ਗੈਜੇਟ ਡੈਸਕ - ਭਾਰਤੀ ਏਅਰਟੈੱਲ ਨੇ ਕਿਹਾ ਕਿ 999 ਰੁਪਏ ਅਤੇ ਉਸ ਤੋਂ ਵੱਧ ਦੇ ਪੋਸਟਪੇਡ ਪਲਾਨ ਲੈਣ ਵਾਲੇ ਆਈਫੋਨ ਵਰਤੋਂਕਾਰਾਂ ਨੂੰ 50GB ਆਈਕਲਾਊਡ ਸਟੋਰੇਜ ਦੀ ਸੁਵਿਧਾ ਦਿੱਤੀ ਜਾਵੇਗੀ। ਕੰਪਨੀ ਪਹਿਲਾਂ ਤੋਂ ਹੀ ਆਪਣੇ ਸਾਰੇ ਪੋਸਟਪੇਡ ਗਾਹਕਾਂ ਨੂੰ ਗੂਗਲ ਵਨ ’ਤੇ 100 ਜੀ. ਬੀ. ਕਲਾਊਡ ਸਟੋਰੇਜ ਦੀ ਸਹੂਲਤ ਦੇ ਰਹੀ ਹੈ।
ਇਸ ਦੌਰਾਨ ਏਅਰਟੈੱਲ ਨੇ ਕਿਹਾ, ‘‘ਉਸ ਦੀ ਨਵੀਂ ਪੋਸਟਪੇਡ ਪੇਸ਼ਕਸ਼ ’ਚ ਐਪਲ ਦੀ ਵਿਸਥਾਰਤ ਆਈਕਲਾਊਡ ਪਲੱਸ ਹੋਰ ਪੇਸ਼ਕਸ਼ ਸ਼ਾਮਲ ਹੈ। ਇਸ ਦੇ ਤਹਿਤ ਨਿੱਜੀ ਸਮੱਗਰੀ ਨੂੰ ਸੁਰੱਖਿਅਤ ਰੱਖਣ ਅਤੇ ਸਾਂਝਾ ਕਰਨ ਦੀ ਸਹੂਲਤ ਮਿਲੇਗੀ। ਇਸ ਤੋਂ ਇਲਾਵਾ ਗਾਹਕਾਂ ਨੂੰ ਐਪਲ ਟੀ. ਵੀ. ਦੇ ਐਵਾਰਡਿਡ ਪ੍ਰੋਗਰਾਮਾਂ ਅਤੇ ਐਪਲ ਆਰਕੇਡ ’ਤੇ ਸੈਂਕੜੇ ਮਨੋਰੰਜਕ ਖੇਡਾਂ ਦਾ ਵੀ ਲਾਭ ਮਿਲੇਗਾ। ਇਹ ਸਹੂਲਤ 999 ਰੁਪਏ ਅਤੇ ਉਸ ਤੋਂ ਵੱਧ ਦੇ ਫੈਮਿਲੀ ਪਲਾਨ ਲੈਣ ਵਾਲੇ ਏਅਰਟੈੱਲ ਗਾਹਕਾਂ ਲਈ ਉਪਲਬਧ ਹੋਵੇਗੀ।’’
ਹੁਣ ਨਹੀਂ ਵਿਕਣਗੇ ਨਕਲੀ ਸਕ੍ਰੀਨ ਗਾਰਡ! 1 ਅਪ੍ਰੈਲ ਤੋਂ BIS ਸਰਟੀਫਿਕੇਸ਼ਨ ਹੋਇਆ ਲਾਜ਼ਮੀ
NEXT STORY