ਗੈਜੇਟ ਡੈਸਕ : ਫੇਸਬੁੱਕ ਹੁਣ ਇਹ ਪਤਾ ਲਾਉਣ ਦੀ ਤਿਆਰੀ ਵਿਚ ਹੈ ਕਿ ਤੁਸੀਂ ਕਿਸ ਦੇ ਨਾਲ ਰਹਿ ਰਹੇਹੋ ਅਤੇ ਤੁਹਾਡੇ ਪਰਿਵਾਰ ਵਿਚ ਕੌਣ-ਕੌਣ ਹਨ। ਫੇਸਬੁੱਕ ਨੇ ਨਵੀਂ ਤਕਨੀਕ ਨੂੰ ਲੈ ਕੇ ਪੇਟੈਂਟ ਫਾਈਲ ਕੀਤੀ ਹੈ, ਜਿਸ ਦੇ ਤਹਿਤ ਕੰਪਨੀ ਤੁਹਾਡੀਆਂ ਫੈਮਿਲੀ ਫੋਟੋਆਂ ਦੀ ਵਰਤੋਂ ਕਰੇਗੀ ਅਤੇ ਪਤਾ ਲਾਏਗੀ ਕਿ ਤੁਹਾਡੇ ਘਰ ਵਿਚ ਕੌਣ-ਕੌਣ ਹਨ।
ਇਸ ਪੇਟੈਂਟ ਨੂੰ ਲੈ ਕੇ ਕੰਪਨੀ ਵਿਵਾਦਾਂ ਦੇ ਘੇਰੇ ਵਿਚ ਫਸ ਗਈ ਹੈ ਕਿਉਂਕਿ ਇਸ ਗੱਲ ਦੀ ਜਾਣਕਾਰੀ ਕੰਪਨੀ ਨੇ ਖੁਦ ਜਨਤਕ ਨਹੀਂ ਕੀਤੀ। ਉੱਥੇ ਹੀ ‘ਡੇਲੀ ਮੇਲ’ ਨੇ ਰਿਪੋਰਟ ਰਾਹੀਂ ਇਹ ਜਾਣਕਾਰੀ ਲੋਕਾਂ ਤਕ ਪਹੁੰਚਾ ਦਿੱਤੀ ਹੈ। ਇਸ ਪੇਟੈਂਟ ਦਾ ਟਾਈਟਲ ਹੈ— Predicting household demo-graphics based on image data ਅਤੇ ਇਸ ਨੂੰ 10 ਮਈ ਨੂੰ ਫਾਈਲ ਕੀਤਾ ਗਿਆ ਹੈ ਪਰ ਇਸ ਬਾਰੇ ਜਾਣਕਾਰੀ ਇਸੇ ਵੀਰਵਾਰ ਮਿਲੀ ਹੈ।
ਕਿਵੇਂ ਬਣਾਈ ਜਾਵੇਗੀ ਤੁਹਾਡੀਆਂ ਫੋਟੋਆਂ ਤਕ ਪਹੁੰਚ
ਨਵੇਂ ਪੇਟੈਂਟ ਰਾਹੀਂ ਡੀਪ ਲਰਨਿੰਗ ਅਲਗੋਰਿਦਮ ਦੀ ਮਦਦ ਨਾਲ ਫੇਸਬੁੱਕ ਤੁਹਾਡੀਆਂ ਫੋਟੋਆਂ ਦੇ ਵੇਰਵੇ ਚੈੱਕ ਕਰੇਗੀ। ਇਸ ਵਿਚ ਤੁਹਾਡੇ ਚਿਹਰੇ ਦੇ ਹਾਵ-ਭਾਵਾਂ ਤੇ ਤੁਸੀਂ ਕਿਸ ਦੇ ਨਾਲ ਫੋਟੋ ਖਿਚਵਾ ਰਹੇ ਹੋ, ਉਸ ਨੂੰ ਚੈੱਕ ਕੀਤਾ ਜਾਵੇਗਾ। ਇਸੇ ਤਰ੍ਹਾਂ ਟੈਗਸ ਤੇ ਰਿਲੇਸ਼ਨਸ਼ਿਪ ਦੀ ਵੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ। ਇਹ ਅਲਗੋਰਿਦਮ ਬਾਕੀ ਅੰਕੜਿਆਂ ਜਿਵੇਂ ਕੁਮੈਂਟਸ, ਕੈਪਸ਼ਨਸ ਤੇ ਟੈਗਸ ਦਾ ਵੀ ਪਤਾ ਲਾਏਗੀ। ਇਸ ਤੋਂ ਬਾਅਦ ਆਨਲਾਈਨ ਸਿਸਟਮ ਨੂੰ ਇਹ ਪਤਾ ਲੱਗ ਜਾਵੇਗਾ ਕਿ ਯੂਜ਼ਰ ਦੇ ਘਰ ਕੌਣ-ਕੌਣ ਹਨ।
ਫੇਸਬੁੱਕ ਦਾ ਕੀ ਹੋਵੇਗਾ ਫਾਇਦਾ
ਫੇਸਬੁੱਕ ਚਾਹੁੰਦੀ ਹੈ ਕਿ ਪਹਿਲਾਂ ਇਕ ਪਰਿਵਾਰ ਦੇ ਮੈਂਬਰਾਂ ਦਾ ਪਤਾ ਲਾਇਆ ਜਾਵੇ ਅਤੇ ਉਨ੍ਹਾਂ ਨੂੰ ਇਕੋ ਤਰ੍ਹਾਂ ਦੇ ਇਸ਼ਤਿਹਾਰ ਦਿਖਾਏ ਜਾਣ। ਫੇਸਬੁੱਕ ਯੂਜ਼ਰਸ ਦੀ ਉਮਰ, ਅੰਕੜੇ, ਜੈਂਡਰ ਤੇ ਲੋਕੇਸ਼ਨ ਦੀ ਜਾਣਕਾਰੀ ਦੇ ਆਧਾਰ ’ਤੇ ਉਨ੍ਹਾਂ ਨੂੰ ਹੁਣ ਇਸ਼ਤਿਹਾਰ ਦਿਖਾਏਗੀ।
ਉਦਾਹਰਣ ਨਾਲ ਸਮਝੋ
ਉਦਾਹਰਣ ਦਿੰਦਿਆਂ ਦੱਸਿਆ ਗਿਆ ਹੈ ਕਿ ਜਿਵੇਂ ਵਿਅਕਤੀ ਜੇ 2 ਔਰਤਾਂ ਨੂੰ ਟੈਗ ਕਰ ਕੇ ਫੋਟੋ ਅਪਲੋਡ ਕਰ ਰਿਹਾ ਹੈ ਅਤੇ ਉਸ ਵਿਚ ਉਹ ਕੈਪਸ਼ਨ ਲਿਖਦਾ ਹੈ ਕਿ my angel ਤਾਂ ਅਜਿਹੀ ਫੋਟੋ ਅਪਲੋਡ ਹੋਣ ’ਤੇ ਨਵੀਂ ਤਕਨੀਕ ’ਤੇ ਆਧਾਰਤ ਸਿਸਟਮ ਪਤਾ ਲਾ ਲਵੇਗਾ ਕਿ ਇਕ ਉਸ ਦੀ ਬੇਟੀ ਹੈ, ਦੂਜੀ ਉਸ ਦੀ ਪਤਨੀ ਅਤੇ ਪਰਿਵਾਰ ਵਿਚ ਕੁਲ 3 ਮੈਂਬਰ ਹਨ। ਇਸ ਤੋਂ ਬਾਅਦ ਤਿੰਨੋਂ ਹੀ ਪ੍ਰੋਫਾਈਲਜ਼ ਵਿਚ ਜੇ ਅਮੀਰ ਲੋਕ ਹਨ ਤਾਂ ਤਿੰਨਾਂ ਨੂੰ ਹੀ ਉਸੇ ਹਿਸਾਬ ਨਾਲ ਇਸ਼ਤਿਹਾਰ ਦਿਖਾਏ ਜਾਣਗੇ।
(ਸੋਮਾ : ਡੇਲੀ ਮੇਲ)
ਬੈਂਡ ਟੈਸਟ ’ਚ ਫੇਲ ਹੋਇਆ ਐਪਲ ਦਾ ਨਵਾਂ iPad Pro
NEXT STORY