ਗੈਜੇਟ ਡੈਸਕ– ਏਅਰਟੈੱਲ ਆਪਣੇ ਗਾਹਕਾਂ ਲਈ ਨਵਾਂ ਫਰਸਟ ਰੀਚਾਰਜ (FRC) ਪਲਾਨ ਲੈ ਕੇ ਆਈ ਹੈ। ਫਰਸਟ ਰੀਚਾਰਜ ਪਲਾਨ ਦਾ ਇਸਤੇਮਾਲ ਉਹ ਗਾਹਕ ਕਰਦੇ ਹਨ ਜੋ ਪਹਿਲੀ ਵਾਰ ਆਪਣੇ ਸਿਮ ’ਤੇ ਰੀਚਾਰਜ ਕਰਵਾਉਂਦੇ ਹਨ। ਏਅਰਟੈੱਲ ਆਪਣੇ ਨਵੇਂ ਗਾਹਕਾਂ ਲਈ ਇਸ ਤਰ੍ਹਾਂ ਦੇ 5 ਪਲਾਨ ਆਫਰ ਕਰਦੀ ਹੈ। ਹਾਲ ਹੀ ’ਚ ਕੰਪਨੀ ਇਕ ਨਵਾਂ ਫਰਸਟ ਰੀਚਾਰਜ ਪਲਾਨ ਲੈ ਕੇ ਆਈ ਹੈ ਜਿਸ ਵਿਚ 1 ਸਾਲ ਲਈ ਡਿਜ਼ਨੀ+ ਹਾਟਸਟਾਰ ਵੀ.ਆਈ.ਪੀ. ਦਾ ਸਬਸਕ੍ਰਿਪਸ਼ਨ ਮਿਲਦਾ ਹੈ। ਇਸ ਦੀ ਕੀਮਤ 499 ਰੁਪਏ ਹੈ।
499 ਵਾਲਾ FRC ਪਲਾਨ
ਇਹ ਕੰਪਨੀ ਦਾ ਨਵਾਂ FRC ਪਲਾਨ ਹੈ ਜੋ ਇਕੱਲਾ ਅਜਿਹਾ ਫਰਸਟ ਰੀਚਾਰਜ ਪਲਾਨ ਹੈ ਜਿਸ ਵਿਚ ਡਿਜ਼ਨੀ+ ਹਾਟਸਟਾਰ ਵੀ.ਆਈ.ਪੀ. ਦਾ 1 ਸਾਲ ਲਈ ਫਾਇਦਾ ਮਿਲਦਾ ਹੈ। ਪਲਾਨ ਦੀ ਮਿਆਦ 28 ਦਿਨਾਂ ਦੀ ਹੈ ਜਿਸ ਵਿਚ ਹਰ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਦੇ ਨਾਲ ਰੋਜ਼ਾਨਾ 3 ਜੀ.ਬੀ. ਡਾਟਾ ਅਤੇ 100 ਮੈਸੇਜ ਮਿਲਦੇ ਹਨ।
ਹੋਰ ਵੀ ਹਨ 4 ਪਲਾਨ
499 ਰੁਪਏ ਵਾਲੇ ਪਲਾਨ ਤੋਂ ਇਲਾਵਾ ਏਅਰਟੈੱਲ 197 ਰੁਪਏ, 297 ਰੁਪਏ, 497 ਰੁਪਏ ਅਤੇ 647 ਰੁਪਏ ਦੇ ਚਾਰ ਹੋਰ ਫਰਸਟ ਰੀਚਾਰਜ ਪਲਾਨ ਵੀ ਆਫਰ ਕਰਦੀ ਹੈ। 197 ਰੁਪਏ ’ਚ 28 ਦਿਨਾਂ ਦੀ ਮਿਆਦ ਮਿਲਦੀ ਹੈ। ਇਸ ਵਿਚ ਅਨਲਿਮਟਿਡ ਕਾਲਿੰਗ ਨਾਲ ਕੁਲ 2 ਜੀ.ਬੀ. ਡਾਟਾ ਅਤੇ 300 ਐੱਸ.ਐੱਮ.ਐੱਸ. ਮਿਲਦੇ ਹਨ। 297 ਰੁਪਏ ਵਾਲੇ ਪਲਾਨ ’ਚ ਵੀ ਅਨਲਿਮਟਿਡ ਕਾਲਿੰਗ ਲਈ 28 ਦਿਨਾਂ ਦੀ ਹੀ ਮਿਆਦ ਹੈ ਪਰ ਇਸ ਵਿਚ ਰੋਜ਼ 1.5 ਜੀ.ਬੀ. ਡਾਟਾ ਅਤੇ 100 ਐੱਸ.ਐੱਮ.ਐੱਸ. ਰੋਜ਼ਾਨਾ ਮਿਲਦੇ ਹਨ।
497 ਰੁਪਏ ਵਾਲਾ ਪਲਾਨ ਸੁਵਿਧਾਵਾਂ ’ਚ ਬਿਲਕੁਲ 297 ਰੁਪਏ ਵਾਲੇ ਰੀਚਾਰਜ ਵਰਗਾ ਹੀ ਹੈ। ਹਾਲਾਂਕਿ, ਇਸ ਵਿਚ ਦੁਗਣੀ ਮਿਆਦ ਮਿਲਦੀ ਹੈ। ਇਹ 56 ਦਿਨਾਂ ਲਈ ਰੋਜ਼ਾਨਾ 1.5 ਜੀ.ਬੀ. ਡਾਟਾ, 100 ਐੱਸ.ਐੱਮ.ਐੱਸ. ਅਤੇ ਅਨਲਿਮਟਿਡ ਕਾਲਿੰਗ ਆਫਰ ਕਰਦਾ ਹੈ। ਗੱਲ ਕਰੀਏ ਸਭ ਤੋਂ ਮਹਿੰਗੇ 697 ਰੁਪਏ ਵਾਲੇ FRC ਪਲਾਨ ਦੀ ਤਾਂ ਇਸ ਵਿਚ 84 ਦਿਨਾਂ ਦੀ ਮਿਆਦ ਮਿਲਦੀ ਹੈ। ਇਸ ਤੋਂ ਇਲਾਵਾ ਅਨਲਿਮਟਿਡ ਕਾਲਿੰਗ, ਰੋਜ਼ 1.5 ਜੀ.ਬੀ. ਡਾਟਾ ਅਤੇ 100 ਐੱਸ.ਐੱਮ.ਐੱਸ. ਮਿਲਦੇ ਹਨ।
ਆਨਲਾਈਨ ਧੋਖਾਧੜੀ ਨੂੰ ਇੰਝ ਅੰਜਾਮ ਦੇ ਰਹੇ ਜਾਅਲਸਾਜ਼, SBI ਨੇ ਦੱਸੇ ਬਚਣ ਦੇ ਤਰੀਕੇ
NEXT STORY