ਜਲੰਧਰ-ਸਾਊਥ ਕੋਰੀਅਨ ਲੈਂਗੁਏਜ਼ ਲਰਨਿੰਗ ਬੀਨੇਟਿਵ ਵੱਲੋਂ ਇਕ ਕੈਸ਼ਇੰਗਲਿਸ਼ ਐਪ ਨੂੰ ਲਾਂਚ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਇਕ ਰਿਵਾਰਡ ਆਧਾਰਿਤ ਗੇਮਿੰਗ ਐਪ ਹੈ ਜਿਸ 'ਚ ਪਜ਼ਲ ਗੇਮਜ਼ ਦੁਆਰਾ ਵੋਕੈਬਲਰੀ ਨੂੰ ਵਧੀਆ ਬਣਾਇਆ ਜਾ ਸਕਦਾ ਹੈ ਅਤੇ ਪਲੇਅਰਜ਼ ਕੈਸ਼ ਰੂਪੀ ਪੁਆਇੰਟ ਨੂੰ ਰਿਵਾਰਡ ਵਜੋਂ ਪ੍ਰਾਪਤ ਕਰ ਸਕਦੇ ਹਨ। ਇਸ ਦੇ ਫੇਸਬੁਕ ਪੇਜ਼ 'ਤੇ 1 ਮਿਲੀਅਨ ਫੈਨਜ਼ ਬਣਨ ਤੋਂ ਬਾਅਦ ਹੁਣ ਕੈਸ਼ਇੰਗਲਿਸ਼ ਵੱਲੋਂ ਇਸ ਦਾ ਇਕ ਬੀਟਾ ਵਰਜਨ ਐਂਡ੍ਰਾਇਡ ਅਤੇ ਆਈ.ਓ.ਐੱਸ. ਪਲੈਟਫਾਰਮ ਲਈ ਫ੍ਰੀ ਲਾਂਚ ਕੀਤਾ ਗਿਆ ਹੈ।
ਕੰਪਨੀ ਦਾ ਕਹਿਣਾ ਹੈ ਕਿ ਕੈਸ਼ਇੰਗਲਿਸ਼ ਇੰਟਰਨੈਸ਼ਨਲ ਜਵਾਨਾਂ ਨੂੰ ਆਕਰਸ਼ਿਤ ਕਰਦੀ ਹੈ। ਇਹ ਐਪ ਇੰਗਲਿਸ਼, ਹਿੰਦੀ, ਚਾਇਨੀਜ਼, ਸਪੈਨਿਸ਼, ਜਾਪਾਨੀ ਅਤੇ ਕੋਰੀਅਨ ਭਾਸ਼ਾਵਾਂ 'ਚ ਪਹਿਲਾਂ ਤੋਂ ਹੀ ਮੌਜੂਦ ਹੈ ਅਤੇ ਜਲਦ ਹੀ ਹੋਰ ਭਾਸ਼ਾਵਾਂ ਨੂੰ ਵੀ ਐਡ ਕੀਤਾ ਜਾਵੇਗਾ। ਚੀਫ ਐਗਜ਼ੈਕਟਿਵ ਆਫਿਸਰ ਅਲਾਨ ਮੂਨਸੂ ਕਿਮ ਦਾ ਕਹਿਣਾ ਹੈ ਕਿ ਇਸ ਆਨਲਾਈਨ ਸਰਵਿਸ ਤੋਂ ਪਹਿਲਾਂ ਕਈ ਲੋਕ ਐਜੁਕੇਸ਼ਨ ਲਈ ਭਾਰੀ ਕੀਮਤ ਦਾ ਭੁਗਤਾਨ ਕਰਦੇ ਰਹੇ ਹਨ। ਕੰਪਨੀ ਵੱਲੋਂ ਇਸ ਲਈ ਇਕ ਖਾਸ ਕਦਮ ਚੁੱਕਿਆ ਗਿਆ ਹੈ ਜਿਸ ਨਾਲ ਲੋਕਾਂ ਨੂੰ ਸਿੱਖਣ ਲਈ ਕੰਪਨੀ ਵੱਲੋਂ ਭੁਗਤਾਨ ਕੀਤਾ ਜਾਵੇਗਾ। ਕੈਸ਼ਇੰਗਲਿਸ਼ ਦੇ ਯੂਜ਼ਰਜ਼ ਗੇਮਜ਼ ਦੁਆਰਾ 1,000 ਡਾਲਰ ਤੱਕ ਦੇ ਇਨਾਮ ਪ੍ਰਾਪਤ ਕਰ ਸਕਦੇ ਹਨ ਅਤੇ ਗ੍ਰੈਂਡ ਪ੍ਰਾਈਜ਼ 'ਚ ਜਿੱਤਣ ਵਾਲਾ ਯੂਜ਼ਰ 500 ਡਾਲਰ ਤੱਕ ਦਾ ਇਨਾਮ ਹਾਸਿਲ ਕਰ ਸਕਦਾ ਹੈ।
ਫਰੀਡਮ 251 ਸਮਾਰਟਫੋਨ ਨੂੰ ਲੈ ਕੇ ਕੰਪਨੀ ਨੇ ਕੀਤਾ ਵੱਡਾ ਐਲਾਨ!
NEXT STORY