ਜਲੰਧਰ- ਰਿਲਾਇੰਸ ਜਿਓ ਨੇ ਦੋ ਦਿਨ ਪਹਿਲਾਂ ਆਪਣੇ ਨਵੇਂ ਪ੍ਰੀਪੇਡ ਅਤੇ ਪੋਸਟਪੇਡ ਪਲਾਨ ਦਾ ਐਲਾਨ ਕੀਤਾ ਸੀ। ਹੁਣ ਹੋਰ ਟੈਲੀਕਾਮ ਕੰਪਨੀਆਂ ਨੇ ਇਸ ਦੀ ਚੁਣੌਤੀ 'ਚ ਆਪਣੇ ਪਲਾਨ ਪੇਸ਼ ਕਰਨੇ ਸ਼ੁਰੂ ਕਰ ਦਿੱਤੇ ਹਨ। ਜਿਓ ਨੇ ਆਪਣੇ ਧਨ ਧਨਾ ਧਨ ਆਫਰ ਦਾ ਵਿਸਤਾਰ ਕਰਦੇ ਹੋਏ 399 ਰੁਪਏ ਦਾ ਪਲਾਨ ਪੇਸ਼ ਕੀਤਾ ਸੀ। 399 ਰੁਪਏ ਦਾ ਰੀਚਾਰਜ ਕਰਵਾਉਣ 'ਤੇ ਜਿਓ ਪ੍ਰਾਈਮ ਸਬਸਕ੍ਰਾਈਬਰ ਨੂੰ ਹਰ ਹਰ ਰੋਜ਼ 1ਜੀ.ਬੀ. ਡਾਟਾ ਮਿਲੇਗਾ। ਇਸ ਤੋਂ ਇਲਾਵਾ ਅਨਲਿਮਟਿਡ ਵਾਇਸ ਕਾਲ ਅਤੇ ਐੱਸ.ਐੱਮ.ਐੱਸ. ਦੀ ਸੁਵਿਧਾ ਅਤੇ ਜਿਓ ਐਪਸ ਦਾ 84 ਦਿਨਾਂ ਦਾ ਸਬਸਕ੍ਰਿਪਸ਼ਨ ਵੀ ਹੋਵੇਗਾ। ਜਿਓ ਦੇ ਇਸ ਨਵੇਂ ਪਲਾਨ ਦੀ ਚੁਣੌਤੀ 'ਚ ਟੈਲੀਕਾਮ ਕੰਪਨੀ ਏਅਰਸੈੱਲ ਨੇ 348 ਰੁਪਏ ਦਾ ਪੈਕ ਪੇਸ਼ ਕੀਤਾ ਹੈ ਜਿਸ ਵਿਚ ਗਾਹਕਾਂ ਨੂੰ 84 ਦਿਨਾਂ ਲਈ ਅਨਲਿਮਟਿਡ ਕਾਲ ਦੀ ਸੁਵਿਧਾ ਦੇ ਨਾਲ 84ਜੀ.ਬੀ. ਡਾਟਾ ਮਿਲੇਗਾ।
ਨਵੇਂ ਏਅਰਸੈੱਲ ਰੀਚਾਰਜ ਪੈਕ ਨੂੰ ਕੰਪਨੀ ਨੇ ਐੱਫ.ਆਰ.ਸੀ. 348 ਦਾ ਨਾਂ ਦਿੱਤਾ ਹੈ। ਇਸ ਨੂੰ ਫਿਲਹਾਲ ਉੱਤਰ ਪ੍ਰਦੇਸ਼ ਪੂਰਬ 'ਚ ਉਪਲੱਬਧ ਕਰਵਾਇਆ ਗਿਆ ਹੈ। 84 ਦਿਨਾਂ ਦੀ ਮਿਆਦ ਦੌਰਾਨ ਯੂਜ਼ਰ ਕਿਸੇ ਵੀ ਨੰਬਰ 'ਤੇ ਅਨਲਿਮਟਿਡ ਗੱਲਾਂ ਕਰ ਸਕਣਗੇ। ਹਾਲਾਂਕਿ, ਇੰਟਰਨੈੱਟ ਸਪੀਡ 3ਜੀ ਵਾਲੀ ਹੋਵੇਗੀ। ਜ਼ਿਕਰਯੋਗ ਹੈ ਕਿ ਰਿਲਾਇੰਸ ਜਿਓ ਦੀ ਸੇਵਾ ਪੂਰੀ ਤਰ੍ਹਾਂ 4ਜੀ ਹੈ।
ਏਅਰਸੈੱਲ ਦੇ ਉੱਤਰ ਪ੍ਰਦੇਸ਼ (ਪੂਰਬ) ਦੇ ਸਰਕਿਲ ਬਿਜ਼ਨੈੱਸ ਹੈੱਡ ਰਜੀਵ ਗੁੱਪਤਾ ਨੇ ਕਿਹਾ ਕਿ ਐੱਫ.ਆਰ.ਸੀ. 348 ਅੱਜ ਦੀ ਤਰੀਕ 'ਚ ਹਰ ਕਿਸਮ ਦੇ ਗਾਹਕ ਲਈ ਫਾਇਦੇ ਦਾ ਸੌਦਾ ਹੈ, ਚਾਹੇ ਉਨ੍ਹਾਂ ਕੋਲ 2ਜੀ, 3ਜੀ ਜਾਂ 4ਜੀ ਹੈਂਡਸੈੱਟ ਹੋਵੇ। ਅਸੀਂ ਇਹ ਪੈਕ ਇਸ ਗੱਲ ਨੂੰ ਧਿਆਨ 'ਚ ਰੱਖ ਕੇ ਪੇਸ਼ ਕੀਤਾ ਹੈ ਕਿ ਗਾਹਕ ਲਗਾਤਾਰ ਆਪਣੀ ਜਾਣ-ਪਛਾਣ ਵਾਲਿਆਂ ਨਾਲ ਵੀਡੀਓ ਚੈਟ ਜਾਂ ਸੋਸ਼ਲ ਸਾਈਟ ਰਾਹੀਂ ਸੰਪਰਕ 'ਚ ਰਹਿੰਦੇ ਹਨ। ਅਜਿਹੇ 'ਚ ਜ਼ਿਆਦਾ ਤੋਂ ਜ਼ਿਆਦਾ ਡਾਟਾ ਉਨ੍ਹਾਂ ਦੇ ਕੰਮ ਆਏਗਾ। ਇਸ ਤੋਂ ਇਲਾਵਾ ਬਿਨਾਂ ਬੈਲੇਂਸ ਦੀ ਚਿੰਤਾ ਕੀਤੇ ਅਨਲਿਮਟਿਡ ਗੱਲਾਂ ਕਰਨ ਦੀ ਸੁਵਿਧਾ।
8GB ਰੈਮ ਤੇ ਗੂਗਲ ਡੇਡਰੀਮ ਸਪੋਰਟ ਨਾਲ ਭਾਰਤ 'ਚ ਲਾਂਚ ਹੋਇਆ Asus ZenFone AR
NEXT STORY