ਜਲੰਧਰ— ਹਾਲ ਹੀ 'ਚ ਹੁਣੇ ਹੀ ਜੀਓ ਕੰਪਨੀ ਨੇ ਆਪਣਾ ਨਵਾਂ 4G ਫੀਚਰ ਫੋਨ ਪੇਸ਼ ਕੀਤਾ ਹੈ। ਜਿਸ ਨਾਲ ਦੇਸ਼ ਦੀ ਬਾਕੀ ਸਾਰਿਆ ਟੈਲੀਕਾਮ ਕੰਪਨੀਆਂ 'ਤੇ ਕਾਫੀ ਵੱਡਾ ਅਸਰ ਪਿਆ ਹੈ। ਦੱਸਣਯੋਗ ਹੈ ਕਿ ਜੀਓ ਫੀਚਰ ਫੋਨ ਆਉਣ ਤੋਂ ਬਾਅਦ ਹੁਣ ਬਾਕੀ ਕੰਪਨੀਆਂ ਵੀ 4G ਫੀਚਰ ਫੋਨ ਪੇਸ਼ ਕਰਨ ਦੀ ਤਿਆਰੀ 'ਚ ਲੱਗਿਆ ਹੋਇਆ ਹਨ। ਆਉ ਜਾਣੋ ਉਨ੍ਹਾਂ ਦੀ ਕੰਪਨੀਆਂ ਦੇ ਬਾਰੇ 'ਚ....
ਏਅਰਟੇਲ
ਏਅਰਟੇਲ ਆਪਣੇ ਗਾਹਕਾਂ ਲਈ ਜਲਦ ਹੀ VOLTE ਟੈਲੀਕਾਮ ਪੇਸ਼ ਕਰਨ ਵਾਲੀ ਹੈ। ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਗੋਪਾਲ ਵਿਟ੍ਰਟਲ ਨੇ ਆਪਣੇ ਬਿਆਨ 'ਚ ਕਿਹਾ ਕਿ ਕੰਪਨੀ ਅਗਲੇ ਸਾਲ ਮਾਰਚ ਤੱਕ VOLTE ਤਕਨੀਕ ਪੇਸ਼ ਕਰ ਸਕਦੀ ਹੈ। ਫਿਲਹਾਲ ਕੰਪਨੀ ਨੇ 5-6 ਸ਼ਹਿਰਾਂ Ýਚ VOLTE ਦੇ ਲਈ ਟੈਸਟਿੰਗ ਕੀਤੀ ਹੈ। ਅਗਲੇ 6-9 ਮਹੀਨੇ 'ਚ ਕੰਪਨੀ ਰਾਸ਼ਟਰੀ ਪੱਧਰ 'ਤੇ volte ਤਕਨੀਕ ਦੇ ਲਈ ਤਿਆਰੀ ਹੋ ਜਾਵੇਗੀ।
ਵੋਡਾਫੋਨ
ਵੋਡਾਫੋਨ ਵੀ ਰਿਲਾਇੰਸ ਜੀਓ ਦੀ 4-5 ਫੀਚਰ ਫੋਨ ਦੀ ਮੋਨੋਪਾਲੀ ਨੂੰ ਤੋੜਨ ਦੀ ਤਿਆਰੀ ਕਰ ਰਹੀ ਹੈ। ਕੰਪਨੀ 2018 ਦੇ ਆਖਰੀ ਤੱਕ volte ਫੋਨ ਪੇਸ਼ ਕਰ ਸਕਦੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਕੰਪਨੀ ਜਲਦ ਹੀ ਇਸ ਦੇ ਲਈ ਟੈਸਟਿੰਗ ਸ਼ੁਰੂ ਕਰਨ ਜਾ ਰਹੀ ਹੈ।
ਮਾਇਕ੍ਰੋਮੈਕਸ
ਮਾਇਕ੍ਰੋਮੈਕਸ ਵੀ ਜਲਦੀ ਹੀ ਫੀਚਰ ਫੋਨ ਲਾਂਚ ਦੀ ਤਿਆਰੀ 'ਚ ਹੈ। ਇਹ ਰਿਪੋਰਟ ਰਾਇਟਰਜ਼ ਵਲੋਂ ਜਾਰੀ ਕੀਤੀ ਗਈ ਹੈ। ਫਿਲਹਾਲ ਫੋਨ ਦੀ ਟੈਸਟਿੰਗ ਅਤੇ ਕੀਮਤ ਨੂੰ ਲੈ ਕੇ ਕੰਪਨੀ ਵਲੋਂ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਮਾਇਕ੍ਰੋਮੈਕਸ ਤੋਂ ਇਲਾਵਾ ਲਾਵਾ ਵੀ 4G ਫੋਨ ਪੇਸ਼ ਕਰ ਸਕਦੇ ਹਨ। ਰਿਪੋਰਟ ਦੀ ਮੰਨੀ ਜਾਵੇ ਤਾਂ ਕੰਪਨੀ volte ਸਰਵਿਸ ਵੀ ਲਿਆਦੀ ਜਾਵੇਗੀ। ਮਾਹਰ ਦੀ ਮੰਨੀ ਜਾਵੇਂ ਤਾਂ ਇੰਟੈਕਸ ਕਾਰਬਨ ਅਤੇ ਸੈਮਸੰਗ ਵੀ 4G ਫੋਨ ਲਿਆ ਸਕਦੀ ਹੈ।
ਇਨ੍ਹਾਂ 3 ਐਪਸ ਨਾਲ ਤੁਹਾਡੇ ਸਾਰੇ ਮੈਸੇਜ਼ ਹੋ ਜਾਣਗੇ Personal
NEXT STORY