ਗੈਜੇਟ ਡੈਸਕ- ਆਈਫੋਨ ਨਿਰਮਾਤਾ ਐਪਲ ਨੇ ਭਾਰਤ ਸਮੇਤ 91 ਦੇਸ਼ਾਂ ਦੇ ਯੂਜ਼ਰਜ਼ ਨੂੰ ਮੇਰਸੇਮਰੀ ਸਪਾਈਵੇਅਰ ਦੇ ਹਮਲੇ ਬਾਰੇ ਚੇਤਾਵਨੀ ਦਿੱਤੀ ਹੈ। ਕੰਪਨੀ ਨੇ ਕਿਹਾ ਕਿ ਮੇਰਸੇਮਰੀ ਸਪਾਈਵੇਅਰ ਨੂੰ ਇਜ਼ਰਾਈਲ ਵਿਚ ਐੱਨ.ਐੱਸ.ਓ . ਗਰੁੱਪ ਨਾਂ ਦੀ ਕੰਪਨੀ ਦੁਆਰਾ ਬਣਾਏ ਗਏ ਪੇਗਾਸਸ ਸਪਾਈਵੇਅਰ ਵਰਗਾ ਹੈ ਅਤੇ ਆਈਫੋਨ ਖਪਤਕਾਰਾਂ ਦੀ ਪ੍ਰਾਈਵੇਸੀ ਲਈ ਖਤਰਾ ਪੈਦਾ ਹੋ ਸਕਦਾ ਹੈ।
ਇਕ ਮੀਡੀਆ ਰਿਪੋਰਟ ਦੇ ਅਨੁਸਾਰ ਇਸ ਵਾਰ ਵੀ ਐਪਲ ਨੇ ਇਕ ਖਾਲੀ ਚੇਤਾਵਨੀ ਦਿੱਤੀ ਹੈ ਅਤੇ ਇਸਦੇ ਲਈ ਕਿਸੇ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਨਹੀਂ ਠਹਿਰਾਇਆ ਹੈ।
ਦੁਨੀਆ ਭਰ ਦੇ ਲੋਕ ਨਿਸ਼ਾਨੇ ’ਤੇ
ਈਮੇਲ ਵਿਚ ਪੇਗਾਸਸ ਸਪਾਈਵੇਅਰ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਵਿਸ਼ਵ ਪੱਧਰ ’ਤੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਇਸੇ ਤਰ੍ਹਾਂ ਦੇ ਟੂਲ ਦੀ ਵਰਤੋਂ ਕੀਤੀ ਜਾ ਰਹੀ ਹੈ। ਈਮੇਲ ਵਿਚ ਦੱਸਿਅਾ ਗਿਆ ਹੈ ਕਿ ਇਹ ਹਮਲੇ ਦੁਰਲੱਭ, ਬਹੁਤ ਜ਼ਿਆਦਾ ਨਿਸ਼ਾਨਾ ਅਤੇ ਸੂਝਵਾਨ ਹੁੰਦੇ ਹਨ, ਜਿਨ੍ਹਾਂ ਵਿਚ ਬਹੁਤ ਸਾਰਾ ਪੈਸਾ ਖਰਚ ਹੁੰਦਾ ਹੈ। ਇਨ੍ਹਾਂ ਰਾਹੀਂ ਕੁਝ ਕੁ ਲੋਕਾਂ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ। ਕੰਪਨੀ ਨੇ ਖਪਤਕਾਰਾਂ ਨੂੰ ਅਣਜਾਣ ਭੇਜਣ ਵਾਲਿਆਂ ਦੇ ਲਿੰਕ ਅਤੇ ਅਟੈਚਮੈਂਟ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ।
ਪਿਛਲੇ ਸਾਲ ਅਕਤੂਬਰ ਵਿਚ ਐਪਲ ਨੇ ਭਾਰਤ ਵਿਚ ਵੱਖ-ਵੱਖ ਪਾਰਟੀਆਂ ਦੇ ਸਿਅਾਸੀ ਅਾਗੂਆਂ ਨੂੰ ਉਨ੍ਹਾਂ ਦੇ ਆਈਫੋਨ ’ਤੇ ਸੰਭਾਵਿਤ ਸੂਬਾ-ਪ੍ਰਯੋਜਿਤ ਸਪਾਈਵੇਅਰ ਹਮਲੇ ਬਾਰੇ ਅਜਿਹੀਆਂ ਚੇਤਾਵਨੀਆਂ ਭੇਜੀਆਂ ਸਨ। ਹਾਲਾਂਕਿ, ਐਪਲ ਨੇ ਬਾਅਦ ਵਿਚ ਕਿਹਾ ਸੀ ਕਿ ਉਹ ਕਿਸੇ ਖਾਸ ਹਮਲਾਵਰ ਦਾ ਪਤਾ ਨਹੀਂ ਲਗਾ ਸਕੇ।
2021 ਤੋਂ ਚੇਤਾਵਨੀ ਦੇ ਰਹੀ ਐਪਲ
ਵਰਣਨਯੋਗ ਹੈ ਕਿ ਐਪਲ ਨੇ ਇਹ ਚੇਤਾਵਨੀਆਂ 2021 ਵਿਚ ਭੇਜਣੀਆਂ ਸ਼ੁਰੂ ਕੀਤੀਆਂ ਸਨ। ਇਸ ਦੌਰਾਨ 150 ਦੇਸ਼ਾਂ ਦੇ ਲੋਕਾਂ ਨੇ ਉਨ੍ਹਾਂ ਨੂੰ ਪ੍ਰਾਪਤ ਕੀਤਾ ਸੀ। ਪਿਛਲੇ ਸਾਲ, ਆਈਫੋਨ ਰੱਖਣ ਵਾਲੇ ਘੱਟੋ-ਘੱਟ 20 ਭਾਰਤੀਆਂ ਨੂੰ ਵੀ ਇਹ ਚੇਤਾਵਨੀਆਂ ਮਿਲੀਆਂ ਸਨ। ਹਾਲਾਂਕਿ ਇਸੇ ਤਰ੍ਹਾਂ ਦੇ ਮੁੱਦਿਆਂ ’ਤੇ ਪਿਛਲੀਆਂ ਜਾਂਚਾਂ ਨੇ ਬਹੁਤੀ ਸਫਲਤਾ ਹਾਸਲ ਨਹੀਂ ਮਿਲੀ ਹੈ।
2021 ਵਿਚ ਭਾਰਤ ਵਿਚ ਸੁਪਰੀਮ ਕੋਰਟ ਨੇ ਪੇਗਾਸਸ ਦੀ ਵਰਤੋਂ ਕਰਦੇ ਹੋਏ ਗੈਰ-ਕਾਨੂੰਨੀ ਨਿਗਰਾਨੀ ਦੇ ਦੋਸ਼ਾਂ ਦੀ ਜਾਂਚ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ ਸੀ। ਅਜਿਹਾ ਕਿਹਾ ਜਾਂਦਾ ਹੈ ਕਿ ਸਰਕਾਰ ਵੱਲੋਂ ਪੂਰਾ ਸਹਿਯੋਗ ਨਾ ਮਿਲਣ ਕਾਰਨ ਕੋਈ ਠੋਸ ਸਬੂਤ ਨਹੀਂ ਮਿਲੇ ਸਨ। ਹਾਲਾਂਕਿ, ਐਪਲ ਦਾ ਕਹਿਣਾ ਹੈ ਕਿ ਉਸਦੇ ਖਪਤਕਾਰ ਅਜਿਹੇ ਹਮਲਿਆਂ ਦੇ ਜੋਖਮਾਂ ਤੋਂ ਜਾਣੂ ਰਹਿਣ ਅਤੇ ਆਨਲਾਈਨ ਸੁਰੱਖਿਅਤ ਰਹਿਣ।
ਚੋਣਾਂ ਤੋਂ ਬਾਅਦ ਲੋਕਾਂ ਨੂੰ ਲੱਗੇਗਾ ਵੱਡਾ ਝਟਕਾ, ਮੋਬਾਈਲ ਰਿਚਾਰਜ ਹੋਣਗੇ ਮਹਿੰਗੇ
NEXT STORY