ਜਲੰਧਰ- ਹੁਵਾਵੇ ਨੇ ਮੈਮੰਗ 5 (Maimang 5) ਸਮਾਰਟਫੋਨ ਲਾਂਚ ਕੀਤਾ ਹੈ। ਫਿਲਹਾਲ ਇਸ ਸਮਾਰਟਫੋਨ ਨੂੰ ਚਾਈਨਾ 'ਚ ਲਾਂਚ ਕੀਤਾ ਗਿਆ ਹੈ। ਇਸ ਸਮਾਰਟਫੋਨ ਨੂੰ ਹੋਰ ਦੇਸ਼ਾਂ 'ਚ ਹੁਵਾਵੇ ਜੀ9 ਦੇ ਨਾਂ ਨਾਲ ਲਾਂਚ ਕੀਤਾ ਜਾਵੇਗਾ। ਇਹ ਸਮਾਰਟਫੋਨ ਕੰਪਨੀ ਦੇ ਮੈਮੰਗ 4 ਸਮਾਰਟਫੋਨ ਦਾ ਨਵਾਂ ਵਰਜ਼ਨ ਹੈ ਜਿਸ ਨੂੰ ਹੁਵਾਵੇ ਜੀ8 ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਹੁਵਾਵੇ ਨੇ ਚਾਈਨਾ 'ਚ ਜੀ9 ਲਾਈਟ ਨੂੰ ਲਾਂਚ ਕੀਤਾ ਹੈ।
ਹੁਵਾਵੇ ਜੀ9 2 ਵੇਰੀਅੰਟਸ 'ਚ ਆਉਂਦਾ ਹੈ ਅਤੇ ਦੋਵਾਂ 'ਚ ਡਿਊਲ ਸਿਮ ਆਪਸਨ ਮਿਲਦਾ ਹੈ। ਇਕ ਵੇਰੀਅੰਟ 'ਚ 3 ਜੀ.ਬੀ. ਰੈਮ ਅਤੇ 32 ਜੀ.ਬੀ. ਸਟੋਰੇਜ ਮਿਲਦੀ ਹੈ ਅਤੇ ਦੂਜੇ ਵੇਰੀਅੰਟ 'ਚ 4 ਜੀ.ਬੀ. ਰੈਮ ਅਤੇ 64 ਜੀ.ਬੀ. ਸਟੋਰੇਜ਼ ਮਿਲਦੀ ਹੈ।
ਹੁਵਾਵੇ ਜੀ9 ਦੇ ਫੀਚਰਸ ਇਸ ਪ੍ਰਕਾਰ ਹਨ-
5.5-ਇੰਚ ਦੀ ਫੁੱਲ-ਐੱਚ.ਡੀ. ਡਿਸਪਲੇ
ਆਕਟਾ-ਕੋਰ ਕਵਾਲਕਾਮ ਸਨੈਪਡ੍ਰੈਗਨ 625 ਪ੍ਰੋਸੈਸਰ
128 ਜੀ.ਬੀ. ਤੱਕ ਮਾਈਕ੍ਰੋ-ਐੱਸ.ਡੀ. ਕਾਰਡ ਸਪੋਰਟ
ਐਂਡ੍ਰਾਇਡ 6.0 ਮਾਰਸ਼ਮੈਲੋ ਓ.ਐੱਸ. ਦੇ ਨਾਲ ਈ.ਐੱਮ.ਯੂ.ਆਈ. 4.1
16 ਮੈਗਾਪਿਕਸਲ ਦਾ ਰਿਅਰ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ
3340 ਐੱਮ.ਏ.ਐੱਚ. ਦੀ ਬੈਟਰੀ
4ਜੀ, ਐੱਲ.ਟੀ.ਈ., 3ਜੀ, ਵਾਈ-ਫਾਈ, ਬਲੂਟੁਥ, ਜੀ.ਪੀ.ਐੱਸ. ਅਤੇ ਯੂ.ਐੱਸ.ਬੀ. ਟਾਇਪ-ਸੀ ਪੋਰਟ ਆਦਿ।
ਇਕ ਸਾਲ 'ਚ ਓਪੇਰਾ ਮਿੰਨੀ ਦੇ ਇਸ ਫੀਚਰ ਦੇ ਯੂਜ਼ਰਸ ਨੂੰ ਹੋਇਆ ਬੇਹੱਦ ਫਾਇਦਾ !
NEXT STORY