ਗੈਜੇਟ ਡੈਸਕ- ਜੇਕਰ ਤੁਸੀਂ ਵੀ ਆਈਫੋਨ ਖ਼ਰੀਦਣਾ ਚਾਹੁੰਦੇ ਹੋ ਅਤੇ ਸਹੀ ਡੀਲ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਤੁਹਾਡੇ ਲਈ ਇਹ ਬਿਲਕੁਲ ਸਹੀ ਸਮਾਂ ਹੈ। ਦੱਸ ਦੇਈਏ ਕਿ ਐਮਾਜ਼ੋਨ ਕੰਪਨੀ ਐਪਲ ਦੀ ਲੇਟੈਸਟ ਸੀਰੀਜ਼ ਯਾਨੀ ਆਈਫੋਨ 15 'ਤੇ 8000 ਰੁਪਏ ਤੋਂ ਜ਼ਿਆਦਾ ਦੀ ਛੋਟ ਦੇ ਰਹੀ ਹੈ। ਈ-ਕਾਮਰਸ ਪਲੇਟਫਾਰਮ ਐਮਾਜ਼ੋਨ ਦੀ ਗੱਲ ਕਰੀਏ ਤਾਂ ਆਈਫੋਨ 15 ਨੂੰ 74,900 ਰੁਪਏ ਦੀ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਆਫਰ ਬਾਰੇ...
ਇਹ ਵੀ ਪੜ੍ਹੋ- ਗੂਗਲ ਨੇ ਪਲੇਅ ਸਟੋਰ ਤੋਂ ਹਟਾਏ 13 ਖ਼ਤਰਨਾਕ ਐਪਸ, ਫੋਨ 'ਚੋਂ ਵੀ ਤੁਰੰਤ ਕਰੋ ਡਿਲੀਟ
128 ਜੀ.ਬੀ. ਵੇਰੀਐਂਟ ਵਾਲਾ ਆਈਫੋਨ 15, 74,900 ਰੁਪਏ ਦੇ ਨਾਲ ਲਿਸਟ 'ਚ ਸ਼ਾਮਲ ਹੈ। ਉਥੇ ਹੀ ਕੰਪਨੀ ਵੱਲੋਂ ਇਸ ਫੋਨ ਦੀ ਅਸਲ ਕੀਮਤ 'ਤੇ 5 ਹਜ਼ਾਰ ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ। ਇਸਤੋਂ ਇਲਾਵਾ Amazon Pay ICICI Bank Credit card 'ਤੇ ਵੀ 3,745 ਰੁਪਏ ਦਾ ਵਾਧੂ ਕੈਸ਼ਬੈਕ ਮਿਲ ਸਕਦਾ ਹੈ। ਇਸਤੋਂ ਇਲਾਵਾ ਐਮਾਜ਼ੋਨ ਪਲੇਟਫਾਰਮ ਇਸ ਫੋਨ 'ਤੇ ਐਕਸਚੇਂਜ ਆਫਰ ਵੀ ਦਿੰਦਾ ਹੈ, ਜਿਸ ਵਿਚ ਤੁਹਾਨੂੰ 32,050 ਰੁਪਏ ਦਾ ਡਿਸਕਾਊਂਟ ਵੀ ਮਿਲ ਰਿਹਾ ਹੈ।
ਇਹ ਵੀ ਪੜ੍ਹੋ- Jio ਦਾ ਸ਼ਾਨਦਾਰ ਆਫਰ, 31 ਦਸੰਬਰ ਤੋਂ ਪਹਿਲਾਂ ਕਰੋ ਰੀਚਾਰਜ, ਪਾਓ 1000 ਰੁਪਏ ਤਕ ਦਾ ਕੈਸ਼ਬੈਕ
iPhone 15 ਦੇ ਫੀਚਰਜ਼
- ਆਈਫੋਨ 15 'ਚ 6.1 ਇੰਚ ਦੀ OLED ਡਿਸਪਲੇਅ ਮਿਲਦੀ ਹੈ, ਜਿਸ ਵਿਚ 60Hz ਦਾ ਰਿਫ੍ਰੈਸ਼ ਰੇਟ ਮਿਲਦਾ ਹੈ।
- ਪ੍ਰੋਸੈਸਰ ਦੀ ਗੱਲ ਕਰੀਏ ਤਾਂ A16 ਬਾਇਓਨਿਕ ਪ੍ਰੋਸੈਸਰ ਵਾਲਾ ਇਹ ਫੋਨ, 4 ਜੀ.ਬੀ. ਰੈਮ ਦੇ ਨਾਲ 128GB, 256GB, ਜਾਂ 512GB ਦੀ ਸਟੋਰੇਜ ਦੇ ਨਾਲ ਮਿਲਦਾ ਹੈ।
- ਡਿਊਲ ਕੈਮਰਾ ਸੈੱਟਅਪ ਵਾਲੇ ਇਸ ਫੋਨ 'ਚ 48MP ਵਾਈਡ ਕੈਮਰਾ ਅਤੇ 12 ਮੈਗਾਪਿਕਸਲ ਅਲਟਰਾ ਵਾਈਡ ਸੈਂਸਰ ਵੀ ਮਿਲਦਾ ਹੈ। ਉਥੇ ਹੀ ਦੂਜੇ ਪਾਸੇ ਫਰੰਟ 'ਚ ਤੁਹਾਨੂੰ 12 ਮੈਗਾਪਿਕਸਲ ਦਾ ਕੈਮਰਾ ਮਿਲੇਗਾ।
- ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਸ ਵਿਚ ਤੁਹਾਨੂੰ USB-C , 4G LTE, 5G ਅਤੇ ਸੈਟੇਲਾਈਟ ਕੁਨੈਕਟੀਵਿਟੀ ਮਿਲਦੀ ਹੈ।
ਇਹ ਵੀ ਪੜ੍ਹੋ- ਐਂਡਰਾਇਡ 'ਚ ਆਇਆ ਇਹ ਖ਼ਤਰਨਾਕ ਮਾਲਵੇਅਰ, ਫੇਸਲੌਕ-ਫਿੰਗਰਪ੍ਰਿੰਟ ਆਪਣੇ-ਆਪ ਹੋ ਰਹੇ ਬਲਾਕ
ਗੂਗਲ ਨੇ ਪਲੇਅ ਸਟੋਰ ਤੋਂ ਹਟਾਏ 13 ਖ਼ਤਰਨਾਕ ਐਪਸ, ਫੋਨ 'ਚੋਂ ਵੀ ਤੁਰੰਤ ਕਰੋ ਡਿਲੀਟ
NEXT STORY