ਗੈਜੇਟ ਡੈਸਕ– ਏਅਰਟੈੱਲ ਨੇ ਆਪਣੇ ਵਨ ਏਅਰਟੈੱਲ ਪਲਾਨ ’ਚ ਬਦਲਾਅ ਕੀਤਾ ਹੈ। ਇਸ ਪਲਾਨ ’ਚ ਏਅਰਟੈੱਲ ਦੀਆਂ ਕਈ ਸਹੂਲਤਾਂ ਇਕੱਠੀਆਂ ਮਿਲਣਗੀਆਂ। ਇਸ ਵਿਚ ਮੋਬਾਇਲ, ਬ੍ਰਾਡਬੈਂਡ ਅਤੇ ਡਾਇਰੈਕਟ-ਟੂ-ਹੋਮ (DTH) ਸੇਵਾ ਸ਼ਾਮਲ ਹਨ। ਕੰਪਨੀ ਮੌਜੂਦਾ ਸਮੇਂ ’ਚ ਚਾਰ ਆਲ ਇਨ ਵਨ ਏਅਰਟੈੱਲ ਪਲਾਨ ਪੇਸ਼ ਕਰਦੀ ਹੈ ਜਿਸ ਵਿਚ ਸ਼ੁਰੂਆਤੀ ਪਲਾਨ ’ਚ ਜ਼ਿਆਦਾ ਬਦਲਾਅ ਨਹੀਂ ਕੀਤੇ ਗਏ। ਹਾਲਾਂਕਿ, ਕੰਪਨੀ ਨੇ ਆਪਣੇ 1349 ਰੁਪਏ ਦੇ ਪਲਾਨ ਨੂੰ ਰਿਵਾਈਜ਼ ਕੀਤਾ ਹੈ। ਉਥੇ ਹੀ 1399 ਰੁਪਏ ਅਤੇ 1899 ਰੁਪਏ ਦੇ ਪਲਾਨ ਦੀ ਕੀਮਤ ’ਚ 100 ਰੁਪਏ ਦਾ ਵਾਧਾ ਕੀਤਾ ਗਿਆ ਹੈ।
ਮਿਲੇਗੀ ਦੁਗਣੀ ਬ੍ਰਾਡਬੈਂਡ ਸਪੀਡ
ਏਅਰਟੈੱਲ ਨੇ ਪਲਾਨ ਦੀ ਕੀਮਤ ਵਧਾਉਣ ਦੇ ਨਾਲ-ਨਾਲ ਬ੍ਰਾਡਬੈਂਡ ਸਪੀਡ ਵੀ ਦੁਗਣੀ ਕਰ ਦਿੱਤੀ ਹੈ। ਹੁਣ ਗਾਹਕ 200Mbps ਸਪੀਡ ਦਾ ਮਜ਼ਾ ਲੈ ਸਕਣਗੇ। ਪਹਿਲਾਂ ਗਾਹਕਾਂ ਨੂੰ 100Mbps ਦੀ ਸਪੀਡ ਮਿਲਦੀ ਸੀ।
ਏਅਰਟੈੱਲ ਦੀਆਂ 4 ਸੇਵਾਵਾਂ ਲਈ ਇਕ ਹੀ ਬਿੱਲ
ਕੰਪਨੀ 899 ਰੁਪਏ, 1349 ਰੁਪਏ, 1499 ਰੁਪਏ ਅਤੇ 1999 ਰੁਪਏ ਦਾ ਪਲਾਨ ਪੇਸ਼ ਕਰਦੀ ਹੈ। 899 ਰੁਪਏ ’ਚ ਪੋਸਟਪੇਡ ਮੋਬਾਇਲ ਸੇਵਾ ਅਤੇ ਡੀ.ਟੀ.ਐੱਚ. ਸੇਵਾ ਨੂੰ ਜੋੜਿਆ ਜਾ ਸਕਦਾ ਹੈ। ਇਸ ਪਲਾਨ ’ਚ ਗਾਹਕ ਨੂੰ 75 ਜੀ.ਬੀ. ਡਾਟਾ ਅਤੇ 350 ਰੁਪਏ ਦੀ ਕੀਮਤ ਤਕ ਦੇ ਚੈਨਲ ਮਿਲਣਗੇ। 1349 ਰੁਪਏ ’ਚ ਗਾਹਕ 150 ਜੀ.ਬੀ. ਤਕ ਡਾਟਾ ਬ੍ਰਾਊਜ਼ ਕਰ ਸਕਦੇ ਹਨ। ਇਸ ਤੋਂ ਇਲਾਵਾ ਡੀ.ਟੀ.ਐੱਚ. ਸੇਵਾ, ਐਮਾਜ਼ੋਨ ਪ੍ਰਾਈਮ ਵੀ ਇਸ ਸੇਵਾ ’ਚ ਗਾਹਕਾਂ ਨੂੰ ਮਿਲਣਗੇ। 1499 ਰੁਪਏ ’ਚ ਫਾਈਬਰ-ਟੂ-ਦਿ-ਹੋਮ ਬ੍ਰਾਡਬੈਂਡ ਸੇਵਾ ਅਤੇ ਪੋਸਟਪੇਡ ਮੋਬਾਇਲ ਸੇਵਾ ਕੰਬਾਇੰਡ ਹਨ। ਇਸ ਪਲਾਨ ’ਚ ਗਾਹਕਾਂ ਨੂੰ 200Mbps ਦੀ ਸਪੀਡ 300 ਜੀ.ਬੀ. ਤਕ ਮਿਲਦੀ ਹੈ।
1499 ਰੁਪਏ ਅਤੇ 1999 ਰੁਪਏ ਵਾਲੇ ਪਲਾਨ
1499 ਰੁਪਏ ਦੇ ਪਲਾਨ ’ਚ ਗਾਹਕਾਂ ਨੂੰ ਲੈਂਡਲਾਈਨ ਸੇਵਾ ਵੀ ਮਿਲਦੀ ਹੈ। ਜਿਸ ਨਾਲ ਗਾਹਕ ਅਨਲਿਮਟਿਡ ਕਾਲਿੰਗ ਦਾ ਮਜ਼ਾ ਲੈ ਸਕਦੇ ਹਨ। ਇਸ ਤੋਂ ਇਲਾਵਾ ਐਮਾਜ਼ੋਨ ਅਤੇ ਏਅਰਟੈੱਲ ਐਕਸਟਰੀਮ ਦਾ ਸਬਸਕ੍ਰਿਪਸ਼ਨ ਵੀ ਇਸ ਪਲਾਨ ’ਚ ਮਿਲਦਾ ਹੈ। 1999 ਰੁਪਏ ਦੇ ਪਲਾਨ ’ਚ ਗਾਹਕ ਮੋਬਾਇਲ, ਡੀ.ਟੀ.ਐੱਚ., ਫਾਈਬਰ, ਲੈਂਡਲਾਈਨ ਚਾਰੇ ਸੇਵਾਵਾਂ ਦਾ ਮਜ਼ਾ ਲੈ ਸਕਣਗੇ। ਇਸ ਪਲਾਨ ’ਚ ਗਾਹਕ 3 ਮੋਬਾਇਲ ਕੁਨੈਕਸ਼ਨ ਲੈ ਸਕਦੇ ਹਨ ਜਿਨ੍ਹਾਂ ਨਾਲ 75 ਜੀ.ਬੀ. ਡਾਟਾ ਅਤੇ ਅਨਲਿਮਟਿਡ ਕਾਲਿੰਗ ਵੀ ਮਿਲੇਗੀ।
Apple ਨੇ ਕੀਤਾ WWDC 2020 ਦੀ ਤਾਰੀਕ ਦਾ ਐਲਾਨ, 23 ਮਿਲੀਅਨ ਡਿਵੈਲਪਰ ਲੈਣਗੇ ਹਿੱਸਾ
NEXT STORY