ਗੈਜੇਟ ਡੈਸਕ- ਏਅਰਟੈੱਲ ਨੇ ਬਿਹਾਰ ਦੇ 10 ਹੋਰ ਸ਼ਹਿਰਾਂ ਲਈ Airtel 5G Plus ਦੀ ਲਾਂਚਿੰਗ ਦਾ ਐਲਾਨ ਕਰ ਦਿੱਤਾ ਹੈ। ਹੁਣ ਏਅਰਟੈੱਲ ਦੇ ਗਾਹਕ ਬੇਗੂਸਰਾਏ, ਕਟਿਹਾਰ, ਕਿਸ਼ਨਗੰਜ, ਪੂਰਣੀਆ, ਗੋਪਾਲਗੰਜ, ਬਾੜ੍ਹ, ਬਿਹਾਰਸ਼ਰੀਫ, ਬਿਹਟਾ, ਨਵਾਦਾ ਅਤੇ ਸੋਨਪੁਰ 'ਚ Airtel 5G Plus ਦਾ ਇਸਤੇਮਾਲ ਕਰ ਸਕਦੇ ਹਨ। Airtel 5G Plus ਦੀ ਸਰਵਿਸ ਮੁਜ਼ੱਫਰਪੁਰ, ਬੋਧ ਗਯਾ, ਭਾਗਲਪੁਰ ਅਤੇ ਪਟਨਾ ਵਰਗੇ ਸ਼ਹਿਰਾਂ 'ਚ ਪਹਿਲਾਂ ਤੋਂ ਹੀ ਹੈ।
ਹੁਣ Airtel 5G Plus ਦੀ ਸੇਵਾ ਬਿਹਾਰ ਦੇ ਕੁੱਲ 14 ਸ਼ਹਿਰਾਂ 'ਚ ਉਪਲੱਬਧ ਹੋ ਗਈ ਹੈ। ਏਅਰਟੈੱਲ ਦੀ 5ਜੀ ਸੇਵਾ ਹੁਣ ਦੇਸ਼ ਦੇ ਕੁੱਲ 113 ਸ਼ਹਿਰਾਂ 'ਚ ਉਪਲੱਬਧ ਹੋ ਗਈ ਹੈ। 5ਜੀ ਇਸਤੇਮਾਲ ਲਈ ਤੁਹਾਨੂੰ 4ਜੀ ਸਿਮ ਨੂੰ ਬਦਲਣ ਦੀ ਲੋੜ ਨਹੀਂ ਹੈ। ਤੁਸੀਂ ਪੁਰਾਣੀ ਸਿਮ 'ਤੇ ਹੀ 5ਜੀ ਦਾ ਇਸਤੇਮਾਲ ਕਰ ਸਕਦੇ ਹੋ ਪਰ ਤੁਹਾਡੇ ਕੋਲ 5ਜੀ ਸਪੋਰਟ ਵਾਲਾ ਫੋਨ ਹੋਣਾ ਚਾਹੀਦਾ ਹੈ।
ਐਪਲ ਦਾ ਵੱਡਾ ਕਦਮ, ਇਮੋਜੀ ‘ਚ ਸ਼ਾਮਿਲ ਹੋਵੇਗਾ 'ਖੰਡਾ ਸਾਹਿਬ'
NEXT STORY