ਜਲੰਧਰ— ਦੇਸ਼ ਦੀ ਵੱਡੀ ਟੈਲੀਕਾਮ ਕੰਪਨੀ ਏਅਰਟੈੱਲ ਆਪਣੀ ਵਿਰੋਧੀ ਕੰਪਨੀ ਜਿਓ ਨੂੰ ਟੱਕਰ ਦੇਣ ਅਤੇ ਆਪਣੇ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਨਵੇਂ-ਨਵੇਂ ਪਲਾਨ ਪੇਸ਼ ਕਰ ਰਹੀ ਹੈ। ਕੰਪਨੀ ਦਾ ਦਾਅਵਾ ਹੈ ਕਿ ਉਸ ਦੀ 4ਜੀ ਡਾਟਾ ਸਪੀਡ ਸਭ ਤੋਂ ਫਾਸਟ ਹੈ। ਟੈਲੀਕਾਮ ਟਾਕ ਦੀ ਰਿਪੋਰਟ ਮੁਤਾਬਕ ਭਾਰਤੀ ਏਅਰਟੈੱਲ ਨੇ ਰਿਲਾਇੰਸ ਜਿਓ ਨੂੰ ਟੱਕਰ ਦੇਣ ਲਈ 499 ਰੁਪਏ ਦਾ ਪ੍ਰੀਪੇਡ ਪਲਾਨ ਲਾਂਚ ਕੀਤਾ ਹੈ। ਕੰਪਨੀ ਦੇ ਇਸ ਪਲਾਨ ਦੀ ਮਿਆਦ 70 ਦਿਨਾਂ ਦੀ ਹੈ ਅਤੇ ਇਸ 'ਚ ਰੋਜ਼ਾਨਾ 2 ਜੀ.ਬੀ. ਡਾਟਾ ਮਿਲ ਰਿਹਾ ਹੈ।
ਦੂਜੇ ਪਾਸੇ ਰਿਲਾਇੰਸ ਜਿਓ ਵੀ ਇਸੇ ਕੀਮਤ ਲਾਂਗ ਟਰਮ ਵੈਲੀਡਿਟੀ ਪਲਾਨ ਆਫਰ ਕਰ ਰਹੀ ਹੈ। ਏਅਰਟੈੱਲ ਦਾ ਨਵਾਂ ਪਲਾਨ ਜਿਓ ਦੇ 448 ਰੁਪਏ ਵਾਲੇ ਪਲਾਨ ਨੂੰ ਟੱਕਰ ਦੇਵੇਗਾ ਜਿਸ ਦੀ ਮਿਆਦ 84 ਦਿਨਾਂ ਦੀ ਹੈ ਅਤੇ ਇਸ ਵਿਚ ਰੋਜ਼ਾਨਾ 2 ਜੀ.ਬੀ. ਡਾਟਾ ਮਿਲ ਰਿਹਾ ਹੈ।
ਦੁਨੀਆ ਦੀ ਸਭ ਤੋਂ ਪਾਵਰਫੁੱਲ ਅਤੇ ਇੰਟੈਲੀਜੈਂਟ ਚਿਪਸੈੱਟ Huawei ਨੇ ਕੀਤੀ ਲਾਂਚ
NEXT STORY