ਗੈਜੇਟ ਡੈਸਕ– ਪੋਕੇਮੋਨ ਗੋ ਗੇਮ ’ਚ ਹੁਣ Aipom ਕਿਰਦਾਰ ਚਮਕੀਲੇ ਵਰਜਨ (Aipom Shiny) ’ਚ ਦਿਖਾਈ ਦੇਵੇਗਾ। Aipom ਦਾ ਕਿਰਦਾਰ ਪੋਕੇਮੋਨ ਗੋ ’ਚ ਸਾਲ 2017 ’ਚ ਜੋੜਿਆ ਗਿਆ ਸੀ ਪਰ ਉਸ ਸਮੇਂ ਉਸ ਦਾ Shiny version ਨਹੀਂ ਐਡ ਕੀਤਾ ਗਿਆ ਸੀ। Pokemon Detective Pikachu ਫਿਲਮ ਰਿਲੀਜ਼ ਹੋਣ ਤੋਂ ਬਾਅਦ ਇਸ ਕਿਰਦਾਰ ਨੂੰ ਐਡ ਕੀਤਾ ਗਿਆ ਹੈ ਪਰ Aipom ਦੇ ਫੈਨਸ Aipom Shiny ਨੂੰ ਪੋਕੇਮੋਨ ਗੋ ’ਚ ਸ਼ਾਮਲ ਕੀਤੇ ਜਾਣ ਦਾ ਇੰਤਜ਼ਾਰ ਕਰ ਰਹੇ ਸਨ। ਫਿਲਹਾਲ Aipom Shiny ਜੰਗਲ ਅਤੇ ਛਾਪੇ ਦੌਰਾਨ ਹੀ ਉਪਲੱਬਧ ਰਹੇਗਾ। ਹਾਲਾਂਕਿ ਉਂਝ ਵੀ Aipom Shiny ਦੀ ਮੌਜੂਦਗੀ ਬਹੁਤ ਘੱਟ ਰਹਿੰਦੀ ਹੈ ਤਾਂ ਅਜਿਹੇ ’ਚ Aipom Shiny ਬਹੁਤ ਜ਼ਿਆਦਾ ਦੇਰ ਤਕ ਗੇਮ ਸਕਰੀਨ ’ਚ ਦਿਖਾਈ ਦੇਣ ਦੀ ਉਮੀਦ ਘੱਟ ਹੀ ਹੈ।
ਪੋਕੇਮੋਨ ਗੋ ਗੇਮ ਬਣਾਉਣ ਵਾਲੀ Niantic Labs ਹਰ ਮਹੀਨੇ ਪਾਕੇਟ ਮਾਨਸਟਰਸ ਨੂੰ ਨਵੇਂ-ਨਵੇਂ ਰੰਗਾਂ ’ਚ ਰਿਲੀਜ਼ ਕਰਦੀ ਰਹਿੰਦੀ ਹੈ। ਦੱਸ ਦੇਈਏ ਕਿ Aipom ਸੈਕੰਡ ਜਨਰੇਸ਼ਨ ਦਾ ਪਾਕੇਟ ਮਾਨਸਟਰ ਹੈ ਜੋ ਕਿ ਡੇਢ ਸਾਲ ਪਹਿਲਾਂ ਪੋਕੇਮੋਨ ਗੋ ਗੇਮ ’ਚ ਸ਼ਾਮਲ ਕੀਤਾ ਗਿਆ ਸੀ। ਪੋਕੇਮੋਨ ਗੋ ’ਚ ਇਨ੍ਹੀ ਦਿਨੀਂ ਕੈਂਪੇਨ ਚੱਲ ਰਿਹਾ ਹੈ ਜੋ ਕਿ ਫਿਲਮ Detective Pikachu ਲਈ ਚੱਲ ਰਹੇ ਹਨ। ਇਹ ਕੈਂਪੇਨ 17 ਮਈ 2019 ਨੂੰ ਰਾਤ ਨੂੰ 10 ਵਜੇ ਤਕ ਚੱਲੇਗਾ।
ਪੋਕੇਮੋਨ ਗੋ ਗੇਮ ’ਚ ਸਾਲ 2018 ’ਚ ਜੋੜਿਆ ਗਿਆ Pokemon Go Field Research ਮੇਜਰ ਐਡੀਸ਼ਨ ਸੀ। ਇਸ ਵਿਚ ਕੰਪਨੀ ਪੋਕੇਮੋਨ ਗੋ ਗੇਮ ’ਚ ਪਲੇਅਰਾਂ ਲਈ ਨਵੇਂ ਟਾਸਕ ਐਡਕੀਤੇ ਗਏ ਸਨ। ਕੰਪਨੀ ਨੇ ਫਿਲਮ Pokemon Detective Pikachu ਨੂੰ ਪਰਮੋਟਰ ਕਰਨ ਲਈ ਪੋਕੇਮੋਨ ਗੋ ਗੇਮ ’ਚ Aipom Shiny ਨੂੰ ਐਡ ਕੀਤਾ ਹੈ। ਫਿਲਮ Pokemon Detective Pikachu ’ਚ ਪੋਕੇਮੋਨ ਕਾਰਟੂਨ ਸੀਰੀਜ਼ ਦਾ ਸਭ ਤੋਂ ਲੋਕਪ੍ਰਿਯ ਕਾਰਟੂਨ ਕਿਰਦਾਰ Pikachu ਜਸੂਸ ਦੇ ਕਿਰਦਾਰ ’ਚ ਨਜ਼ਰ ਆਏਗਾ।
ਪਹਿਲਾਂ ਤੋਂ ਬਿਹਤਰ ਹੋ ਜਾਵੇਗੀ ਸਮਾਰਟਫੋਨ ਫੋਟੋਗ੍ਰਾਫੀ, ਹੁਣ ਆਵੇਗਾ 64MP ਦਾ ਕੈਮਰਾ
NEXT STORY