ਜਲੰਧਰ-ਤਾਈਵਾਨ ਦੀ ਇਲੈਕਟ੍ਰੋਨਿਕ ਕੰਪਨੀ ਏਸੁਰ (Acer) ਨੇ ਆਪਣੇ ਲੇਟੈਸਟ ਗੇਮਿੰਗ ਲੈਪਟਾਪ ਪੇਸ਼ ਕੀਤਾ ਹੈ, ਜੋ ਕਿ Acer Predator Triton 900 ਨਾਂ ਨਾਲ ਪੇਸ਼ ਕੀਤਾ ਹੈ। ਕੰਪਨੀ ਨੇ ਬਰਲਿਨ 'ਚ ਸ਼ੁਰੂ ਹੋਣ ਵਾਲੇ ਆਈ. ਐੱਫ. ਏ. 2018 (IFA 2018) ਤੋਂ ਪਹਿਲਾਂ ਇਸ ਲੈਪਟਾਪ ਨੂੰ ਪੇਸ਼ ਕਰ ਦਿੱਤਾ ਹੈ। ਇਹ ਲੈਪਟਾਪ ਬਾਜ਼ਾਰ 'ਚ ਮੌਜੂਦ ਕਈ ਗੇਮਿੰਗ ਲੈਪਟਾਪ ਵਰਗਾ ਹੀ ਲੱਗਦਾ ਹੈ।
ਫੀਚਰਸ-
ਏਸੁਰ ਪ੍ਰੀਡੇਟਰ ਟ੍ਰਿਟਨ 900 ਲੈਪਟਾਪ 2 ਇਨ 1 ਗੇਮਿੰਗ ਲੈਪਟਾਪ ਦੇ ਨਾਲ ਆਉਂਦਾ ਹੈ। ਇਸ ਦੀ ਸਕਰੀਨ ਫਲਿਪ ਹੋ ਸਕਦੀ ਹੈ। ਇਸ 'ਚ 4k ਟੱਚਸਕਰੀਨ ਡਿਸਪਲੇਅ ਨਵੀਡੀਆ ਜੀ-ਸਿੰਕ ਸਪੋਰਟ ਦਿੱਤੀ ਗਈ ਹੈ। ਏਸੁਰ ਨੇ ਇਸ 'ਚ ਡਿਊਲ ਸਰਫੇਸ ਟ੍ਰੈਕਪੈਡ ਦਿੱਤਾ ਹੈ। ਡਿਵਾਈਸ 'ਚ ਜੀ. ਪੀ. ਯੂ. ਦਿੱਤਾ ਹੈ। ਇਸ ਦੇ ਹੋਰ ਸਪੈਸੀਫਿਕੇਸ਼ਨ ਦੀ ਕੋਈ ਹੋਰ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਤੋਂ ਇਲਾਵਾ ਕੰਪਨੀ ਨੇ ਲੈਪਟਾਪ ਦੀ ਕੀਮਤ ਅਤੇ ਉਪਲੱਬਧਤਾ ਬਾਰੇ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਜਲਦੀ ਹੀ ਸ਼ੁਰੂ ਹੋਵੇਗੀ ਡਿਜੀਟਲ ਯਾਤਰਾ, ਤੁਹਾਡਾ ਚਿਹਰਾ ਹੀ ਹੋਵੇਗਾ ਫਲਾਈਟ ਟਿਕਟ
NEXT STORY