ਜਲੰਧਰ-ਦੁਨੀਆ ਦੀ ਅੱਧੀ ਆਬਾਦੀ ਆਪਣੇ ਸਾਰੇ ਕੰਮ ਆਪਣੇ ਸਮਾਰਟਫੋਨ ਦੇ ਜ਼ਰੀਏ ਪੂਰਾ ਕਰ ਲੈਂਦੀ ਹੈ। ਜੋ ਕੰਮ ਤੁਸੀਂ ਆਪਣੇ ਡੈਸਕਟਾਪ 'ਚ ਕਰਦੇ ਸੀ ਹੁਣ ਉਹ ਸਾਰੇ ਕੰਮ ਐਂਡਰਾਈਡ ਸਮਾਰਟਫੋਨਸ ਦੇ ਰਾਹੀਂ ਵੀ ਕੀਤੇ ਜਾ ਸਕਦੇ ਹਨ। ਸਮਾਰਟਫੋਨ ਤੋਂ ਕੇਵਲ ਕਾਲਿੰਗ ਅਤੇ ਐੱਸ. ਐੱਮ. ਐੱਸ. ਹੀ ਨਹੀਂ, ਬਲਕਿ ਹੈਕਿੰਗ ਵੀ ਕੀਤੀ ਜਾ ਸਕਦੀ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਕੁਝ ਹੈਕਿੰਗ ਐਪ ਬਾਰੇ ਜਾਣਕਾਰੀ ਦੇਵਾਂਗੇ ਜੋ ਤੁਹਾਡੇ ਐਂਡਰਾਈਡ ਸਮਾਰਟਫੋਨ ਨੂੰ ਹੈਕਿੰਗ ਮਸ਼ੀਨ ਜਾਂ ਬਾਕਸ ਬਣਾ ਸਕਦੀ ਹੈ।
1.insider:
ਇਸ ਐਪ ਦੇ ਰਾਹੀਂ ਤੁਸੀਂ ਆਪਣ ਏਰੀਆ(ਖੇਤਰ) 'ਚ ਛੁਪੇ ਵਾਈ-ਫਾਈ ਦੇ ਬਾਰੇ ਜਾਣ ਸਕਦੇ ਹੈ। ਜੇਕਰ ਤੁਸੀਂ ਇਸ ਐਪ ਨੂੰ ਡਾਊਨਲੋਡ ਕਰਦੇ ਹੈ, ਜਾਂ ਤੁਸੀਂ ਛੁਪੀ ਹੋਈ ਐੱਸ. ਐੱਸ. ਆਈ. ਡੀ. ਵਾਈ-ਫਾਈ ਦੇ ਸਿਗਨਲ ਦੇਖ ਸਕਦੇ ਹੈ ਅਤੇ ਆਪਣੇ ਖੇਤਰ 'ਚ ਘੱਟ ਸ਼ੇਣੀ ਦੇ ਵਾਈ-ਫਾਈ ਸਿਗਨਲ ਦਾ ਵੀ ਪਤਾ ਕਰ ਸਕਦੇ ਹੈ।
2.Install Backtrack on Android Mobile:
ਜਿਵੇਂ ਅਸੀਂ ਸਾਰੇ ਜਾਣਦੇ ਹੈ ਕਿ Backstreck ਐਪ ਸਕਿਉਰਟੀ ਟੈਸਟਿੰਗ ਦੇ ਲਈ ਸਮਰਪਿਤ ਹੈ ਅਤੇ ਸਿਸਟਮ 'ਚ ਕਮਜ਼ੋਰੀਆ ਦਾ ਵੀ ਪਤਾ ਲਗਾਉਦਾ ਹੈ। ਤੁਸੀਂ ਇਸ os ਐਪ ਨੂੰ ਆਪਣੇ ਫੋਨ 'ਚ ਡਾਊਨਲੋਡ ਅਤੇ ਇੰਸਟਾਲ ਕਰ ਸਕਦੇ ਹੈ।
3.Fing Networks Tools:
Fing ਇਕ ਦੂਜੀ ਐਂਡਰਾਈਡ ਐਪ ਹੈ, ਜਿਸ ਦੇ ਰਾਹੀਂ ਵਾਈ-ਫਾਈ ਨੂੰ ਖੋਜ ਸਕਦੇ ਹੈ। ਪਰ ਇਹ ਐਪ ਦੂਜੇ ਐਪ ਤੋਂ ਥੋੜ੍ਹਾ ਅਲੱਗ ਹੈ। ਤੁਸੀਂ ਇਸ ਐਂਡਰਾਈਡ ਹੈਕਿੰਗ ਐਪ ਦੇ ਰਾਹੀਂ ਪੂਰੇ ਨੈਟਵਰਕ ਨੂੰ ਸਕੈਨ ਕਰ ਸਕਦੇ ਹੈ। ਇਹ ਐਪ ਪੂਰੀ ਤਰ੍ਹਾਂ 'ਚ ਮੁਫਤ ਹੈ ਅਤੇ ਵਿਗਿਆਪਨ ਤੋਂ ਬਿਨ੍ਹਾਂ ਆਉਦਾ ਹੈ।
4. ZAnti Penetration Testing Android Hacking Toolkit:
ਇਹ ਸਭ ਤੋਂ ਜਿਆਦਾ ਪਸੰਦ ਕੀਤਾ ਜਾਣ ਵਾਲਾ ਹੈਕਿੰਗ ਐਪ ਹੈ। ਇਸ ਐਂਡਰਾਈਡ ਐਪ 'ਚ ਤੁਹਾਨੂੰ ਕਿਸੇ ਵੀ ਵਾਈ-ਫਾਈ ਨੈਟਵਰਕ ਨੂੰ ਹੈਕ ਕਰਨ 'ਚ ਸੰਬੰਧਿਤ ਲਗਭਗ ਸਾਰੇ ਸਕਿਉਰਟੀ ਟੂਲਸ ਮਿਲ ਜਾਣਗੇ।
5. WPS Connect:
ਜੇਕਰ ਤੁਸੀਂ ਅਸਲ 'ਚ ਐਂਡਰਾਈਡ ਮੋਬਾਇਲ ਫੋਨ 'ਚ ਕਿਸੇ ਵਾਈ-ਫਾਈ ਦਾ ਪਾਸਵਰਡ ਹੈਕ ਕਰਨਾ ਚਾਹੁੰਦੇ ਹੈ ਤਾਂ ਤੁਹਾਨੂੰ ਡਬਲਿਊ.ਯੂ. ਪੀ. ਐੱਸ. ਕੁਨੈਕਟ ਵਾਈ-ਫਾਈ ਪਾਸਵਰਡ ਹੈਕਿੰਗ ਐਂਡਰਾਈਡ ਐਪ ਨੂੰ ਡਾਊਨਲੋਡ ਕਰਨਾ ਹੋਵੇਗਾ। ਅਜਿਹਾ ਕਰਕੇ ਤੁਸੀਂ ਕਿਸੇ ਵੀ ਵਾਈ-ਫਾਈ ਨੈਟਵਰਕ 'ਚ ਕੁਨੈਕਟ ਕਰ ਸਕੋਗੇ ਅਤੇ ਤੁਹਾਨੂੰ ਇਸ ਦੇ ਲਈ ਪਾਸਵਰਡ ਲਗਾਉਣ ਦੀ ਜ਼ਰੂਰਤ ਨਹੀਂ ਹੋਵੇਗੀ।
FB ਤੇ Whatsapp 'ਤੇ ਕਿਸੇ ਦੀ ਲੋਕੇਸ਼ਨ ਟਰੇਸ ਕਰਨੀ ਹੈ ਤਾਂ ਅਪਣਾਓ ਇਹ ਤਰੀਕਾ
NEXT STORY