ਗੈਜੇਟ ਡੈਸਕ - ਸੈਮਸੰਗ ਨੇ ਆਪਣੀ A-ਸੀਰੀਜ਼ ਲਾਈਨਅੱਪ ’ਚ ਬਜਟ-ਫ੍ਰੈਂਡਲੀ ਸਮਾਰਟਫੋਨ ਸੈਮਸੰਗ ਗਲੈਕਸੀ ਏ26 5ਜੀ ਲਾਂਚ ਕੀਤਾ ਹੈ। ਦੱਸ ਦਈਏ ਕਿ ਇਸ ਫੋਨ ’ਚ 6.7-ਇੰਚ FHD+ ਸੁਪਰ AMOLED ਡਿਸਪਲੇਅ ਹੈ। ਇਹ ਫੋਨ ਕਾਰਨਿੰਗ ਗੋਰਿਲਾ ਗਲਾਸ ਵਿਕਟਸ+ ਸੁਰੱਖਿਆ ਦੇ ਨਾਲ ਆਉਂਦਾ ਹੈ। ਇਸ ’ਚ 13 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਆਓ ਜਾਣਦੇ ਹਾਂ Samsung Galaxy A26 5G ਦੇ ਫੀਚਰ ਅਤੇ ਸਪੈਸੀਫਿਕੇਸ਼ਨਜ਼ ਤੇ ਕੀਮਤ ਬਾਰੇ ਵਿਸਥਾਰ ਨਾਲ।
ਪੜ੍ਹੋ ਇਹ ਅਹਿਮ ਖ਼ਬਰ - 50MP ਕੈਮਰਾ ਤੇ 8GB RAM ਨਾਲ ਵੀਵੋ ਦਾ ਇਹ ਫੋਨ ਭਾਰਤ ’ਚ ਜਲਦੀ ਦੇ ਸਕਦੈ ਦਸਤਕ, ਜਾਣੋ ਕੀਮਤ
Samsung Galaxy A26 5G ਕੀਮਤ
ਸੈਮਸੰਗ ਗਲੈਕਸੀ ਏ26 5ਜੀ ਦੇ 8GB + 128GB ਸਟੋਰੇਜ ਵੇਰੀਐਂਟ ਦੀ ਕੀਮਤ 24,999 ਰੁਪਏ ਅਤੇ 8GB + 256GB ਸਟੋਰੇਜ ਵੇਰੀਐਂਟ ਦੀ ਕੀਮਤ 27,999 ਰੁਪਏ ਹੈ। ਇਹ ਸਮਾਰਟਫੋਨ ਫਲਿੱਪਕਾਰਟ ਅਤੇ ਸੈਮਸੰਗ ਦੇ ਆਨਲਾਈਨ ਸਟੋਰ ਅਤੇ ਆਫਲਾਈਨ ਰਿਟੇਲਰਾਂ 'ਤੇ ਵਿਕਰੀ ਲਈ ਉਪਲਬਧ ਹੋਵੇਗਾ। ਲਾਂਚ ਆਫਰ ਦੇ ਤਹਿਤ, ਤੁਸੀਂ HDFC ਅਤੇ SBI ਕ੍ਰੈਡਿਟ ਕਾਰਡਾਂ ਰਾਹੀਂ ਭੁਗਤਾਨ ਕਰਨ 'ਤੇ 2,000 ਰੁਪਏ ਦੀ ਛੋਟ ਪ੍ਰਾਪਤ ਕਰ ਸਕਦੇ ਹੋ। ਇਹ ਫੋਨ Awesome Black, Awesome Mint, Awesome White ਅਤੇ Awesome Peach ਰੰਗਾਂ ’ਚ ਉਪਲਬਧ ਹੈ।
ਪੜ੍ਹੋ ਇਹ ਅਹਿਮ ਖ਼ਬਰ - 7000 ਤੋਂ ਵੀ ਸਸਤੀ ਕੀਮਤ ’ਤੇ ਲਾਂਚ ਹੋਇਆ Lava ਦਾ ਇਹ ਫੋਨ! ਫੀਚਰਜ਼ ਜਾਣ ਤੁਸੀਂ ਵੀ ਹੋ ਜਾਓਗੇ ਹੈਰਾਨ
Samsung Galaxy A26 5G ਸਪੈਸੀਫਿਕੇਸ਼ਨਜ਼
Samsung Galaxy A26 5G ’ਚ 6.7-ਇੰਚ FHD+ Infinity-U ਸੁਪਰ AMOLED ਡਿਸਪਲੇਅ ਹੈ ਜਿਸਦਾ ਰੈਜ਼ੋਲਿਊਸ਼ਨ 1080×2340 ਪਿਕਸਲ ਅਤੇ 120Hz ਰਿਫਰੈਸ਼ ਰੇਟ ਹੈ। ਇਹ ਫੋਨ ਕਾਰਨਿੰਗ ਗੋਰਿਲਾ ਗਲਾਸ ਵਿਕਟਸ+ ਸੁਰੱਖਿਆ ਨਾਲ ਲੈਸ ਹੈ। ਫੋਨ ’ਚ ਮਾਲੀ G68 MP5 GPU ਦੇ ਨਾਲ ਆਕਟਾ ਕੋਰ Exynos 1380 ਪ੍ਰੋਸੈਸਰ ਹੈ। ਇਸ ਫੋਨ ’ਚ 8GB RAM ਦੇ ਨਾਲ 128GB / 256GB ਇੰਟਰਨਲ ਸਟੋਰੇਜ ਹੈ, ਜਿਸ ਨੂੰ ਮਾਈਕ੍ਰੋ SD ਕਾਰਡ ਰਾਹੀਂ 2TB ਤੱਕ ਵਧਾਇਆ ਜਾ ਸਕਦਾ ਹੈ। ਇਹ ਫੋਨ ਐਂਡਰਾਇਡ 15 'ਤੇ ਆਧਾਰਿਤ ਸੈਮਸੰਗ ਵਨ UI 7 'ਤੇ ਕੰਮ ਕਰਦਾ ਹੈ। ਕਨੈਕਟੀਵਿਟੀ ਵਿਕਲਪਾਂ ’ਚ 5G SA/NSA, 4G VoLTE, Wi-Fi, ਬਲੂਟੁੱਥ 5.3, GPS, USB ਟਾਈਪ-C ਪੋਰਟ, ਅਤੇ NFC ਸ਼ਾਮਲ ਹਨ। ਇਸ ਫੋਨ ’ਚ 5000mAh ਦੀ ਬੈਟਰੀ ਹੈ ਜੋ 25W ਫਾਸਟ ਚਾਰਜਿੰਗ ਸਪੋਰਟ ਦੇ ਨਾਲ ਹੈ।
ਪੜ੍ਹੋ ਇਹ ਅਹਿਮ ਖ਼ਬਰ - Vivo ਦਾ ਇਹ ਸਮਾਰਟਫੋਨ ਭਾਰਤ ’ਚ ਜਲਦੀ ਦੇ ਸਕਦੈ ਦਸਤਕ, ਮਿਲਣਗੀਆਂ ਇਹ ਸਹੂਲਤਾਂ
ਕੈਮਰਾ ਸੈੱਟਅਪ ਲਈ, Galaxy A26 5G ਦੇ ਪਿਛਲੇ ਹਿੱਸੇ ’ਚ f/1.8 ਅਪਰਚਰ ਅਤੇ OIS ਸਪੋਰਟ ਵਾਲਾ 50-ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ, f/2.2 ਅਪਰਚਰ ਵਾਲਾ 8-ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਕੈਮਰਾ ਅਤੇ f/2.4 ਅਪਰਚਰ ਅਤੇ LED ਫਲੈਸ਼ ਵਾਲਾ 2-ਮੈਗਾਪਿਕਸਲ ਦਾ ਮੈਕਰੋ ਸੈਂਸਰ ਹੈ। ਸੈਲਫੀ ਅਤੇ ਵੀਡੀਓ ਕਾਲਾਂ ਲਈ f/2.2 ਅਪਰਚਰ ਵਾਲਾ 13 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਹ ਫੋਨ ਸਾਈਡ-ਮਾਊਂਟੇਡ ਫਿੰਗਰਪ੍ਰਿੰਟ ਸਕੈਨਰ ਨਾਲ ਲੈਸ ਹੈ। ਮਾਪਾਂ ਦੀ ਗੱਲ ਕਰੀਏ ਤਾਂ, ਫੋਨ ਦੀ ਲੰਬਾਈ 164 ਮਿਲੀਮੀਟਰ, ਚੌੜਾਈ 77.5 ਮਿਲੀਮੀਟਰ, ਮੋਟਾਈ 7.7 ਮਿਲੀਮੀਟਰ ਅਤੇ ਭਾਰ 200 ਗ੍ਰਾਮ ਹੈ। ਧੂੜ ਅਤੇ ਪਾਣੀ ਤੋਂ ਸੁਰੱਖਿਆ ਲਈ ਇਹ ਫੋਨ IP67 ਰੇਟਿੰਗ ਨਾਲ ਲੈਸ ਹੈ।
ਪੜ੍ਹੋ ਇਹ ਅਹਿਮ ਖ਼ਬਰ - 3500 ਰੁਪਏ ਸਸਤਾ ਮਿਲ ਰਿਹਾ Samsung Galaxy ਦਾ ਇਹ 5G Smartphone
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
50MP ਕੈਮਰਾ ਤੇ 8GB RAM ਨਾਲ ਵੀਵੋ ਦਾ ਇਹ ਫੋਨ ਭਾਰਤ ’ਚ ਜਲਦੀ ਦੇ ਸਕਦੈ ਦਸਤਕ, ਜਾਣੋ ਕੀਮਤ
NEXT STORY