ਜਲੰਧਰ-ਮੈਸੇਜਿੰਗ ਐਪਸ ਇਨ੍ਹਾਂ ਦਿਨਾਂ 'ਚ ਹਰ ਕਿਸੇ ਲਈ ਬਹੁਤ ਜ਼ਰੂਰੀ ਹੋ ਚੁੱਕਿਆ ਹੈ। ਇਨ੍ਹਾਂ ਐਪਸ ਨਾਲ ਕਮਿਊਨੀਕੇਸ਼ਨ ਦਾ ਤਰੀਕਾ ਹੀ ਬਦਲ ਗਿਆ ਹੈ। ਜਿਵੇ ਕਿ ਜਿਆਦਾਤਰ ਵੱਟਸਐਪ ,ਗੂਗਲ ਹੈਂਗ-ਆਊਟ ਵਰਗੀਆਂ ਐਪਸ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਐਪਸ ਤੋਂ ਇਲਾਵਾ ਵੀ ਅਜਿਹੀਆਂ ਕਈ ਹੋਰ ਐਪਸ ਹਨ ਜਿਨ੍ਹਾਂ ਰਾਹੀਂ ਅਸੀਂ ਆਪਣੇ ਦੋਸਤਾਂ ਨਾਲ ਮੈਸੇਜ਼ 'ਤੇ ਗੱਲ ਕਰ ਸਕਦੇ ਹਾਂ।
1. ਟੈਲੀਗ੍ਰਾਮ-
ਜੇਕਰ ਤੁਸੀਂ ਉਹ ਯੂਜ਼ਰਸ ਹੋ, ਜੋ ਜਿਆਦਾ ਗੁੰਝਲਦਾਰ ਚੀਜ਼ਾਂ ਪਸੰਦ ਨਹੀਂ ਕਰਦੇ ਹੈ ਤਾਂ ਟੈਲੀਗ੍ਰਾਮ ਤੁਹਾਡੇ ਲਈ ਬਹੁਤ ਵਧੀਆ ਤਰੀਕਾ ਹੈ। ਸਾਰੇ ਜ਼ਰੂਰੀ ਫੀਚਰਸ ਨਾਲ ਇਹ ਐਪ ਇਨਕਰਿਪਟਡ ਵੀ ਹੈ। ਇਸ 'ਚ ਤੁਹਾਡੀ ਪੂਰੀ ਚੈਟ ਸੁਰੱਖਿਅਤ ਰਹਿੰਦੀ ਹੈ। ਤੁਸੀਂ ਆਪਣੀ ਮਰਜੀ ਨਾਲ ਟੈਲੀਗ੍ਰਾਮ 'ਚ ਹੀ Secret ਚੈਟ ਦਾ ਆਪਸ਼ਨ ਵੀ ਹੈ, ਜਿਸ ਤੋਂ ਤੁਹਾਡੀ ਚੈਟ ਹੋਰ ਵੀ ਜਿਆਦਾ ਸੁਰੱਖਿਅਤ ਹੋ ਜਾਂਦੀ ਹੈ।
2. ਵਿਕਰ ਮੀ-
ਇਹ ਐਪ ਹੋਰ ਐਪਸ ਵਾਂਗ ਸਾਰੇ ਫੀਚਰਸ ਜਿਵੇਂ ਆਡੀਓ,ਵੀਡੀਓ , ਸਟੀਕਰ ਮੈਸੇਜ਼ ਦੀ ਸਹੂਲਤ ਨਾਲ ਇਨਕਰਿਪਟਡ ਟੈਕਨਾਲੌਜੀ ਨਾਲ ਆਉਂਦਾ ਹੈ। ਇਸ ਐਪ ਦੀ ਸਕਿਉਰਟੀ ਬਹੁਤ ਹੀ ਮਜ਼ਬੂਤ ਹੈ। ਇਸ 'ਚ ਸਭ ਤੋਂ ਖਾਸ ਫੀਚਰ Schrader ਦਿੱਤਾ ਗਿਆ ਹੈ, ਜੋ ਕਿ ਯੂਜ਼ਰਸ ਨੂੰ ਆਪਣੇ ਪੂਰੇ ਪ੍ਰਾਈਵੇਟ ਡਾਟਾ ਐਪ ਤੋਂ ਹਟਾਉਣ 'ਚ ਮਦਦ ਕਰਦਾ ਹੈ।
3. ਸਿਗਨਲ-
ਇਹ ਫੀਚਰਸ ਤਾਂ ਹਰ ਕੋਈ ਚਾਹੁੰਦਾ ਹੈ ਕਿ ਉਸ ਦੇ ਮੈਸੇਜ਼ ਕੋਈ ਤੀਜਾ ਵਿਅਕਤੀ ਨਾ ਪੜ ਸਕੇ। ਚੈਟ ਇਕਦਮ ਸੁਰੱਖਿਅਤ ਹੋਵੇ। ਸਿਗਨਲ ਇਕ ਅਜਿਹੀ ਐਪ ਹੈ, ਜਿਸ 'ਚ ਸਕਿਉਰਟੀ ਦਾ ਬੇਹੱਦ ਧਿਆਨ ਰੱਖਿਆ ਜਾਂਦਾ ਹੈ। ਸੁਰੱਖਿਅਤ ਹੋਣ ਦੇ ਨਾਲ ਹੀ ਇਹ ਐਪ ਆਡੀਓ , ਵੀਡੀਓ ਅਟੈਂਚਮੈਂਟ ਆਦਿ ਫੀਚਰਸ ਵੀ ਸੁਪੋਰਟ ਕਰਦਾ ਹੈ
Comparison: ਸ਼ਿਓਮੀ Mi 5X ਸਮਾਰਟਫੋਨ vs ਸ਼ਿਓਮੀ Mi 5c ਸਮਾਰਟਫੋਨਜ਼
NEXT STORY