ਜਲੰਧਰ—ਭਾਰਤੀ ਏਅਰਟੈੱਲ ਨੇ ਭਾਰਤੀ ਬਾਜ਼ਰ 'ਚ ਇਕ ਨਵਾਂ 289 ਰੁਪਏ ਦਾ ਪ੍ਰੀਪੇਡ ਪਲਾਨ ਪੇਸ਼ ਕੀਤਾ ਹੈ। ਇਸ ਪਲਾਨ 'ਚ ਗਾਹਕਾਂ ਨੂੰ 48 ਦਿਨਾਂ ਲਈ ਡਾਟਾ, ਵੌਇਸ ਕਾਲਿੰਗ ਅਤੇ ਐੱਸ.ਐੱਮ.ਐੱਸ. ਦੇ ਫਾਇਦੇ ਮਿਲਣਗੇ। ਕੀਮਤ ਦੇ ਹਿਸਾਬ ਨਾਲ ਏਅਰਟੈੱਲ ਦੇ ਇਸ ਪਲਾਨ ਦਾ ਮੁਕਾਬਲਾ ਆਈਡੀਆ ਦੇ 295 ਰੁਪਏ ਵਾਲੇ ਪਲਾਨ ਨਾਲ ਹੈ ਜਿਸ ਦੀ ਮਿਆਦ 42 ਦਿਨਾਂ ਦੀ ਹੈ।
ਆਈਡੀਆ ਅਤੇ ਏਅਰਟੈੱਲ ਕਾਲਿੰਗ, ਡਾਟਾ ਅਤੇ ਐੱਸ.ਐੱਮ.ਐੱਸ. ਦੇ ਫਾਇਦੇ ਦਿੰਦੇ ਹਨ ਪਰ ਇਨ੍ਹਾਂ ਦੀ ਮਿਆਦ 'ਚ ਅੰਤਰ ਹੈ। ਇਕ ਪਾਸੇ ਜਿਥੇ ਏਅਰਟੈੱਲ 48 ਦਿਨਾਂ ਦੀ ਮਿਆਦ ਦੇ ਰਿਹਾ ਹੈ ਉੱਥੇ ਦੂਜੇ ਪਾਸੇ ਆਈਡੀਆ ਵੱਲੋਂ ਗਾਹਕਾਂ ਨੂੰ 42 ਦਿਨਾਂ ਦੀ ਮਿਆਦ ਦਿੱਤੀ ਜਾ ਰਹੀ ਹੈ। ਹਾਲਾਂਕਿ ਫਾਇਦੇ ਦੇ ਮਾਮਲੇ 'ਚ ਆਈਡੀਆ ਏਅਰਟੈੱਲ ਤੋਂ ਕੁਝ ਕਦਮ ਅੱਗੇ ਹੈ।
ਏਅਰਟੈੱਲ ਦੇ ਨਵੇਂ 289 ਰੁਪਏ ਵਾਲੇ ਪਲਾਨ ਦੀ ਗੱਲ ਕਰੀਏ ਤਾਂ ਇਸ 'ਚ ਅਨਮਿਲਟਿਡ ਲੋਕਲ, ਐੱਸ.ਟੀ.ਡੀ. ਅਤੇ ਰੋਮਿੰਗ ਕਾਲਸ, 1ਜੀ.ਬੀ. 2ਜੀ/3ਜੀ/4ਜੀ ਡਾਟਾ ਅਤੇ ਪੂਰੀ ਮਿਆਦ ਦੌਰਾਨ ਰੋਜ਼ਾਨਾ 100 ਐੱਸ.ਐੱਮ.ਐੱਸ. ਗਾਹਕਾਂ ਨੂੰ ਦਿੱਤੇ ਜਾਣਗੇ। ਏਅਰਟੈੱਲ ਦੇ ਇਸ ਪਲਾਨ ਦਾ ਮੁਕਾਬਲਾ ਆਈਡੀਆ ਦੇ 289 ਰੁਪਏ ਵਾਲੇ ਪਲਾਨ ਨਾਲ ਹੋਵੇਗਾ। ਅਜਿਹੇ 'ਚ ਜੇਕਰ ਆਈਡੀਆ ਦੇ 295 ਰੁਪਏ ਵਾਲੇ ਪਲਾਨ ਦੀ ਗੱਲ ਕਰੀਏ ਤਾਂ ਇਹ ਪਲਾਨ ਆਂਧਰ-ਪ੍ਰਦੇਸ਼ ਅਤੇ ਕੇਰਲ ਵਰਗੇ ਸਰਕਲਾਂ 'ਚ ਉਪਲੱਬਧ ਹੈ। ਕੰਪਨੀ ਆਪਣੇ 295 ਰੁਪਏ ਵਾਲੇ ਪਲਾਨ 'ਚ ਅਨਮਿਲਟਿਡ ਵੌਇਸ ਕਾਲਿੰਗ (ਰੋਜ਼ਾਨਾ 250 ਮਿੰਟ, ਹਰ ਹਫਤੇ 1000 ਮਿੰਟ), 5GB 2G/3G/4G ਡਾਟਾ ਅਤੇ 42 ਦਿਨਾਂ ਤੱਕ 100 ਐੱਸ.ਐੱਮ.ਐੱਸ. ਦੇ ਰਹੀ ਹੈ।
ਸ਼ਿਓਮੀ ਦੇ ਇਨ੍ਹਾਂ ਸਮਾਰਟਫੋਨਸ 'ਤੇ ਮਿਲ ਰਿਹੈ ਭਾਰੀ ਡਿਸਕਾਊਂਟ
NEXT STORY