ਜਲੰਧਰ- ਰੇਸਿੰਗ ਡ੍ਰੋਨ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਡ੍ਰੋਨਜ਼ ਨੂੰ ਕੰਟਰੋਲ ਕਰਨਾ ਥੋੜਾ ਮੁਸ਼ਕਿਲ ਹੋ ਸਕਦਾ ਹੈ ਤਾਂ ਜੋ ਰੇਸ ਦੌਰਾਨ ਇਹ ਕ੍ਰੈਸ਼ ਨਾ ਹੋ ਜਾਏ। ਐਰਿਕਸ ਵੱਲੋਂ ਹਾਲ ਹੀ 'ਚ ਇਕ ਰੇਸਿੰਗ ਡ੍ਰੋਨ ਰਿਲੀਜ਼ ਕੀਤਾ ਜਾ ਰਿਹਾ ਹੈ ਜਿਸ ਦਾ ਨਾਂ ਬਲੈਕ ਟੈਲਨ ਮਾਈਕ੍ਰੋ ਐੱਫ.ਪੀ.ਵੀ. ਰੇਸਿੰਗ ਡ੍ਰੋਨ ਹੈ। ਇਸ ਬਲੈਕ ਟੈਲਨ ਡ੍ਰੋਨ 'ਚ ਨੋਵਿਸ ਫ੍ਰੈਂਡਲੀ ਫੀਚਰਸ ਦਿੱਤੇ ਗਏ ਹਨ ਜਿਨ੍ਹਾਂ 'ਚ ਇੰਟਰਚਾਰਜੇਬਲ ਬੈਟਰੀਜ਼ ਅਤੇ ਇਕ ਅਲਟੀਟਿਊਡ ਹੋਲਡ ਫੰਕਸ਼ਨ ਵੀ ਸ਼ਾਮਿਲ ਹੈ। ਇਨ੍ਹਾਂ ਫੀਚਰਸ ਨਾਲ ਪਾਇਲਟ ਆਪਣੇ ਡ੍ਰੋਨ ਨੂੰ ਕੰਟਰੋਲ ਕਰਨ ਲਈ ਜ਼ਿਆਦਾ ਫੋਕਸ ਕਰ ਸਕਣਗੇ। ਇਹ ਡ੍ਰੋਨ ਕੰਟਰੋਲਰ ਨਾਲ ਅਟੈਚ ਕੀਤੀ ਗਈ ਡਿਸਪਲੇ ਲਈ 720ਪੀ 'ਚ ਸਟ੍ਰੀਮ ਕਰ ਸਕਦਾ ਹੈ ਅਤੇ ਇਕ ਮਾਈਕ੍ਰੋ ਐੱਸ.ਡੀ. ਕਾਰਡ ਫੁਟੇਜ਼ ਨੂੰ ਰਿਕਾਰਡ ਕਰ ਸਕਦਾ ਹੈ।
ਇਹ ਚਾਰਜ ਹੋਣ 'ਚ ਲਗਭਗ 30 ਮਿੰਟ ਦਾ ਸਮਾਂ ਲੈਂਦਾ ਹੈ ਜਿਸ ਨਾਲ ਇਹ 7 ਮਿੰਟ ਤੱਕ ਉੱਡ ਸਕਦਾ ਹੈ। ਇਸ 'ਚ ਇਕ ਐਕਸਟੈਂਡਿਡ ਫਲਾਈਟ ਪੈਕੇਜ ਵੀ ਹੈ ਜਿਸ ਨਾਲ ਤੁਸੀਂ ਇਸ ਨੂੰ 25 ਮਿੰਟ ਤੱਕ ਬਿਨਾਂ ਚਾਰਜ ਕੀਤੇ ਉਡਾ ਸਕਦੇ ਹੋ। ਇਸ ਦੇ ਨਾਲ ਹੀ 40 ਬਲੇਡ ਰਿਪਲੇਸਮੈਂਟ ਦੇ ਤੌਰ 'ਤੇ ਵੀ ਦਿੱਤੇ ਗਏ ਹਨ। ਇਨ੍ਹਾਂ ਦੀ ਰੇਂਜ਼ ਦੇ ਅਨੁਸਾਰ ਕੀਮਤ 139 ਡਾਲਰ ਅਤੇ 189 ਡਾਲਰ ਰੱਖੀ ਗਈ ਹੈ। ਇਹ ਫਿਲਹਾਲ ਉਪਲੱਬਧ ਨਹੀਂ ਹੈ ਪਰ ਤੁਸੀਂ ਇਸ ਨੂੰ ਐਰਿਕਸ ਵੈੱਬ ਸਾਈਟ ਤੋਂ ਪ੍ਰੀ-ਆਰਡਰ ਕਰ ਸਕਦੇ ਹੋ। ਬਲੈਕ ਟੈਲਨ ਮਾਈਕ੍ਰੋ ਐੱਫ.ਪੀ.ਵੀ. ਡ੍ਰੋਨ ਦੀ ਇਕ ਝਲਕ ਤੁਸੀਂ ਉੱਪਰ ਦਿੱਤੀ ਵੀਡੀਓ 'ਚ ਦੇਖ ਸਕਦੇ ਹੋ।
ਬਿਹਤਰੀਨ ਫੀਚਰਸ ਨਾਲ ਹੁਵਾਵੇ ਨੇ ਲਾਂਚ ਕੀਤਾ ਸ਼ਾਨਦਾਰ ਸਮਾਰਟਫੋਨ
NEXT STORY