ਗੈਜੇਟ ਡੈਸਕ– ਡਿਜੀਟਲ ਪੇਮੈਂਟ ’ਚ ਵਾਧੇ ਦੇ ਨਾਲ ਆਨਲਾਈਨ ਬੈਂਕਿੰਗ ਧੋਖਾਧੜੀ ਵੀ ਵਧੀ ਹੈ। ਸਟੇਟ ਬੈਂਕ ਆਫਰ ਇੰਡੀਆ (SBI) ਨੇ ਸੁਰੱਖਿਅਤ ਲੈਣ-ਦੇਣ ਲਈ ਅਤੇ ਧੋਖੇਬਾਜ਼ਾਂ ਨੂੰ ਪਛਾਣਨ ਲਈ ਕੁਝ ਟਿੱਪਸ ਦੱਸੇ ਹਨ। ਐੱਸ.ਬੀ.ਆਈ. ਦੇ ਅਧਿਕਾਰਤ ਟਵਿਟਰ ਹੈਂਡਲ ’ਤੇ ਸਾਂਝੀ ਕੀਤੀ ਗਈ ਇਕ ਛੋਟੀ ਵੀਡੀਓ ’ਚ ਕਿਹਾ ਗਿਆ ਹੈ ਕਿ ਵਿੱਤੀ ਸੇਵਾ ਖ਼ੇਤਰ ਹਮੇਸ਼ਾ ਸਾਈਬਰ ਅਪਰਾਧ ਦੇ ਟਾਰਗੇਟ ’ਤੇ ਰਿਹਾ ਹੈ।
ਇੰਝ ਧੋਖਾਧੜੀ ਕਰਦੇ ਹਨ ਜਾਅਲਸਾਜ਼
- ਐੱਸ.ਬੀ. ਆਈ. ਨੇ ਦੱਸਿਆ ਕਿ ਫਰਾਡ ਕਨਰ ਵਾਲੇ ਹਮੇਸ਼ਾ ਨਵੇਂ-ਨਵੇਂ ਤਰੀਕੇ ਲੱਭਦੇ ਹਨ।
- ਜਾਅਲਸਾਜ਼ ਕੋਵਿਡ-19 ਦੇ ਇਲਾਜ ਲਈ ਪੈਸੇ ਦਾਨ ਕਰਨ ਲਈ ਬੈਂਕ ਡਿਟੇਲ ਸਾਂਝੀ ਕਰ ਲਈ ਕਹਿ ਸਕਦੇ ਹਨ।
- ਇਥੋਂਤਕ ਕਿ ਉਹ ਤੁਹਾਨੂੰ ਐੱਸ.ਐੱਮ.ਐੱਸ., ਵਟਸਐਪ, ਈ-ਮੇਲ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕਰਦੇ ਹਨ।
- ਬੈਂਕ ਨੇ ਕਿਹਾ ਕਿ ਅਜਿਹੀ ਹਾਲਤ ’ਚ ਸਹੀ ਅਤੇ ਗਲਤ ਨੂੰ ਪਛਾਣਨਾ ਮੁਸ਼ਕਲ ਹੋ ਗਿਆ ਹੈ।
ਧੋਖਾਧੜੀ ਤੋਂ ਬਚਣ ਦੇ ਤਰੀਕੇ
1. ਕਦੇ ਵੀ ਕਿਸੇ ਵਿਅਕਤੀ ਨੂੰ ਪਰਸਨਲ ਡਿਟੇਲ ਨਾ ਦੱਸੋ।
2. ਕਦੇ ਵੀ ਫੋਨ, ਈ-ਮੇਲ ਜਾਂ ਐੱਸ.ਐੱਮ.ਐੱਸ. ’ਤੇ ਆਪਣੇ ਇੰਟਰਨੈੱਟ ਬੈਂਕਿੰਗ ਡਿਟੇਲ ਕਿਸੇ ਨੂੰ ਨਾ ਦੱਸੋ।
3. ਕਦੇ ਵੀ ਸ਼ੱਕੀ ਲਿੰਕ ’ਤੇ ਕਲਿੱਕ ਨਾ ਕਰੋ।
4. ਕਿਸੇ ਵੀ ਬੈਂਕ ਨਾਲ ਸਬੰਧਤ ਜਾਣਕਾਰੀ ਲਈ ਹਮੇਸ਼ਾ ਐੱਸ.ਬੀ.ਆਈ. ਦੀ ਅਧਿਕਾਰਤ ਵੈੱਬਸਾਈਟ ’ਤੇ ਨਿਰਭਰ ਰਹੋ।
6. ਧੋਖੇਬਾਜ਼ਾਂ ਲਈ ਸਥਾਨਕ ਪੁਲਸ ਅਧਿਕਾਰੀਆਂ ਜਾਂ ਨਜ਼ਦੀਕੀ ਐੱਸ.ਬੀ.ਆਈ. ਬਰਾਂਚ ਨੂੰ ਰਿਪੋਰਟ ਕਰੋ।
ਹਾਲ ਹੀ ’ਚ ਐੱਸ.ਬੀ.ਆਈ. ਏ.ਟੀ.ਐੱਮ. ਨਾਲ ਜੁੜੀ ਧੋਖਾਧੜੀ ਦੀਆਂ ਘਟਨਾਵਾਂ ਨੂੰ ਵੇਖਦੇ ਹੋਏ ਗਾਹਕਾਂ ਦੀ ਸੁਰੱਖਿਆ ਲਈ ਇਕ ਨਵੀਂ ਸੁਵਿਧਾ ਸ਼ੁਰੂ ਕੀਤੀ ਹੈ। ਜੇਕਰ ਤੁਸੀਂ ਏ.ਟੀ.ਐੱਮ. ’ਚ ਜਾਂਦੇ ਹੋ ਅਤੇ ਆਪਣਾ ਬੈਲੇਂਸ ਜਾਂ ਮਿੰਨੀ ਸਟੇਟਮੈਂਟ ਚੈੱਕ ਕਰਨਾ ਚਾਹੁੰਦੇ ਹੋ ਤਾਂ ਐੱਸ.ਬੀ.ਆਈ. ਤੁਹਾਨੂੰ ਐੱਸ.ਐੱਮ.ਐੱਸ. ਭੇਜ ਕੇ ਅਲਰਟ ਕਰੇਗਾ। ਇਸ ਸੁਵਿਧਾ ਨਾਲ ਕੋਰੋਨਾਵਾਇਰਸ ਮਹਾਮਾਰੀ ਕਾਰਨ ਵਧ ਰਹੀ ਏ.ਟੀ.ਐੱਮ. ਧੋਖਾਧੜੀ ਨੂੰ ਰੋਕਣ ’ਚ ਮਦਦ ਮਿਲੇਗੀ। ਬੈਂਕ ਨੇ ਆਪਣੇ ਗਾਹਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ। ਬੈਂਕ ਨੇ ਕਿਹਾ ਹੈ ਕਿ ਜੇਕਰ ਤੁਹਾਦੇ ਦੁਆਰਾ ਮਿੰਨੀ ਸਟੇਟਮੈਂਟ ਜਾਂ ਬੈਲੇਂਸ ਦੀ ਜਾਣਕਾਰੀ ਨਹੀਂ ਮੰਗੀ ਗਈ ਹੈ ਤਾਂ ਬੈਂਕ ਤੁਹਾਨੂੰ ਐੱਸ.ਐੱਮ.ਐੱਸ. ਰਾਹੀਂ ਅਲਰਟ ਕਰੇਗਾ।
TikTok ਦੀ ਭਾਰਤ ’ਚ ਫਿਰ ਹੋ ਸਕਦੀ ਹੈ ਵਾਪਸੀ! ਚੀਨੀ ਐਪਸ ਨੂੰ ਖ਼ਰੀਦ ਸਕਦੀਆਂ ਹਨ ਇਹ ਕੰਪਨੀਆਂ
NEXT STORY