ਜਲੰਧਰ— ਏਅਰਪੋਰਟ 'ਤੇ ਹੁਣ ਲੰਮੀਆਂ ਲਾਈਨਾਂ ਤੋਂ ਮੁਕਤੀ ਮਿਲਣ ਜਾ ਰਹੀ ਹੈ। ਘਰੇਲੂ ਹਵਾਈ ਯਾਤਰਾ ਲਈ ਨਾ ਹਵਾਈ ਟਿਕਟ ਦੀ ਜ਼ਰੂਰਤ ਹੋਵੇਗੀ, ਨਾ ਆਈ. ਡੀ. ਪਰੂਫ ਅਤੇ ਨਾ ਹੀ ਬੋਰਡਿੰਗ ਪਾਸ ਦੀ। ਤੁਹਾਡਾ ਚਿਹਰਾ (ਫੇਸ) ਹੀ ਤੁਹਾਡੀ ਆਈ. ਡੀ. ਹੋਵੇਗਾ। ਇਹ ਸੰਭਵ ਹੋਵੇਗਾ ਡਿਜੀਟਲ ਯਾਤਰਾ ਨਾਲ। ਇਸ 'ਚ ਫੇਸ ਸਕੈਨਰ ਸਿਸਟਮ ਨਾਲ ਇਕ ਵਾਰ ਰਜਿਸਟ੍ਰੇਸ਼ਨ ਕਰਨਾ ਹੋਵੇਗਾ ਅਤੇ ਉਸ ਤੋਂ ਬਾਅਦ ਹਵਾਈ ਯਾਤਰਾ ਪੇਪਰਲੈੱਸ ਬਣ ਜਾਵੇਗੀ। ਇਸ ਦੀ ਸ਼ੁਰੂਆਤ ਅਗਲੇ ਸਾਲ ਜਨਵਰੀ ਤੋਂ ਹੋ ਸਕਦੀ ਹੈ। ਅਜਿਹਾ ਕਰਨ ਵਾਲਾ ਪਹਿਲਾ ਏਅਰਪੋਰਟ ਵਾਰਾਣਸੀ ਹੋਵੇਗਾ। ਪੇਪਰਲੈੱਸ ਯਾਤਰਾ ਨੂੰ ਡਿਜੀਟਲ ਯਾਤਰਾ ਦਾ ਨਾਂ ਦਿੱਤਾ ਗਿਆ ਹੈ।

ਪੇਪਰਲੈੱਸ ਯਾਤਰਾ ਦੇ ਸ਼ੁਰੂ ਹੋਣ 'ਤੇ ਨਾ ਪੈਸੰਜਰਾਂ ਨੂੰ ਲਾਈਨ 'ਚ ਲੱਗ ਕੇ ਟਿਕਟ ਦੀ ਜਾਂਚ ਕਰਵਾਉਣੀ ਹੋਵੇਗੀ ਅਤੇ ਨਾ ਹੀ ਪਛਾਣ ਦਾ ਦਸਤਾਵੇਜ਼ ਸੁਰੱਖਿਆ ਕਰਮੀ ਨੂੰ ਦਿਖਾਉਣਾ ਹੋਵੇਗਾ। ਵਾਰਾਣਸੀ ਤੋਂ ਬਾਅਦ ਪਹਿਲੇ ਫੇਜ਼ 'ਚ ਜੁਲਾਈ ਤੱਕ ਹੋਰ ਏਅਰਪੋਰਟ 'ਤੇ ਇਹ ਸਹੂਲਤ ਸ਼ੁਰੂ ਹੋਵੇਗੀ। ਇਨ੍ਹਾਂ 'ਚ ਕੋਲਕਾਤਾ, ਵਿਜੇਵਾੜਾ ਅਤੇ ਪੁਣੇ ਵੀ ਸ਼ਾਮਲ ਹਨ। ਇਸ ਤੋਂ ਬਾਅਦ ਅਗਲੇ ਫੇਜ਼ 'ਚ ਦੇਸ਼ ਦੇ ਹੋਰ ਏਅਰਪੋਰਟਾਂ 'ਤੇ ਇਹ ਸਹੂਲਤ ਸ਼ੁਰੂ ਕੀਤੀ ਜਾਵੇਗੀ।
ICICI ਬੈਂਕ ਨੇ ਸੇਬੀ ਨੂੰ ਨੋਟਿਸ ਦਾ ਦਿੱਤਾ ਜਵਾਬ, ਚੰਦਾ ਕੋਚਰ ਨੇ ਮੰਗਿਆ ਹੋਰ ਸਮਾਂ
NEXT STORY