ਜਲੰਧਰ- ਰਿਲਾਇੰਸ ਜਿਓ ਦੇ ਲਾਂਚ ਤੋਂ ਬਾਅਦ ਸਾਰੀਆਂ ਟੈਲੀਕਾਮ ਕੰਪਨੀਆਂ 'ਚ ਟੈਰਿਫ ਜੰਗ ਚੱਲ ਰਹੀ ਹੈ। ਹਰ ਦੂਜੇ ਦਿਨ ਕੋਈ ਨਾ ਕੋਈ ਕੰਪਨੀ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਨਵੇਂ ਪਲਾਨ ਲੈ ਕੇ ਆਉਂਦੀ ਹੈ। ਰਿਲਾਇੰਸ ਅਤੇ ਏਅਰਟੈੱਲ ਇਕ ਨਵਾਂ ਪਲਾਨ ਲੈ ਕੇ ਆਏ ਹਨ ਜਿਨ੍ਹਾਂ 'ਚ ਕਿਤੇ ਵੀ ਕਿਸੇ ਵੀ ਨੰਬਰ 'ਤੇ ਅਨਲਿਮਟਿਡ ਵਾਇਸ ਕਾਲ ਕੀਤਾ ਜਾ ਸਕਦੀ ਹੈ। ਰਿਲਾਇੰਸ ਜਿਓ ਨੇ ਦੂਜੀਆਂ ਦੂਰਸੰਚਾਰ ਕੰਪਨੀਆਂ ਦੀ ਨੀਂਦ ਹਰਾਮ ਕਰ ਦਿੱਤੀ ਹੈ। ਜਿਓ ਨੂੰ ਟੱਕਰ ਦੇਣ ਲਈ ਏਅਰਟੈੱਲ ਅਤੇ ਰਿਲਾਇੰਸ ਕਮਿਊਨੀਕੇਸ਼ਨ ਨੇ 149 ਰੁਪਏ 'ਚ ਅਨਲਿਮਟਿਡ ਵਾਇਸ ਕਾਲ ਪਲਾਨ ਲਾਂਚ ਕਰ ਦਿੱਤਾ ਹੈ। ਰਿਲਾਇੰਸ ਕਮਿਊਨੀਕੇਸ਼ਨ 149 ਰੁਪਏ ਦਾ ਨਵਾਂ ਪਲਾਨ ਲੈ ਕੇ ਆਈ ਹੈ ਜਿਸ ਵਿਚ ਵਾਇਸ ਕਾਲ ਦੇ ਨਾਲ ਫ੍ਰੀ ਡਾਟਾ ਅਤੇ ਕਈ ਦੂਜੀਆਂ ਸੁਵਿਧਾਵਾਂ ਮਿਲ ਰਹੀਆਂ ਹਨ। ਉਥੇ ਹੀ ਏਅਰਟੈੱਲ ਨੇ 148 ਰੁਪਏ ਦਾ ਪਲਾਨ ਲਾਂਚ ਕੀਤਾ ਹੈ ਜਿਸ ਵਿਚ ਅਨਲਿਮਟਿਡ ਵਾਇਸ ਕਾਲਿੰਗ ਦੀ ਸੁਵਿਧਾ ਮਿਲ ਰਹੀ ਹੈ।
ਰਿਲਾਇੰਸ 149 ਰੁਪਏ ਦੇ ਪਲਾਨ 'ਚ ਕੀ-ਕੀ ਮਿਲੇਗਾ
149 ਰੁਪਏ ਦੇ ਪਲਾਨ ਨੂੰ ਰਿਚਾਰਜ ਕਰਾਉਣ ਤੋਂ ਬਾਅਦ ਤੁਸੀਂ ਕਿਸੇ ਵੀ ਨੰਬਰ 'ਤੇ ਅਨਲਿਮਟਿਡ ਕਾਲ ਕਰ ਸਕਦੇ ਹੋ, ਇਸ ਵਿਚ ਕੋਈ ਵੀ ਹਿਡਨ ਚਾਰਜ ਨਹੀਂ ਹੈ। ਇਸ ਤੋਂ ਇਲਾਵਾ ਇਸ ਵਿਚ 300 ਐੱਮ.ਬੀ. ਫ੍ਰੀ 4ਜੀ ਡਾਟਾ ਵੀ ਮਿਲੇਗਾ। ਬਸ ਲਈ ਲਈ ਤੁਹਾਡੇ ਕੋਲ 4ਜੀ ਇਨੇਬਲ ਸਮਾਰਟਫੋਨ ਹੋਣਾ ਚਾਹੀਦਾ ਹੈ। ਲੋਕਲ ਅਤੇ ਐੱਸ.ਟੀ.ਡੀ. ਦੋਵਾਂ ਤਰ੍ਹਾਂ ਦੀ ਕਾਲ ਇਸ ਵਿਚ ਫ੍ਰੀ ਕੀਤੀ ਜਾ ਸਕੇਗੀ।
ਏਅਰਟੈੱਲ 148 ਰੁਪਏ ਦੇ ਪਲਾਨ 'ਚ ਕੀ-ਕੀ ਮਿਲੇਗਾ
ਏਅਰਟੈੱਲ 'ਚ 148 ਰੁਪਏ ਦਾ ਰਿਚਾਰਜ ਕਰਨ ਤੋਂ ਬਾਅਦ ਤੁਹਾਨੂੰ ਪੂਰੇ ਭਾਰਤ 'ਚ ਲੋਕਲ ਅਤੇ ਐੱਸ.ਟੀ.ਡੀ. 'ਤੇ ਫ੍ਰੀ ਵਾਇਸ ਕਾਲ ਦੀ ਸੁਵਿਧਾ ਮਿਲੇਗੀ। ਇਹ ਰਿਚਾਰਜ ਤੁਹਾਡੇ ਫੋਨ ਬੈਲੇਂਸ 'ਚੋਂ ਹੀ ਹੋਵੇਗਾ, ਮਤਲਬ ਜੇਕਰ ਤੁਸੀਂ ਇਹ ਪਲਾਨ ਰਿਚਾਰਜ ਕਰਾਉਣਾ ਚਾਹੁੰਦੇ ਹੋ ਤਾਂ ਇਸ ਲਈ ਬੈਲੇਂਸ 'ਚੋਂ ਹੀ 148 ਰੁਪਏ ਕੱਟੇ ਜਾਣਗੇ ਅਤੇ ਪਲਾਨ ਐਕਟੀਵੇਟ ਹੋ ਜਾਵੇਗਾ।
ਇਸ ਫਲੈਗਸ਼ਿਪ ਸਮਾਰਟਫੋਨ 'ਤੇ ਮਿਲ ਰਿਹੈ 14,000 ਰੁਪਏ ਦਾ ਭਾਰੀ ਡਿਸਕਾਊਂਟ
NEXT STORY