ਜਲੰਧਰ-ਇਲੈਕਟ੍ਰੋਨਿਕ ਕੰਪਨੀ ਏਸੈਨ (Aisen) ਨੇ ਆਪਣਾ ਇਕ ਨਵਾਂ ਸਮਾਰਟ ਐੱਲ. ਈ. ਡੀ. ਟੀ. ਵੀ. ਭਾਰਤ 'ਚ ਲਾਂਚ ਕਰ ਦਿੱਤਾ ਹੈ, ਜੋ ਕਿ TV A40HDS950 ਨਾਂ ਨਾਲ ਆਉਂਦਾ ਹੈ। ਕੰਪਨੀ ਮੁਤਾਬਕ ਇਹ ਸਮਾਰਟ ਟੀ. ਵੀ. ਇਕ 'ਟਰੂ ਲਾਈਫ'' ਤਸਵੀਰ ਕੁਆਲਿਟੀ ਅਤੇ ਸਲੀਕ ਬੇਜ਼ਲ ਡਿਜ਼ਾਇਨ ਨਾਲ ਆਉਂਦਾ ਹੈ।
ਫੀਚਰਸ-
ਸਮਾਰਟ ਟੀ. ਵੀ. 'ਚ ਡਾਲਬੀ ਡਿਜੀਟਲ ਆਡੀਓ ਨਾਲ ਹਾਈ ਕੁਆਲਿਟੀ ਨਾਲ ਦਮਦਾਰ ਆਡੀਓ ਲਈ 20W ਸਪੀਕਰ ਨਾਲ ਮੌਜੂਦ ਹਨ। ਸਮਾਰਟ ਫੀਚਰਸ ਦੀ ਗੱਲ ਕਰੀਏ ਤਾਂ ਸਮਾਰਟ ਟੀ. ਵੀ. 'ਚ ਥਰਡ ਪਾਰਟੀ ਐਪ ਸਟੋਰ, ਗੇਮਜ਼ ਅਤੇ ਬ੍ਰਾਊਜ਼ਿੰਗ ਐਪਸ ਪਹਿਲਾਂ ਤੋਂ ਪਰੀ ਇੰਸਟਾਲਡ ਆਉਂਦੇ ਹਨ।ਇਸ ਤੋਂ ਇਲਾਵਾ ਡਿਵਾਈਸ 'ਚ ਈ-ਸ਼ੇਅਰ ਐਪ ਪਹਿਲਾਂ ਤੋਂ ਹੀ ਪਰੀ-ਇੰਸਟਾਲਡ ਹੁੰਦਾ ਹੈ, ਜੋ ਯੂਜ਼ਰਸ ਨੂੰ ਆਪਣਾ ਡਾਟਾ ਸ਼ੇਅਰ ਕਰਨ ਦੀ ਆਗਿਆ ਦਿੰਦਾ ਹੈ। ਕੁਨੈਕਟੀਵਿਟੀ ਲਈ ਡਿਵਾਈਸ 'ਚ 2x ਯੂ. ਐੱਸ. ਬੀ. ਪੋਰਟਸ, 1x ਏ. ਵੀ. ਇਨਪੁੱਟ ਅਤੇ ਦੋ ਵੱਖ-ਵੱਖ ਐੱਚ. ਡੀ. ਐੱਮ. ਆਈ. ਪੋਰਟਸ ਮੌਜੂਦ ਹਨ।
ਕੀਮਤ ਅਤੇ ਉਪਲੱਬਧਤਾ-
ਏਸੈਨ (Aisen)ਦਾ ਸਮਾਰਟ ਐੱਲ. ਈ. ਡੀ. ਟੀ. ਵੀ. 25,990 ਰੁਪਏ ਦੀ ਕੀਮਤ ਨਾਲ ਰੀਟੇਲ ਸਟੋਰਾਂ 'ਤੇ ਵਿਕਰੀ ਲਈ ਉਪਲੱਬਧ ਹੋਵੇਗਾ।
LG Q7 ਅਤੇ Q7 ਪਲੱਸ ਸਮਾਰਟਫੋਨਜ਼ ਇੰਨੀ ਕੀਮਤ ਨਾਲ ਚੀਨ 'ਚ ਵਿਕਰੀ ਲਈ ਹੋਏ ਪੇਸ਼
NEXT STORY