ਜਲੰਧਰ - ਕਈ ਵਾਰ ਸਮਾਰਟਫੋਨ ਕੁਝ ਚਿੰਤਾਂ ਦੇ ਸੰਕੇਤ ਦੇਣਾ ਸ਼ੁਰੂ ਕਰ ਦਿੰਦਾ ਹੈ, ਜਿੰਨ੍ਹਾਂ ਨੂੰ ਅਕਸਰ ਯੂਜ਼ਰ ਇਗਨੋਰ ਕਰਦੇ ਰਹਿੰਦੇ ਹਨ। ਅਜਿਹੇ 'ਚ ਯੂਜ਼ਰਸ ਨੂੰ ਕਈ ਤਰ੍ਹਾਂ ਦੀਆਂ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕੁਝ ਅਜਿਹੇ ਹੀ ਸੰਕੇਤਾਂ ਦੇ ਬਾਰੇ 'ਚ ਜਿੰਨ੍ਹਾਂ ਨੂੰ ਕਦੀ ਵੀ ਇਗਨੋਰ ਨਹੀਂ ਕਰਨਾ ਚਾਹੀਦਾ।
1. ਫੋਨ ਦਾ ਅਚਾਨਕ ਬੰਦ ਹੋਣਾ -
ਜੇਕਰ ਤੁਹਾਡਾ ਫੋਨ ਅਚਾਨਕ ਆਫ ਹੋਣ ਲੱਗਾ ਹੈ ਤਾਂ ਇਹ ਸੰਕੇਤ ਹੈ ਕਿ ਇਸ ਦੇ ਦਿਨ ਪੂਰੇ ਹੋ ਚੁੱਕੇ ਹਨ। ਅਜਿਹੇ 'ਚ ਤੁਹਾਨੂੰ ਫੋਨ ਦਾ ਜਲਦ ਹੀ ਬੈਕਅੱਪ ਲੈਣਾ ਚਾਹੀਦਾ ਅਤੇ ਨਵਾਂ ਸਮਾਰਟਫੋਨ ਖਰੀਦ ਲੈਣਾ ਚਾਹੀਦਾ। ਨਹੀਂ ਤਾਂ ਕਿਸੇ ਦਿਨ ਇਹ ਆਫ ਹੋ ਜਾਵੇਗਾ ਅਤੇ ਤੁਹਾਡਾ ਸਾਰਾ ਜ਼ਰੂਰੀ ਡਾਟਾ ਫੋਨ 'ਚ ਹੀ ਤਬਾਹ ਹੋ ਜਾਵੇਗਾ।
2. ਮੈਮਰੀ ਫੁੱਲ ਹੋਣ ਦੀ ਸਮੱਸਿਆ -
ਜੇਕਰ ਤੁਹਾਡੇ ਸਮਾਰਟਫੋਨ 'ਚ ਨਵੇਂ ਐਪ ਇੰਸਟਾਲ ਕਰਨ ਲਈ ਮੈਮਰੀ ਖਾਲੀ ਕਰਨੀ ਪੈਂਦੀ ਹੈ ਤਾਂ ਬੇਹਤਰ ਹੋਵੇਗਾ ਕਿ ਤੁਸੀਂ 16ਜੀਬੀ ਰੋਮ ਜਾਂ ਇਸ ਤੋਂ ਵੀ ਜ਼ਿਆਦਾ ਸਟੋਰੇਜ ਵਾਲਾ ਸਮਾਰਟਫੋਨ ਖਰੀਦੋ, ਜਿਸ 'ਚ ਮਾਈਕ੍ਰੋ ਐੱਸ. ਡੀ. ਕਾਰਡ ਵੱਖ ਤੋਂ ਲਾਉਣ ਦਾ ਆਪਸ਼ਨ ਮੌਜੂਦ ਹੋਵੇ। ਬੇਹਤਰੀਨ ਸਮਾਰਟਫੋਨ ਖਰੀਦਣ ਨਾਲ ਤੁਹਾਨੂੰ ਤਸਵੀਰਾਂ ਅਤੇ ਐਪਸ ਨੂੰ ਸਟੋਰ ਕਰਨ 'ਚ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
3. 4G 'ਚ ਬਦਲੋ ਸਮਾਰਟਫੋਨ -
4G ਨੈੱਟਵਰਕ 3G ਦੇ ਮੁਕਾਬਲੇ 10 ਗੁਣਾ ਤੇਜ਼ ਹੁੰਦਾ ਹੈ। ਜੇਕਰ ਤੁਸੀਂ ਹੁਣ ਵੀ 3ਜੀ ਤਕਨੀਕ ਨੂੰ ਸਪੋਰਟ ਕਰਨ ਵਾਲੇ ਸਮਾਰਟਫੋਨ ਦਾ ਉਪਯੋਗ ਕਰਦੇ ਹੋ ਤਾਂ ਬਿਹਤਰ ਹੋਵੇਗਾ ਕਿ ਤੁਸੀਂ 4G VoLTE ਤਕਨੀਕ ਨੂੰ ਸਪੋਰਟ ਕਰਨ ਵਾਲਾ ਨਵਾਂ ਸਮਾਰਟਫੋਨ ਖਰੀਦ ਲਓ, ਤਾਂ ਕਿ ਤੁਸੀਂ ਲੇਟੈਸਟ ਟੈਕਨਾਲੋਜੀ ਦਾ ਫਾਇਦਾ ਲੈ ਸਕੇ।
4. ਧੁੰਦਲੀ ਕਲਿੱਕ ਹੋ ਰਹੀ ਹੈ ਤਸਵੀਰ -
ਅਕਸਰ ਰਗੜ ਲੱਗਣ ਦੀ ਵਜ੍ਹਾ ਤੋਂ ਪੁਰਾਣੇ ਸਮਾਰਟਫੋਨ ਦਾ ਕੈਮਰਾ ਲੈਂਸ ਧੁੰਦਲੀਆਂ ਤਸਵੀਰਾਂ ਅਤੇ ਵੀਡੀਓ ਕੈਪਚਰ ਕਰਨ ਲੱਗਦਾ ਹੈ। ਕਦੀ ਕੋਈ ਜ਼ਰੂਰੀ ਤਸਵੀਰ ਲੈਣੀ ਹੋਵੇ ਜਾਂ ਵੀਡੀਓ ਬਣਾਉਣੀ ਹੋਵੇ ਤਾਂ ਇਹ ਫੋਨ ਤੁਹਾਨੂੰ ਸਮੱਸਿਆ 'ਚ ਪਾ ਸਕਦਾ ਹੈ। ਇਸ ਲਈ ਅਜਿਹੀ ਸਥਿਤੀ 'ਚ ਬਿਹਤਰ ਕੈਮਰੇ ਵਾਲਾ ਸਮਾਰਟਫੋਨ ਖਰੀਦਣਾ ਚਾਹੀਦਾ ਹੈ।
5. ਹੈੱਡਫੋਨ ਦਾ ਠੀਕ ਕੰਮ ਨਾ ਕਰਨਾ -
ਜੇਕਰ ਏਅਰਪੀਸ ਜਾਂ ਹੈੱਡਫੋਨ ਨੂੰ ਫੋਨ ਨਾਲ ਲਾਉਣ 'ਚ ਸਮੱਸਿਆ ਆ ਰਹੀ ਹੈ ਜਾਂ ਫੋਨ 'ਚ ਉਹ ਕਿਸੇ ਵੀ ਖਾਸ ਪੂਜ਼ੀਸ਼ਨ 'ਤੇ ਹੀ ਕੰਮ ਕਰਦਾ ਹੈ ਤਾਂ ਤੁਹਾਡੇ ਫੋਨ 'ਚ ਲੱਗਾ ਆਡੀਓ ਜ਼ੈਕ ਖਰਾਬ ਹੋ ਗਿਆ ਹੈ ਅਜਿਹੇ 'ਚ ਨਵਾਂ ਸਮਾਰਟਫੋਨ ਖਰੀਦ ਲੈਣਾ ਚਾਹੀਦਾ, ਕਿਉਂਕਿ ਫੋਨ ਦਾ ਰਿਪੇਅਰ ਕਰਨ 'ਤੇ ਵੀ ਇਹ ਸਮੇਂ-ਸਮੇਂ 'ਤੇ ਦਿੱਕਤ ਦਿੰਦਾ ਰਹੇਗਾ। ਇਸ ਲਈ ਫੋਨ ਨੂੰ ਬਦਲਣਾ ਹੀ ਠੀਕ ਰਹੇਗਾ।
ਜਿਓ ਦਾ ਵੱਡਾ ਝਟਕਾ, ਭਰਨਾ ਪੈ ਸਕਦੈ ਇੰਨੇ ਰੁਪਏ ਮਹੀਨੇ ਦਾ ਬਿੱਲ
NEXT STORY