ਗੈਜੇਟ ਡੈਸਕ– ਰੀਅਮਲੀ ਦੇ ਪ੍ਰਸਿੱਧ ਬਜਟ ਸਮਾਰਟਫੋਨ ਰੀਅਲਮੀ ਸੀ15 ਨੂੰ ਬੇਹੱਦ ਘੱਟ ਕੀਮਤ ’ਚ ਖ਼ਰੀਦਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਗਾਹਕ ਇਸ ਫੋਨ ਨੂੰ 1 ਹਜ਼ਾਰ ਰੁਪ ਦੀ ਛੂਟ ਨਾਲ ਖ਼ਰੀਦ ਸਕਦੇ ਹਨ ਜੋ ਕਿ ਇਸ ਦੇ ਸਾਰੇ ਮਾਡਲਾਂ ’ਤੇ ਦਿੱਤੀ ਜਾ ਰਹੀ ਹੈ। ਰੀਅਲਮੀ ਸੀ 15 ਦੇ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 9,999 ਰੁਪਏ ਹੈ ਪਰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ’ਤੇ 1,000 ਰੁਪਏ ਦੀ ਛੂਟ ਤੋਂ ਬਾਅਦ ਇਸ ਮਾਡਲ ਨੂੰ 8,999 ਰੁਪਏ ’ਚ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਥੇ ਹੀ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਨੂੰ 10,999 ਰੁਪਏ ਦੀ ਥਾਂ 9,999 ਰੁਪਏ ’ਚ ਘਰ ਲਿਆਇਆ ਜਾ ਸਕਦਾ ਹੈ। ਇਸ ਫੋਨ ਦੀ ਸਭ ਤੋਂ ਖ਼ਾਸ ਗੱਲ ਘੱਟ ਕੀਮਤ ’ਚ ਕਵਾਡ ਕੈਮਰਾ ਸੈੱਟਅਪ ਅਤੇ 6,000mAh ਦੀ ਬੈਟਰੀ ਦਿੱਤੀ ਗਈ ਹੈ।
ਰੀਅਲਮੀ ਸੀ 15 ਦੇ ਫੀਚਰਜ਼
ਰੀਅਲਮੀ ਦੇ ਇਸ ਡਿਵਾਈਸ ’ਚ 6.5 ਇੰਚ ਦੀ ਐੱਚ.ਡੀ. ਪਲੱਸ (1600x720 ਪਿਕਸਲ) ਡਿਸਪਲੇਅ ਮਿਲਦੀ ਹੈ। ਇਹ 4 ਜੀ.ਬੀ. ਤਕ ਦੀ LPDDR4x ਰੈਮ ਨਾਲ ਆਉਂਦਾ ਹੈ। ਫੋਨ ’ਚ ਮਿਲਣ ਵਾਲੀ 64 ਜੀ.ਬੀ. ਤਕ ਇੰਟਰਨਲ ਸਟੋਰੇਜ ਨੂੰ ਮੈਮਰੀ ਕਾਰਡ ਦੀ ਮਦਦ ਨਾਲ 256 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਗਾਹਕ ਇਸ ਫੋਨ ਨੂੰ ਦੋ ਰੰਗਾਂ- ਪਾਵਰ ਬਲਿਊ ਅਤੇ ਪਾਵਰ ਸਿਲਵਰ ’ਚ ਖ਼ਰੀਦ ਸਕਦੇ ਹਨ। ਫੋਨ ਦੇ ਰੀਅਰ ’ਤੇ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ।
ਕੈਮਰੇ ਦੀ ਗੱਲ ਕਰੀਏ ਤਾਂ ਫੋਨ ਦੇ ਕਵਾਡ ਕੈਮਰਾ ਸੈੱਟਅਪ ’ਚ 13 ਮੈਗਾਪਿਕਸਲ ਪ੍ਰਾਈਮਰੀ ਸੈਂਸਰ, 8 ਮੈਗਾਪਿਕਸਲ ਦਾ ਸੈਕੇਂਡਰੀ ਸੈਂਸਰ, 2 ਮੈਗਾਪਿਕਸਲ ਦਾ ਮੋਨੋਕ੍ਰੋਮ ਅਤੇ 2 ਮੈਗਾਪਿਕਸਲ ਦਾ ਰੈਟਰੋ ਲੈੱਨਜ਼ ਦਿੱਤਾ ਗਿਆ ਹੈ। ਸੈਲਫ਼ੀ ਲਈਫੋਨ ’ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ’ਚ 6,000mAh ਦੀ ਦਮਦਾਰ ਬੈਟਰੀ ਹੈ ਜੋ 18 ਵਾਟ ਫਾਸਟ ਚਾਰਜਿੰਗ ਸਪੋਰਟ ਨਾਲ ਆਉਂਦੀ ਹੈ।
3 ਦਿਨਾਂ ਬਾਅਦ SMS ਤੇ OTP ਸਰਵਿਸ ਦੇ ਬੰਦ ਹੋਣ ਦਾ ਖ਼ਦਸ਼ਾ , ਜਾਣੋ TRAI ਦੇ ਆਦੇਸ਼ਾਂ ਬਾਰੇ
NEXT STORY