ਜਲੰਧਰ- ਏ. ਟੀ. ਐਂਡ ਟੀ. ਨਹੀਂ ਚਾਹੁੰਦੀ ਕਿ ਉਸ ਦਾ ਨਾਂ ਕਿਸੇ ਦੀ ਅਸਹਿਣਸ਼ੀਲਤਾ ਅਤੇ ਨਫਰਤ ਨੂੰ ਉਤਸ਼ਾਹ ਦੇਣ ਵਾਲੇ ਵੀਡੀਓ ਦੇ ਅੱਗੇ ਪ੍ਰਦਰਸ਼ਿਤ ਹੋਣ। ਨਤੀਜੇ ਵਜੋਂ, ਏ. ਟੀ. ਐਂਡ ਟੀ. ਨੇ ਕਿਹਾ ਕਿ ਉਹ ਯੂ-ਟਿਊਬ ਅਤੇ ਹੋਰ ਗੂਗਲ ਦੇ 'ਨਾਨ-ਸਰਚ ਪਲੇਟਫਾਰਮ' ਤੋਂ ਆਪਣੇ ਇਸ਼ਤਿਹਾਰ ਹਟਾ ਰਿਹਾ ਹੈ।
ਕੰਪਨੀ ਨੇ ਇਕ ਈ-ਮੇਲ 'ਚ ਕਿਹਾ, ''ਕੰਪਨੀ ਗੰਭੀਰ ਰੂਪ ਨਾਲ ਚਿੰਤਾ 'ਚ ਹੈ ਕਿ ਸਾਡੇ ਇਸ਼ਤਿਹਾਰ ਯੂ-ਟਿਊਬ ਉਪਕਰਨ ਨਾਲ ਅੱਤਵਾਦ ਅਤੇ ਨਫਰਤ ਨੂੰ ਉਤਸ਼ਾਹ ਦੇਣ ਲਈ ਪ੍ਰਦਰਸ਼ਿਤ ਹੋ ਸਕਦੇ ਹਨ। ਜਦੋਂ ਤੱਕ ਗੂਗਲ ਇਹ ਯਕੀਨੀ ਨਹੀਂ ਕਰ ਸਕਦਾ ਹੈ ਕਿ ਇਹ ਫਿਰ ਤੋਂ ਨਹੀਂ ਹੋਵੇਗਾ ਉਦੋਂ ਤੱਕ ਲਈ ਕੰਪਨੀ ਗੂਗਲ ਦੇ 'ਨਾਨ-ਸਰਚ ਪਲੇਟਫਾਰਮ' ਤੋਂ ਆਪਣੇ ਇਸ਼ਤਿਹਾਰ ਹਟਾ ਰਹੇ ਹਨ।'' ਮੁਕਾਬਲੇਬਾਜ਼ ਵੇਰੀਜਾਨ ਨੇ ਦੱਸਿਆ ਕਿ ਉਸ ਨੇ ਵੀ ਆਪਣੇ ਇਸ਼ਤਿਹਾਰ ਹਟਾ ਦਿੱਤੇ ਹਨ । ਏ. ਟੀ. ਐਂਡ ਟੀ. ਦੇ ਫ਼ੈਸਲੇ 'ਚ ਬ੍ਰਿਟਿਸ਼ ਰਿਟੇਲ ਮਹਾਰਥੀ ਮਾਰਕਸ ਐਂਡ ਸਪੇਂਸਰ ਨੇ ਵੀ ਗੂਗਲ ਦੇ ਸਾਰੇ ਪਲੇਟਫਾਰਮਾਂ ਤੋਂ ਆਪਣੇ ਇਸ਼ਤਿਹਾਰ ਹਟਾ ਦਿੱਤੇ ਹਨ ।
ਕੀ ਸੀ ਮਾਮਲਾ
ਹਾਲ ਹੀ 'ਚ ਕੰਪਨੀ ਕੋਲ ਕਈ ਅਜਿਹੇ ਮਾਮਲੇ ਆਏ ਸਨ ਜਿੱਥੇ ਬਰਾਂਡਸ ਦੇ ਇਸ਼ਤਿਹਾਰ ਉਨ੍ਹਾਂ ਥਾਵਾਂ 'ਤੇ ਦਿਖਾਈ ਦਿੰਦੇ ਸਨ, ਜਿਨ੍ਹਾਂ ਦੇ ਨਾਲ ਕੋਈ ਗਠਜੋੜ ਨਹੀਂ ਸੀ । ਇਹ ਵੀ ਪਾਇਆ ਗਿਆ ਕਿ ਅਸਹਿਣਸ਼ੀਲਤਾ ਅਤੇ ਨਫਰਤ ਸਮੂਹਾਂ ਜਾਂ ਉਨ੍ਹਾਂ ਦੇ ਸਮਰਥਕਾਂ ਵੱਲੋਂ ਬਣਾਏ ਗਏ ਵੀਡੀਓਜ਼ ਦੇ ਅੱਗੇ ਅਨੇਕਾਂ ਕੰਪਨੀਆਂ ਦੇ ਇਸ਼ਤਿਹਾਰ ਵਿਖਾਈ ਦੇ ਰਹੇ ਹਨ। ਉਦਾਹਰਨ ਦੇ ਲਈ, 'ਇਕ ਆਈ. ਆਈ. ਐੱਸ. ਵੀਡੀਓ ਜੋ ਧਾਰਮਿਕ ਲੜਾਈ ਦੀ ਪ੍ਰਸ਼ੰਸਾ ਕਰਦਾ ਹੈ ਉਸ ਦੇ ਸਾਹਮਣੇ ਮਰਸਡੀਜ਼ ਈ-ਕਲਾਸ ਲਈ ਇਕ ਇਸ਼ਤਿਹਾਰ ਪਾਇਆ ਗਿਆ ਸੀ।'
ਜ਼ੈਨ ਨੇ ਡਿਊਲ ਵਟਸਐਪ ਫੀਚਰ ਨਾਲ ਲਾਂਚ ਕੀਤਾ ਨਵਾਂ Admire Swadesh 4ਜੀ ਸਮਾਰਟਫੋਨ
NEXT STORY