲਿਨੋਵੋ ਵਾਇਬ K5 ਨੋਟ ਪੂਰੀ ਤਰ੍ਹਾਂ ਨਾਲ ਮੇਟਲ ਬਾਡੀ ਵਾਲਾ ਸਮਾਰਟਫੋਨ ਹੈ। ਇਸ ਹੈਂਡਸੇਟ ਦੀ ਇਕ ਹੋਰ ਖਾਸਿਅਤ ਫਿੰਗਪ੍ਰਿੰਟ ਸੈਂਸਰ ਹੈ ਜੋ ਰਿਅਰ ਪੈਨਲ 'ਤੇ ਕੈਮਰੇ ਦੇ ਹੇਠਾਂ ਮੌਜੂਦ ਹੈ। ਹੈਂਡਸੈੱਟ 'ਚ ਡਾਲਬੀ ਐਟਮਸ ਸਪੀਕਰ ਹਨ ਜੋ K4 ਨੋਟ ਦੀ ਵੀ ਅਹਿਮ ਖ਼ਾਸੀਅਤਾਂ 'ਚੋਂ ਇਕ ਹੈ
ਲਿਨੋਵੋ ਵਾਇਬ K5 ਨੋਟ ਸਪੈਸੀਫਿਕੇਸ਼ਨਸ
ਡਿਸਪਲੇ- 5.5 ਇੰਚ ਦੀ ਫੁੱਲ-ਐੱਚ. ਡੀ (1080x1920 ਪਿਕਸਲ) ਆਈ. ਪੀ. ਐੱਸ ਡਿਸਪਲ
ਪ੍ਰੋਸੈਸਰ- 1.8 ਗੀਗਾਹਰਟਜ਼ 64-ਬਿੱਟ ਆਕਟਾ-ਕੋਰ ਮੀਡੀਆਟੈੱਕ ਹੀਲੀਓ ਪੀ10 ਪ੍ਰੋਸੈਸਰ
ਰੈਮ - 3GB/4GB ਆਪਸ਼ਨਲ
ਓ. ਐੱਸ - ਐਂਡ੍ਰਾਇਡ 6.0 ਮਾਰਸ਼ਮੈਲੋ
ਗ੍ਰਾਫਿਕਸ- ਮਾਲੀ ਟੀ860 ਜੀ. ਪੀ. ਯੂ ਇੰਟੀਗਰੇਟਡ
ਇਨ-ਬਿਲਟ ਸਟੋਰੇਜ - 32GB
ਕਾਰਡ ਸਪੋਰਟ - 128GB ਅਪ-ਟੂ
ਕੈਮਰਾ - 13 ਮੈਗਾਪਿਕਸਲ ਰਿਅਰ ਕੈਮਰਾ, ਐਲ ਈ ਡੀ ਫਲੈਸ਼, 8MP ਦਾ ਫ੍ਰੰਟ ਕੈਮਰਾ
ਹੋਰ ਖਾਸ ਫੀਚਰਸ - 4G ਐੱਲ. ਟੀ. ਈ ਬੈਂਡ ਲਈ ਸਪੋਰਟ, ਜੀ. ਪੀ. ਆਰ. ਐੱਸ/ ਐੱਜ਼, 3ਜੀ, ਏ-ਜੀ. ਪੀ. ਐੱਸ, ਬਲੂਟੁੱਥ 4.0, ਮਾਇਕ੍ਰੋ-ਯੂ ਐੱਸ. ਬੀ ਅਤੇ ਐੱਫ. ਐੱਮ ਰੇਡੀਓ
ਇਸ ਨਵੇਂ ਸਮਾਰਟਫੋਨ 'ਚ ਮਿਲੇਗੀ 6.6-ਇੰਚ ਦੀ ਵੱਡੀ ਸਕ੍ਰੀਨ
NEXT STORY