ਜਲੰਧਰ- ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਏਅਰਟੈੱਲ ਨੇ ਆਪਣੇ ਯੂਜ਼ਰਸ ਲਈ ਸਰਪ੍ਰਾਈਜ਼ ਪਲਾਨ ਪੇਸ਼ ਕੀਤਾ ਹੈ। ਇਸ ਤਹਿਤ ਯੂਜ਼ਰਸ ਨੂੰ 4ਜੀ ਡਾਟਾ ਦਿੱਤਾ ਜਾਵੇਗਾ। ਕੰਪਨੀ ਦੇ ਸੀ.ਈ.ਓ. ਨੇ ਕਿਹਾ ਕਿ 13 ਮਾਰਚ ਤੋਂ ਪੋਸਟਪੇਡ ਗਾਹਕਾਂ ਨੂੰ ਸਰਪ੍ਰਾਈਜ਼ ਆਫਰ ਮਿਲਣਾ ਸ਼ੁਰੂ ਹੋ ਗਿਆ ਹੈ।
ਇਕਨੋਮਿਕਸ ਟਾਈਮਸ ਦੀ ਰਿਪੋਰਟਸ ਮੁਤਾਬਕ 'ਮਾਈ ਏਅਰਟੈੱਲ ਐਪ' ਰਾਹੀਂ ਗਾਹਕਾਂ ਨੂੰ 30ਜੀ.ਬੀ. 4ਜੀ ਡਾਟਾ ਦਿੱਤਾ ਜਾ ਰਿਹਾ ਹੈ। ਜੇਕਰ ਤੁਸੀਂ ਪੋਸਟਪੇਡ ਯੂਜ਼ਰ ਹੋ ਤਾਂ 'ਮਾਈ ਏਅਰਟੈੱਲ ਐਪ' 'ਤੇ ਜਾਓ ਅਤੇ ਸਭ ਤੋਂ ਉੱਪਰ ਦਿੱਤੇ ਗਏ ਬੈਨ 'ਚ Claim Now 'ਤੇ ਟੈਪ ਕਰੋ। ਇਥੋਂ ਫਰੀ ਡਾਟਾ ਨੂੰ ਕਰੈਡਿਟ ਕੀਤਾ ਜਾ ਸਕਦਾ ਹੈ। ਏਅਰਟੈੱਲ ਵੱਲੋਂ ਪੋਸਟਪੇਡ ਗਾਹਕਾਂ ਨੂੰ ਭੇਜੇ ਗਏ ਈ-ਮੇਲ 'ਚ ਲਿਖਿਆ ਗਿਆ ਕਿ ਸਾਡਾ ਸੈਲੀਬਰੇਸ਼ਨ ਸਾਡੇ ਗਾਹਕਾਂ ਦੇ ਬਿਨਾਂ ਅਧੂਰਾ ਹੈ। ਪੋਸਟਪੇਡ ਗਾਹਕਾਂ ਨੂੰ ਏਅਰਟੈੱਲ 'ਤੇ ਵਿਸ਼ਵਾਸ ਕਰਨ ਅਤੇ ਸਾਡੇ ਨਾਲ ਬਣੇ ਰਹਿਣ ਲਈ ਉਨ੍ਹਾਂ ਦਾ ਧੰਨਵਾਦ। ਤੁਸੀਂ ਲੋਕ ਏਅਰਟੈੱਲ ਦੇ ਸਫਰ ਦੇ ਹਮਰਾਹੀ ਹੋ।
ਤੁਹਾਨੂੰ ਦੱਸ ਦਈਏ ਕਿ ਕਈ ਯੂਜ਼ਰਸ ਨੂੰ 'ਮਾਈ ਏਅਰਟੈੱਲ ਐਪ' ਰਾਹੀਂ ਮੈਸੇਜ ਮਿਲਣੇ ਸ਼ੁਰੂ ਹੋਏ ਹਨ, ਜਿਨ੍ਹਾਂ 'ਚ ਤਿੰਨ ਮਹੀਨੇ ਲਈ 30ਜੀ.ਬੀ. 4ਜੀ ਡਾਟਾ ਬਾਰੇ ਦੱਸਿਆ ਗਿਆ ਹੈ। ਗਾਹਕਾਂ ਨੂੰ ਹਰ ਮਹੀਨੇ 10ਜੀ.ਬੀ. ਡਾਟਾ ਦਿੱਤਾ ਜਾਵੇਗਾ। ਏਅਰਟੈੱਲ ਨੇ ਇਸ ਤੋਂ ਪਹਿਲਾਂ 345 ਰੁਪਏ ਦਾ ਪਲਾਨ ਲਾਂਚ ਕੀਤਾ ਸੀ ਜਿਸ ਤਹਿਤ ਗਾਹਕਾਂ ਨੂੰ 1ਜੀ.ਬੀ. 4ਜੀ ਡਾਟਾ ਹਰ ਰੋਜ਼ ਦਿੱਤਾ ਜਾਵੇਗਾ। ਨਾਲ ਹੀ ਅਨਲਿਮਟਿਡ ਕਾਲਸ ਦੀ ਸੁਵਿਧਾ ਵੀ ਦਿੱਤੀ ਜਾਵੇਗੀ। ਇਸ ਵਿਚ ਗਾਹਕ 500 ਐੱਮ.ਬੀ. ਡਾਟਾ ਦਿਨ 'ਚ ਅਤੇ 500 ਐੱਮ.ਬੀ. ਡਾਟਾ ਰਾਤ ਦੇ ਸਮੇਂ ਇਸਤੇਮਾਲ ਕਰ ਸਕਣਗੇ।
ਫਾਰਚਿਊਨਰ ਅਤੇ ਅੰਡੈਵਰ ਨੂੰ ਟੱਕਰ ਦੇਵੇਗੀ ISUZU ਦੀ ਨਵੀਂ ਦਮਦਾਰ SUV
NEXT STORY