ਗੈਜੇਟ ਡੈਸਕ- ਟੈਲੀਕਾਮ ਮਾਰਕੀਟ 'ਚ ਇਸ ਸਮੇਂ ਚੱਲ ਰਹੀ ਸਖਤ ਮਕਾਬਲੇਬਾਜੀ ਦੇ ਵਿਚਕਾਰ ਯੂਜ਼ਰਸ ਨੂੰ ਆਪਣੀ ਤੇ ਆਕਰਸ਼ਿਤ ਕਰਨ ਲਈ ਏਅਰਟੈੱਲ ਨੇ ਇਕ ਨਵਾਂ ਪਲਾਨ ਲਾਂਚ ਕੀਤਾ ਹੈ। ਇਸ ਪਲਾਨ ਦੀ ਕੀਮਤ 419 ਰੁਪਏ ਹੈ ਤੇ ਦੱਸ ਦੇਈਏ ਕਿ ਇਸ ਨਵੇਂ ਪਲਾਨ ਦੀ ਮਿਆਦ 75 ਦਿਨਾਂ ਦੀ ਹੈ। ਕੰਪਨੀ ਨੇ ਇਸ ਨੂੰ ਆਪਣੇ ਸਾਰੇ ਸਰਕਲਸ ਲਈ ਜਾਰੀ ਕੀਤਾ ਹੈ। ਇਸ ਨਵੇਂ ਪਲਾਨ ਦੇ ਤਹਿਤ ਏਅਰਟੈੱਲ ਨੇ ਰਿਲਾਇੰਸ ਜਿਓ ਨੂੰ ਸਖਤ ਟੱਕਰ ਦੇਣ ਦੀ ਕੋਸ਼ਿਸ਼ ਕੀਤੀ ਹੈ।
ਪਲਾਨ ਡਿਟੇਲਸ
419 ਰੁਪਏ ਦੇ ਪਲਾਨ 'ਚ ਅਨਲਿਮਟਿਡ ਵੁਆਈਸ ਕਾਲਿੰਗ, ਰੋਜ਼ਾਨਾ 1.4 ਜੀ. ਬੀ. ਡਾਟਾ ਤੇ ਰੋਜ਼ਾਨਾ 100 ਮੁਫਤ ਐੱਸ. ਐੱਮ. ਐੱਸ ਦੀ ਸਹੂਲਤ ਮਿਲਦੀ ਹੈ। ਇਸ ਪੈਕ 'ਚ ਅਨਲਿਮਟਿਡ ਵੁਆਈਸ ਕਾਲਿੰਗ ਦੀ ਸਹੂਲਤ ਬਿਨਾਂ ਕਿਸੇ ਐੱਫ. ਯੂ. ਪੀ. ਲਿਮਿਟ ਦੀ ਮਿਲੇਗੀ। ਉਥੇ ਹੀ ਜਿਸ ਖੇਤਰ 4ਜੀ ਕਵਰੇਜ ਨਹੀਂ ਹੈ, ਉੱਥੇ ਨੈੱਟਵਰਕ ਉਪਲੱਬਧਤਾ ਦਾ ਆਧਾਰ 'ਤੇ 3ਜੀ ਜਾਂ ਫਿਰ 2ਜੀ ਨੈੱਟਵਰਕ 'ਤੇ ਡਾਟਾ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
1.4 ਜੀ.ਬੀ ਡਾਟਾ ਵਾਲੇ ਪਲਾਨਸ
ਤੁਹਾਨੂੰ ਦੱਸ ਦੇਈਏ ਕਿ ਕੰਪਨੀ ਦੇ ਕੋਲ ਪਹਿਲਾਂ ਤੋਂ ਹੀ ਰੋਜਾਨਾ 1.4 ਜੀ.ਬੀ ਡਾਟਾ ਵਾਲੇ ਪਲਾਨਸ ਮੌਜੂਦ ਹਨ ਤੇ ਇਨ੍ਹਾਂ 'ਚ 199 ਰੁਪਏ,399 ਰੁਪਏ, 448 ਰੁਪਏ ਤੇ 509 ਰੁਪਏ ਦੇ ਪੈਕ ਸ਼ਾਮਲ ਹਨ। ਅਜਿਹੇ 'ਚ ਵੇਖਣਾ ਹੋਵੇਗਾ ਕਿ ਇਸ ਨਵੇਂ ਪਲਾਨ ਨਾਲ ਕੰਪਨੀ ਯੂਜ਼ਰਸ ਨੂੰ ਕਿੰਨਾ ਆਕਰਸ਼ਿਤ ਕਰ ਪਾਉਂਦੀ ਹੈ
Xiaomi ਨੇ ਆਪਣੇ ਇਨ੍ਹਾਂ ਸ਼ਾਨਦਾਰ ਸਮਾਰਟਫੋਜ਼ 'ਤੇ ਦਿੱਤੀ ਬੰਪਰ ਛੋਟ
NEXT STORY