ਜਲੰਧਰ- ਅੱਜਕਲ ਯੂਜ਼ਰਸ ਟੈਕਸਟ ਮੈਸੇਜ 'ਚ ਇਮੋਜੀ ਦਾ ਕਾਫੀ ਇਸਤੇਮਾਲ ਕਰਦੇ ਹਨ, ਇਮੋਜੀ ਦੀ ਮਦਦ ਨਾਲ ਮੈਸੇਜ ਨੂੰ ਕਾਫੀ ਆਕਰਸ਼ਕ ਬਣਾਇਆ ਜਾ ਸਕਦਾ ਹੈ। ਅਜਿਹੇ 'ਚ ਸਾਡੇ ਮੈਸੇਜ 'ਚ ਇਮੋਜੀ ਦਾ ਮਹੱਤਵ ਕਾਫੀ ਵੱਧ ਜਾਂਦਾ ਹੈ। ਅਸੀਂ ਹਮੇਸ਼ਾ ਕੋਈ ਵੀ ਇਮੋਜੀ ਕਿਸੇ ਨੂੰ ਭੇਜਣ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰੱਖਦੇ ਹਾਂ ਕਿ ਇਮੋਜੀ ਸਹੀ ਹੈ ਜਾਂ ਨਹੀਂ। ਕਈ ਵਾਰ ਇਮੋਜੀ ਦੀਆਂ ਬਾਰੀਕੀਆਂ 'ਤੇ ਅਸੀਂ ਧਿਆਨ ਹੀਂ ਦਿੰਦੇ। ਉਥੇ ਹੀ ਪਿਛਲੇ ਦਿਨੀਂ ਇਮੋਜੀ 'ਚ ਹੋਈ ਛੋਟੀ ਗਲਤੀ ਨਾਲ ਗੂਗਲ ਦੀ ਬਰਗਰ ਇਮੋਜੀ ਵਿਵਾਦ 'ਚ ਆ ਗਈ ਹੈ। ਜਿਥੇ ਹੁਣ ਤੱਕ ਬਰਗ ਇਮੋਜੀ ਦੀ ਚਰਚਾ ਅਜੇ ਰੁਕੀ ਨਹੀਂ ਹੈ, ਉਥੇ ਹੁਣ ਇਕ ਹੋਰ ਗਲਤ ਇਮੋਜੀ 'ਤੇ ਚਰਚਾ ਸ਼ੁਰੂ ਹੋ ਗਈ ਹੈ।

ਹਾਲ ਹੀ 'ਚ ਪੇਸ਼ੇ ਤੋਂ ਲੇਖਕ ਥਾਮਸ ਬੇਕਡਲ ਨੇ ਇਕ ਟਵੀਟ ਕਰਕੇ ਗੂਗਲ ਅਤੇ ਐਪਲ ਦੇ ਬਰਗਰ ਇਮੋਜ ਨੂੰ ਲੈ ਕੇ ਇਕ ਚਰਚਾ ਛੇੜੀ ਸੀ। ਜਿਸ ਵਿਚ ਐਪਲ ਅਤੇ ਗੂਗਲ ਦੋਵਾਂ ਤੋਂ ਲਈ ਗਈ ਬਰਗਰ ਇਮੋਜੀ 'ਚ ਫਰਕ ਦੇਖਿਆ ਗਿਆ। ਉਥੇ ਹੀ ਹੁਣ ਇੰਟਰਨੈੱਟ 'ਤੇ ਫਿਰ ਤੋਂ ਗੂਗਲ ਦੀ ਇਕ ਇਮੋਜੀ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ। ਇਸ ਵਾਰ ਇਹ ਬੀਅਰ ਦੀ ਇਮੋਜੀ ਹੈ। ਇਕ ਟਵਿਟਰ ਯੂਜ਼ਰ Thomas Fuchs ਨੇ ਆਪਣੀ ਇਕ ਪੋਸਟ 'ਚ ਗੂਗਲ ਅਤੇ ਐਪਲ ਦੋਵਾਂ ਦੀ ਬੀਅਰ ਦੀ ਇਮੋਜੀ ਸ਼ੇਅਰ ਕੀਤੀ ਹੈ। ਸਾਹਮਣੇ ਆਈ ਬੀਅਰ ਇਮੋਜੀ ਦੇ ਨਾਲ ਹੀ ਉਸ ਨੇ ਟਵੀਟ ਕੀਤਾ ਹੈ ਕਿ 'ਗੂਗਲ, ਇਹ ਬੀਅਰ ਕਿਵੇਂ ਕੰਮ ਕਰਦੀ ਹੈ'।
ਗੂਗਲ ਦੀ ਬੀਅਰ ਇਮੋਜੀ 'ਚ ਦਿਖਾਇਆ ਗਿਆ ਹੈ ਕਿ ਬੀਅਰ ਦਾ ਗਲਾਸ ਅੱਧਾ ਖਾਲ੍ਹੀ ਹੈ ਅਤੇ ਉਸ ਦੇ ਉਪਰ ਬਾਹਰ ਤੱਕ ਝੱਗ ਭਰੀ ਹੋਈ ਹੈ। ਉਥੇ ਹੀ ਇਸ ਦੇ ਨਾਲ ਐਪਲ ਦੀ ਬੀਅਰ ਇਮੋਜੀ 'ਚ ਗਲਾਸ ਪੂਰਾ ਭਰਿਆ ਹੈ ਅਤੇ ਝੱਗ ਦੇ ਨਾਲ ਓਵਰਲੋਡਿਡ ਹੈ। ਇਸ ਨਾਲ ਜੁੜੇ ਹੋਰ ਵੀ ਕਈ ਟਵੀਟ ਪੋਸਟ ਟਵਿਟਰ 'ਤੇ ਦੇਖੇ ਗਏ ਹਨ।

ਪਿਛਲੇ ਦਿਨੀਂ ਥਾਮਲ ਬੇਕਡਲ ਨੇ ਇਕ ਟਵੀਟ ਕਰਕੇ ਗੂਗਲ ਅਤੇ ਐਪਲ ਦੇ ਬਰਗਰ ਵਾਲੀ ਇਮੋਜੀ ਨੂੰ ਲੈ ਕੇ ਚਰਚਾ ਛੇੜੀ ਸੀ। ਉਨ੍ਹਾਂ ਗੂਗਲ ਦੇ ਬਰਗਰ ਇਮੋਜੀ ਅਤੇ ਐਪਲ ਦੇ ਬਰਗਰ ਇਮੋਜੀ ਵੱਲ ਧਿਆਨ ਦਿਵਾਉਂਦੇ ਹੋਏ ਕਿਹਾ ਕਿ ਇਨ੍ਹਾਂ 'ਚੋਂ ਕਿਹੜੀ ਇਮੋਜੀ ਸਹੀ ਹੈ। ਇਸ 'ਤੇ ਚਰਚਾ ਹੋਣੀ ਚਾਹੀਦੀ ਹੈ ਕਿਉਂਕਿ ਜਿਥੇ ਐਪਲ ਦੇ ਇਮੋਜੀ 'ਚ ਚੀਜ਼ ਦਾ ਟੁਕੜਾ ਉਪਰ ਰੱਖਿਆ ਹੋਇਆ ਹੈ, ਉਥੇ ਹੀ ਗੂਗਲ ਦੀ ਬਰਗਰ ਇਮੋਜੀ 'ਚ ਚੀਜ਼ ਦਾ ਟੁਕੜਾ ਹੇਠਾਂ ਹੈ।
ਇਸ ਤੋਂ ਬਾਅਦ ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਇਸ ਟਵੀਟ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਅਸੀਂ ਆਪਣੇ ਸਾਰੇ ਕੰਮ ਛੱਡ ਕੇ ਇਸ 'ਤੇ ਕੰਮ ਕਰਾਂਗੇ ਅਤੇ ਅਸੀਂ ਮਿਲ ਕੇ ਪਤਾ ਲਗਾਵਾਂਗੇ ਕਿ ਬਰਗਰ ਦੀ ਸਹੀ ਇਮੋਜੀ ਕਿਹੜੀ ਹੈ।
ਡਿਊਲ ਫ੍ਰੰਟ ਕੈਮਰੇ ਨਾਲ ਲੈਸ ਹੈ Coolpad Cool Play 6C ਬਜਟ ਸਮਾਰਟਫੋਨ
NEXT STORY