ਜਲੰਧਰ : ਗੂਗਲ ਦੇ ਸੀ. ਈ. ਓ ਸੁੰਦਰ ਪਿਚਾਈ ਨੂੰ ਇਕ 7 ਸਾਲ ਦੀ ਕੁੜੀ ਨੇ ਗੂਗਲ 'ਚ ਨੌਕਰੀ ਕਰਨ ਲਈ ਪੱਤਰ ਲਿਖਿਆ ਹੈ। ਇਸ ਪਤਰ ਤੋਂ ਸਾਫ਼ ਹੁੰਦਾ ਹੈ ਕਿ ਇਹ 7 ਸਾਲ ਦੀ ਛੋਟੀ ਕੁੜੀ ਦੁਨੀਆ ਦੇ ਸਭ ਤੋਂ ਵੱਡੇ ਸਰਚ ਇੰਜਣ 'ਚ ਕੰਮ ਕਰਨ ਲਈ ਮਨ ਬਣਾਈ ਬੈਠੀ ਹੈ।
ਹੇਰਫੋਰਡ ਯੂ. ਦੇ (8ereford, ”K) 'ਚ ਰਹਿਣ ਵਾਲੀ ਇਸ ਕਲੋਇ ਬਰਿਜਵਾਟਰ (3hloe 2ridgewater) ਨਾਮਕ ਕੁੜੀ ਨੇ ਗੂਗਲ ਨੂੰ ਪੱਤਰ 'ਚ ਲਿੱਖਿਆ ਹੈ ਕਿ ਉਹ ਗੂਗਲ 'ਚ ਕੰਮ ਕਰਨ ਦੇ ਨਾਲ-ਨਾਲ ਚਾਕਲੇਟ ਫੈਕਟਰੀ 'ਚ ਕੰਮ ਕਰਨਾ ਚਾਹੁੰਦੀ ਹੈ ਇਸ ਤੋਂ ਇਲਾਵਾ ਉਹ ਓਲੰਪਿਕ 'ਚ ਸਵਿਮਿੰਗ ਵੀ ਕਰਨਾ ਚਾਹੁੰਦੀ ਹੈ। ਇਸ ਤੋਂ ਇਹ ਸਪਸ਼ੱਟ ਹੁੰਦਾ ਹੈ ਕਿ ਕੁੜੀ ਆਪਣੇ ਭਵਿੱਖ ਨੂੰ ਲੈ ਕੇ ਕਾਫ਼ੀ ਪਲੈਨ ਕਰ ਰਹੀ ਹੈ।
ਇਸ ਪੱਤਰ ਦਾ ਗੂਗਲ ਦੇ ਸੀ. ਈ. ਓ ਸੁੰਦਰ ਪਿਚਾਈ ਨੇ ਜਵਾਬ ਦਿੰਦੇ ਹੋਏ ਛੋਟੀ ਕੁੜੀ ਨੂੰ ਲਿੱਖ ਕਰ ਧੰਨਵਾਦ ਕੀਤਾ ਅਤੇ ਉਸ ਨੂੰ ਕੰਪਿਊਟਰ, ਰੋਬੌਟਸ ਅਤੇ ਟੈਕਨਾਲੋਜੀ ਬਾਰੇ 'ਚ ਜ਼ਿਆਦਾ ਤੋਂ ਜ਼ਿਆਦਾ ਜਾਨਣ ਲਈ ਕਿਹਾ। ਇਸ ਤੋਂ ਇਲਾਵਾ ਪਿਚਾਈ ਨੇ ਕਿਹਾ ਕਿ ਛੋਟੀ ਕੁੜੀ ਦੇ ਸਕੂਲ ਖਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਉਸ ਦੇ ਜਾਬ ਐਪਲੀਕੇਸ਼ਨ ਦਾ ਇੰਤਜ਼ਾਰ ਰਹੇਗਾ।
ਮਾਰੂਤੀ ਸੁਜ਼ੂਕੀ ਨੇ ਲਾਂਚ ਕੀਤਾ ਅਰਟਿਗਾ ਦਾ Limited Edition
NEXT STORY