ਗੈਜੇਟ ਡੈਸਕ– ਏਅਰਟੈੱਲ ਆਪਣੇ ਪ੍ਰੀਪੇਡ ਗਾਹਕਾਂ ਲਈ 1 ਜੀ.ਬੀ. ਇੰਟਰਨੈੱਟ ਅਤੇ ਮੁਫ਼ਤ ਇਨਕਮਿੰਗ ਕਾਲ ਦੀ ਸੁਵਿਧਾ ਦੇ ਰਹੀ ਹੈ। ਰਿਪੋਰਟ ਮੁਤਾਬਕ, ਕੰਪਨੀ ਇਹ ਪੇਸ਼ਕਸ਼ ਆਪਣੇ ਗਾਹਕਾਂ ਨੂੰ 3 ਦਿਨਾਂ ਦੇ ਟਰਾਇਲ ਲਈ ਦੇ ਰਹੀ ਹੈ ਅਤੇ ਇਹ ਉਨ੍ਹਾਂ ਪ੍ਰੀਪੇਡ ਗਾਹਕਾਂ ਨੂੰ ਮਿਲੇਗਾ ਜਿਨ੍ਹਾਂ ਨੇ ਆਪਣੇ ਨੰਬਰ ਨੂੰ ਰੀਚਾਰਜ ਨਹੀਂ ਕਰਵਾਇਆ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਦੇ ਅਜਿਹਾ ਕਰਨ ਦਾ ਮਕਸਦ ਗਾਹਕਾਂ ਨੂੰ ਲੁਭਾਉਣਾ ਹੈ, ਜਿਸ ਨਾਲ ਉਹ ਉਨ੍ਹਾਂ ਦੀ ਸਰਵਿਸ ਦਾ ਇਸਤੇਮਾਲ ਕਰਨ ਅਤੇ 3 ਦਿਨਾਂ ਦਾ ਮੁਫਤ ਆਫਰ ਖਤਮ ਹੋਣ ਤੋਂ ਬਾਅਦ ਨੰਬਰ ਰੀਚਾਰਜ ਕਰਨ।

OnlyTech ਦੀ ਰਿਪੋਰਟ ਮੁਤਾਬਕ, ਏਅਰਟੈੱਲ ਇਸ ਨਵੀਂ ਪੇਸ਼ਕਸ਼ ਬਾਰੇ ਆਪਣੇ ਇਨਐਕਟਿਵ ਗਾਹਕਾਂ ਨੂੰ ਐੱਸ.ਐੱਮ.ਐੱਸ. ਰਾਹੀਂ ਜਾਣਕਾਰੀ ਦੇ ਰਹੀ ਹੈ। ਮੈਸੇਜ ’ਚ ਕਿਹਾ ਗਿਆ ਹੈ ਕਿ 3 ਦਿਨਾਂ ਦੇ ਮੁਫ਼ਤ ਟਰਾਇਲ ਲਈ ਆਊਟਗੋਇੰਗ ਕਾਲਸ ਅਤੇ ਮੁਫ਼ਤ 1 ਜੀ.ਬੀ. ਹਾਈ-ਸਪੀਡ ਡਾਟਾ ਦਿੱਤਾ ਜਾ ਰਿਹਾ ਹੈ। ਇਸ ਤੋਂ ਅੱਗੇ ਇਹ ਵੀ ਲਿਖਿਆ ਹੈ ਕਿ ਬਿਹਤਰੀਨ ਸੇਵਾਵਾਂ ਜਾਰੀ ਰੱਖਣ ਲਈ ਅੱਜ ਹੀ ਏਅਰਟੈੱਲ ਅਨਲਿਮਟਿਡ ਪੈਕ ਨਾਲ ਰੀਚਾਰਜ ਕਰੋ। ਹਾਲਾਂਕਿ, ਇਸ ਗੱਲ ਨੂੰ ਲੈ ਕੇ ਏਅਰਟੈੱਲ ਵਲੋਂ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ। ਨਾਲ ਹੀ ਇਹ ਵੀ ਨਹੀਂ ਪਤਾ ਲੱਗਾ ਕਿ ਕੰਪਨੀ ਕਿਸ ਅਧਾਰ ’ਤੇ ਗਾਹਕਾਂ ਨੂੰ ਇਸ ਟਰਾਇਲ ਲਈ ਸਿਲੈਕਟ ਕਰ ਰਹੀ ਹੈ।
ਕੈਮਰਾ-ਲੈਪਟਾਪ ਖਰੀਦਣ ਦੇ ਚਾਹਵਾਨਾਂ ਲਈ ਵੱਡੀ ਖ਼ਬਰ, ਸਰਕਾਰ ਲੈ ਸਕਦੀ ਹੈ ਇਹ ਫ਼ੈਸਲਾ
NEXT STORY