ਗੈਜੇਟ ਡੈਸਕ : ਐਪਲ ਨੇ ਅਕਤੂਬਰ ਵਿਚ ਆਯੋਜਿਤ ਆਪਣੇ ਵਿਸ਼ੇਸ਼ ਈਵੈਂਟ ਵਿਚ ਨਵਾਂ iPad Pro ਲਾਂਚ ਕੀਤਾ ਸੀ। ਉਸ ਵੇਲੇ ਦੱਸਿਆ ਗਿਆ ਸੀ ਕਿ ਇਹ ਮੌਜੂਦਾ ਮਾਡਲ ਨਾਲੋਂ ਕਾਫੀ ਪਤਲਾ ਹੈ, ਜੋ ਚੰਗੀ ਪ੍ਰਫਾਰਮੈਂਸ ਦਿੰਦਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਐਪਲ ਦਾ ਨਵਾਂ iPad Pro ਬੈਂਡ ਟੈਸਟ ਵਿਚ ਫੇਲ ਹੋ ਗਿਆ ਹੈ ਮਤਲਬ ਇਸ ’ਤੇ ਹਲਕਾ ਜਿਹਾ ਜ਼ੋਰ ਲਾਉਣ ’ਤੇ ਇਹ ਵਿਚਕਾਰੋਂ ਟੁੱਟ ਜਾਂਦਾ ਹੈ, ਜੋ ਕਾਫੀ ਹੈਰਾਨੀਜਨਕ ਹੈ।
ਬੈਂਡ ਟੈਸਟ ਦਾ ਸਬੂਤ ਦਿੰਦਿਆਂ JerryRig Everything ਨਾਂ ਦੇ ਯੂ-ਟਿਊਬ ਚੈਨਲ ਵਲੋਂ ਇਸ ਦੀ ਵੀਡੀਓ ਵੀ ਅਪਲੋਡ ਕੀਤੀ ਗਈ ਹੈ, ਜਿਸ ਵਿਚ ਦਿਖਾਇਆ ਗਿਆ ਹੈ ਕਿ ਕਿਵੇਂ ਜ਼ਰਾ ਜਿੰਨਾ ਬੈਂਡ ਕਰਨ (ਮੋੜਨ) ’ਤੇ ਨਵਾਂ ਆਈਪੈਡ ਪ੍ਰੋ ਪੂਰੀ ਤਰ੍ਹਾਂ ਖਤਮ ਹੋ ਜਾਂਦਾ ਹੈ। ਇਸ ਯੂ-ਟਿਊਬ ਚੈਨਲ ਦੇ ਹੋਸਟ ਜੈਕ ਨੈਲਸਨ ਨੇ ਕਿਹਾ ਕਿ ਆਈਪੈਡ ਪ੍ਰੋ ਨੂੰ ਬੈਂਡ ਕਰਨ ਨਾਲ ਸੱਜੇ ਪਾਸੇ ਲੱਗੇ ‘ਮਾਈਕ੍ਰੋਫੋਨ ਹੋਲ’ ਤੇ ਖੱਬੇ ਪਾਸੇ ਲੱਗੇ ‘ਐਪਲ ਪੈਨਸਿਲ ਮੈਗਨੈਟਿਕ ਚਾਰਜਿੰਗ’ ਵਾਲੀ ਥਾਂ ਤੋਂ ਇਹ ਟੁੱਟ ਜਾਂਦਾ ਹੈ ਮਤਲਬ ਇਸ ਨੂੰ ਇਸ ਵਾਰ ਪਤਲਾ ਜ਼ਰੂਰ ਬਣਾਇਆ ਗਿਆ ਹੈ ਪਰ ਮਜ਼ਬੂਤੀ ਨਹੀਂ ਦਿੱਤੀ ਗਈ।
ਬੈਗ ਵਿਚ ਰੱਖਣ ’ਤੇ ਬੈਂਡ ਹੋ ਗਿਆ ਆਈਪੈਡ ਪ੍ਰੋ
‘ਦਿ ਵਰਜ’ ਦੀ ਰਿਪੋਰਟ ਅਨੁਸਾਰ ਕਈ ਰਿਪੋਰਟਾਂ ਵਿਚ ਯੂਜ਼ਰਸ ਨੇ ਸ਼ਿਕਾਇਤ ਕਰਦਿਆਂ ਕਿਹਾ ਹੈ ਕਿ ਨਵੇਂ ਆਈਪੈਡ ਪ੍ਰੋ ਨੂੰ ਇਕ ਜਾਂ ਦੋ ਦਿਨ ਬੈਗ ਵਿਚ ਰੱਖਣ ’ਤੇ ਇਸ ਵਿਚ ਥੋੜ੍ਹਾ ਜਿਹਾ ਬੈਂੰਡ ਦੇਖਣ ਨੂੰ ਮਿਲ ਰਿਹਾ ਹੈ। ਦੱਸ ਦੇਈਏ ਕਿ iPro ਇਕ ਪ੍ਰੀਮੀਅਮ ਤੇ ਬਹੁਤ ਹੀ ਮਹਿੰਗਾ ਗੈਜੇਟ ਹੈ। ਇਸ ਤਰ੍ਹਾਂ ਦੀ ਸਮੱਸਿਆ ਆਉਣੀ ਕੰਪਨੀ ਲਈ ਚੰਗੀ ਗੱਲ ਨਹੀਂ ਅਤੇ ਇਸ ਨਾਲ ਕੰਪਨੀ ਦੀ ਸਾਖ ’ਤੇ ਕਾਫੀ ਅਸਰ ਪਵੇਗਾ।
ਡਿਜ਼ਾਈਨ ’ਚ ਹੈ ਸਮੱਸਿਆ
ਨਵੇਂ ਆਈਪੈਡ ਪ੍ਰੋ ਦਾ ਡਿਜ਼ਾਈਨ ਕੰਪਨੀ ਨੇ ਕਾਫੀ ਸਟੀਕ ਬਣਾਇਆ ਹੈ ਪਰ ਮਜ਼ਬੂਤੀ ਦੇ ਮਾਮਲੇ ਵਿਚ ਇਹ ਫੇਲ ਹੋ ਗਿਆ ਹੈ। ਇਸੇ ਲਈ ਨਵਾਂ ਆਈਪੈਡ ਪ੍ਰੋ ਖਰੀਦਣ ਤੋਂ ਪਹਿਲਾਂ ਗਾਹਕਾਂ ਨੂੰ ਇਕ ਵਾਰ ਸੋਚ ਲੈਣਾ ਚਾਹੀਦਾ ਹੈ ਅਤੇ ਜੇ ਤੁਹਾਡਾ ਇਸ ਨੂੰ ਖਰੀਦਣ ਦਾ ਮਨ ਹੈ।
ਨਵੀਂ 'U' ਸੀਰੀਜ਼ ਨਾਲ Realme ਦਾ ਨਵਾਂ ਸਮਾਰਟਫੋਨ ਜਲਦ ਹੋਵੇਗਾ ਲਾਂਚ
NEXT STORY