ਗੈਜੇਟ ਡੈਸਕ– 5ਜੀ ਸਪੈਕਟ੍ਰਮ ਨਿਲਾਮੀ ਦੀ ਤਿਆਰੀ ਸ਼ੁਰੂ ਹੋ ਗਈ ਹੈ। ਸਰਕਾਰ ਨੇ ਸਾਫ ਕਰ ਦਿੱਤਾ ਹੈ ਕਿ ਇਸ ਸਾਲ ਜੁਲਾਈ ਦੇ ਅਖੀਰ ਤਕ ਨਿਲਾਮ ਦੀ ਪ੍ਰਕਿਰਿਆ ਹੋ ਜਾਵੇਗੀ। ਸਪੈਕਟ੍ਰਮ ਨਿਲਾਮੀ ’ਚ ਟੈਲੀਕਾਮ ਕੰਪਨੀਆਂ ਨੂੰ ਅਗਲੇ 20 ਸਾਲਾਂ ਲਈ 5ਜੀ ਸਪੈਕਟ੍ਰਮ ਮਿਲੇਗਾ। ਇਸਦੀ ਬਦੌਲਤ ਟੈਲੀਕਾਮ ਕੰਪਨੀਆਂ 5ਜੀ ਸਰਵਿਸ ਨੂੰ ਰੋਲਆਊਟ ਕਰ ਸਕਣਗੀਆਂ। ਆਈ.ਟੀ. ਮਿਨੀਸਟਰ ਅਸ਼ਵਨੀ ਵੈਸ਼ਣਵ ਨੇ ਸਾਫ ਕੀਤਾ ਹੈ ਕਿ 5ਜੀ ਨੈੱਟਵਰਕ ਦੀ ਸ਼ੁਰੂਆਤ ਅਗਸਤ-ਸਤੰਬਰ ’ਚ ਹੋਵੇਗੀ। ਕੇਂਦਰੀ ਮੰਤਰੀ ਨੇ ਸਾਫ ਕੀਤਾ ਹੈ ਕਿ ਇਸ ਸਾਲ ਯਾਨੀ 2022 ਦੇ ਅਖੀਰ ਤਕ ਦੇਸ਼ ਦੇ 20 ਤੋਂ 25 ਸ਼ਹਿਰਾਂ ’ਚ 5ਜੀ ਦੀ ਸਰਵਿਸ ਹੋਵੇਗੀ।
ਰਿਪੋਰਟ ਮੁਤਾਬਕ, 18 ਜੂਨ ਨੂੰ ਹੋਏ ਇਕ ਸਮਿਟ ’ਚ ਅਸ਼ਵਨੀ ਵੈਸ਼ਣਵ ਨੇ ਦੱਸਿਆ ਕਿ ਭਾਰਤ ’ਚ 5ਜੀ ਡਾਟਾ ਪ੍ਰਾਈਜ਼ ਦੁਨੀਆ ਦੇ ਦੂਜੇ ਦੇਸ਼ਾਂ ਦੇ ਮੁਕਾਬਲੇ ਘੱਟ ਹੋਵੇਗਾ। ਭਲੇ ਹੀ ਆਕਸ਼ਨ ਦੀ ਪ੍ਰਕਿਰਿਆ ਅਗਲੇ ਮਹੀਨੇ ਸ਼ੁਰੂ ਹੋਵੇਗੀ ਪਰ ਇਸਦਾ ਬੈਕਗ੍ਰਾਊਂਡ ਪ੍ਰੋਸੈਸ ਪਹਿਲਾਂ ਤੋਂ ਚੱਲ ਰਿਹਾ ਸੀ।
ਇਨ੍ਹਾਂ ਸ਼ਹਿਰਾਂ ’ਚ ਸਭ ਤੋਂ ਪਹਿਲਾਂ ਮਿਲੇਗੀ ਸਰਵਿਸ
ਯੂਨੀਅਨ ਮਿਨੀਸਟਰ ਨੇ ਪੁਸ਼ਟੀ ਕੀਤੀ ਹੈ ਕਿ ਇਸ ਸਾਲ ਦੇ ਅਖੀਰ ਤਕ ਦੇਸ਼ ਦੇ 20 ਤੋਂ 25 ਸ਼ਹਿਰਾਂ ’ਚ 5ਜੀ ਸਰਵਿਸ ਲਾਈਵ ਹੋਵੇਗੀ। ਹਾਲਾਂਕਿ, ਸਰਕਾਰ ਦੇ ਹਾਲੀਆ ਰਿਲੀਜ਼ ’ਚ 5ਜੀ ਰੋਲਆਊਟ ਦੇ ਪਹਿਲੇ ਪੜਾਅ ਲਈ 13 ਸ਼ਹਿਰਾਂ ਦਾ ਨਾਂ ਜਾਰੀ ਕੀਤਾ ਗਿਆ ਹੈ।
ਦੇਸ਼ ’ਚ ਸਭ ਤੋਂ ਪਹਿਲਾਂ ਬੈਂਗਲੂਰੂ, ਦਿੱਲੀ, ਹੈਦਰਾਬਾਦ, ਲਖਨਊ, ਪੁਣੇ, ਚੇਨਈ, ਗਾਂਧੀਨਗਰ, ਜਾਮਨਗਰ, ਮੁੰਬਈ, ਅਹਿਮਦਾਬਾਦ ਅਤੇ ਚੰਡੀਗੜ੍ਹ ’ਚ 5ਜੀ ਸਰਵਿਸ ਮਿਲੇਗੀ।
ਕਿੰਨੀ ਹੋਵੇਗੀ ਕੀਮਤ
ਇਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ, ਕੇਂਦਰੀ ਮੰਤਰੀ ਨੇ ਦੱਸਿਆ ਕਿ ਭਾਰਤ ’ਚ ਔਸਤ ਇੰਟਰਨੈੱਟ ਰੇਟ 2 ਡਾਲਰ 9ਕਰੀਬ 155 ਰੁਪਏ) ਹੈ, ਜਦਕਿ ਗਲੋਬਲ ਐਵਰੇਜ ਰੇਟ 25 ਡਾਲਰ (ਕਰੀਬ 1,900 ਰੁਪਏ) ਹੈ। ਉਨ੍ਹਾਂ ਕਿਹਾ ਕਿ 5ਜੀ ਦੀ ਕੀਮਤ ਵੀ ਇਸੇ ਲਾਈਨ ’ਚ ਹੋਵੇਗੀ।
ਇਸਤੋਂ ਪਹਿਲਾਂ ਏਅਰਟੈੱਲ ਦੇ ਸੀ.ਟੀ.ਓ. ਰਣਦੀਪ ਸੇਖੋਨ ਨੇ ਅਜਿਹਾ ਹੀ ਕੁਝ ਦਾਅਵਾ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਭਾਰਤ ’ਚ 5ਜੀ ਸਰਵਿਸ ਦੀ ਕੀਮਤ 4ਜੀ ਦੇ ਮੁਕਾਬਲੇ ਬਹੁਤ ਜ਼ਿਆਦਾ ਨਹੀਂ ਹੋਵੇਗੀ। ਸੇਖੋਨ ਨੇ ਕਿਹਾ ਸੀ ਕਿ 5ਜੀ ਸਪੈਕਟ੍ਰਮ ਦੀ ਨਿਲਾਮੀ ਤੋਂ ਬਾਅਦ ਹੀ ਸਰਵਿਸ ਦੀ ਫਾਈਨਲ ਕਾਸਟ ਦੱਸ ਸਕਾਂਗੇ।
ਗੂਗਲ ਦਾ ਵੱਡਾ ਝਟਕਾ, ਹੁਣ ਈ-ਮੇਲ, ਕੈਲੰਡਰ ਤੇ ਡਾਕਸ ਵਰਗੇ ਐਪਸ ਲਈ ਖਰਚਣੇ ਪੈਣਗੇ ਪੈਸੇ
NEXT STORY