ਜਲੰਧਰ- ਮੁੱਖ ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਨੇ ਤਿਕੋਣਾ ਨੈੱਟਵਰਕਜ਼ ਦੇ 4 ਜੀ ਕਾਰੋਬਾਰ ਦਾ 1,600 ਕਰੋੜ ਰੁਪਏ 'ਚ ਕਬਜ਼ਾ ਕਰਨ ਦੀ ਘੋਸ਼ਣਾ ਕੀਤੀ ਹੈ। ਇਨ੍ਹਾਂ 'ਚ ਬਰਾਂਡਬੈਂਡ ਸਪੈਕਟਰਮ ਅਤੇ ਪੰਜ ਸਰਕਲਾਂ 'ਚ 350 ਸਾਈਟਾਂ ਸ਼ਾਮਲ ਹਨ।
ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਭੇਜੀ ਸੂਚਨਾ 'ਚ ਕਿਹਾ ਕਿ ਭਾਰਤੀ ਏਅਰਟੈੱਲ ਤਿਕੌਣਾ ਦੇ 4 ਜੀ ਕਾਰੋਬਾਰ ਦਾ ਕਰੀਬ 1,600 ਕਰੋੜ ਰੁਪਏ ਦੇ ਸੌਦੇ 'ਤੇ ਕਬਜ਼ਾ ਕਰੇਗੀ। ਤਿਕੌਣਾ ਕੋਲ ਫਿਲਹਾਲ 2,300 ਮੈਗਾਹਾਟਜ਼ ਬੈਂਡ 'ਚ ਗੁਜਰਾਤ, ਉਤੱਰ ਪ੍ਰਦੇਸ਼ ਪੂਰਬ, ਉੱਤਰ ਪੱਛਮੀ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਸਰਕਲਾਂ 'ਚ 20 ਮੈਗਾਹਟਜ਼ ਸਪੈਕਟਰਮ ਹੈ। ਇਸ ਕਬਜ਼ੇ ਤੋਂ ਬਾਅਦ ਏਅਰਟੈੱਲ ਦੂਜੀ ਕੰਪਨੀ ਹੋ ਜਾਵੇਗੀ, ਜਿਸ ਦੀ 2,300 ਮੈਗਾਵਾਟ ਬੈਂਡ 'ਚ ਅਖਿਲ ਭਾਰਤੀ ਪੱਧਰ 'ਤੇ ਮੌਜੂਦਗੀ ਹੈ। ਪਹਿਲੀ ਕੰਪਨੀ ਰਿਲਾਇੰਸ ਜੀਓ ਹੈ।
ਭਾਰਤੀ ਏਅਰਟੈੱਲ ਦੇ ਪ੍ਰਬੰਧਕ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਭਾਰਤ ਅਤੇ ਦੱਖਣੀ ਏਸ਼ੀਆ ਗੋਪਾਲ ਵਿੱਠਲ ਨੇ ਕਿਹਾ ਕਿ ਸਾਡਾ ਵਿਸ਼ਵਾਸ ਹੈ ਕਿ ਆਪਣੀ ਸਮਰੱਥਾਵਾਂ ਟੀ.ਡੀ.-ਐੱਲ.ਟੀ.ਈ. 2,300 ਮੈਗਾਹਾਟਜ਼ ਅਤੇ ਹੋਰ ਸਪੈਕਟਰਮ ਬੈਂਡ ਨੂੰ ਮਿਲਣ ਨਾਲ ਸਾਡਾ ਨੈੱਟਵਰਕ ਅਤੇ ਮਜ਼ਬੂਤ ਹੋ ਸਕੇਗਾ।
ਕੰਪਨੀ ਨੇ ਕਿਹਾ ਕਿ ਗੁਜਰਾਤ, ਉੱਤਰ ਪ੍ਰਦੇਸ਼ ਪੂਰਬ, ਉੱਤਰ ਪ੍ਰਦੇਸ਼ ਪੱਛਮੀ ਅਤੇ ਹਿਮਾਚਲ ਪ੍ਰਦੇਸ਼ 4ਜੀ ਕਾਰੋਬਾਰ ਦਾ ਕਬਜ਼ਾ ਏਅਰਟੈੱਲ ਦੀ ਬਾਡੀ ਭਾਰਤੀ ਹੈਕਸਾਕਾਮ ਦੇ ਜ਼ਰੀਏ ਹੋਵੇਗਾ।
ਏ. ਟੀ. ਐਂਡ ਟੀ. ਨੇ ਯੂ-ਟਿਊਬ ਸਮੇਤ ਬਾਕੀ ਗੂਗਲ ਸਾਈਟਸ ਤੋਂ ਹਟਾਏ ਆਪਣੇ ਇਸ਼ਤਿਹਾਰ
NEXT STORY