ਗੈਜੇਟ ਡੈਸਕ– ਅਮੇਜ਼ਫਿਟ ਨੇ ਭਾਰਤੀ ਬਾਜ਼ਾਰ ’ਚ ਆਪਣੀ ਨਵੀਂ ਸਮਾਰਟਵਾਚ Amazfit Zepp E ਨੂੰ ਲਾਂਚ ਕਰ ਦਿੱਤਾ ਹੈ। Amazfit Zepp E ਦੇ ਨਾਲ 3ਡੀ ਕਰਵਡ ਐਮੋਲੇਡ ਡਿਸਪਲੇਅ ਦਿੱਤੀ ਗਈ ਹੈ ਅਤੇ ਇਸਦਾ ਡਾਇਲ ਸਰਕੁਲਰ ਹੈ। ਇਸ ਵਾਚ ਦੇ ਨਾਲ ਕਈ ਹੈਲਥ ਫੀਚਰਜ਼ ਦਿੱਤੇ ਗਏ ਹਨ। ਇਸਨੂੰ ਵਾਟਰ ਰੈਸਿਸਟੈਂਟ ਲਈ 5 ATM ਦੀ ਰੇਟਿੰਗ ਮਿਲੀ ਹੈ। Amazfit Zepp E ਦੇ ਨਾਲ ਆਲਵੇਜ ਆਨ ਡਿਸਪਲੇਅ ਫੀਚਰ ਵੀ ਮਿਲੇਗਾ।
Amazfit Zepp E ਦੀ ਕੀਮਤ
Amazfit Zepp E ਦੀ ਕੀਮਤ 8,999 ਰੁਪਏ ਰੱਖੀ ਗਈ ਹੈ ਅਤੇ ਇਸਨੂੰ ਐਮਾਜ਼ੋਨ ’ਤੇ ਲਿਸਟ ਕਰ ਦਿੱਤਾ ਗਿਆ ਹੈ। Amazfit Zepp E ਨੂੰ ਦੋ ਵੇਰੀਐਂਟ ’ਚ ਪੇਸ਼ ਕੀਤਾ ਗਿਆ ਹੈ ਜਿਨ੍ਹਾਂ ’ਚ ਇਕ Amazfit Zepp E Circle ਅਤੇ Zepp E Square ਹੈ। Amazfit Zepp E ਨੂੰ 8 ਰੰਗਾਂ ’ਚ ਖਰੀਦਿਆ ਜਾ ਸਕੇਗਾ।
Amazfit Zepp E ਦੀਆਂ ਖੂਬੀਆਂ
Amazfit Zepp E ਦੋ ਡਿਸਪਲੇਅ ਸਾਈਜ਼ ’ਚ ਮਿਲੇਗੀ ਜਿਨ੍ਹਾਂ ’ਚੋਂ ਇਕ ’ਚ 1.28 ਇੰਚ ਦੀ ਸਰਕੁਲਰ ਡਿਸਪਲੇਅ ਹੈ ਅਤੇ ਦੂਜੀ 1.65 ਇੰਚ ਦੀ ਸਕਵਾਇਰ ਡਿਸਪਲੇਅ ਹੈ। ਡਿਸਪਲੇਅ ਦੀ ਕੁਆਲਿਟੀ 3ਡੀ ਐਮੋਲੇਡ ਹੈ ਅਤੇ ਆਲਵੇਜ ਆਨ ਡਿਸਪਲੇਅ ਫੀਚਰ ਵੀ ਮਿਲੇਗਾ। ਵਾਚ ਦੇ ਨਾਲ 11 ਸਪੋਰਟਸ ਮੋਡ ਮਿਲਣਗੇ ਜਿਨ੍ਹਾਂ ’ਚ ਰਨਿੰਗ, ਸਾਈਕਲਿੰਗ ਆਦਿ ਸ਼ਾਮਿਲ ਹਨ।
ਵਾਚ ’ਚ ਹੈਲਥ ਫੀਚਰਜ਼ ਦੇ ਤੌਰ ’ਤੇ ਹਾਰਟ ਰੇਟ ਮਾਨੀਟਰ, ਸਲੀਪ ਮਾਨੀਟਰ ਅਤੇ ਬਲੱਡ ਆਕਸੀਜਨ ਲਈ SpO2 ਸੈਂਸਰ ਮਿਲੇਗਾ। ਵਾਚ ਦੇ ਨਾਲ ਸਟਰੈੱਸ ਮਾਨੀਟਰ ਫੀਚਰ ਵੀ ਮਿਲੇਗਾ। Amazfit Zepp E ਦੀ ਬੈਟਰੀ ਨੂੰ ਲੈ ਕੇ 7 ਦਿਨਾਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। ਕੁਨੈਕਟੀਵਿਟੀ ਲਈ ਇਸ ਵਿਚ ਬਲੂਟੁੱਥ V.5 ਦਿੱਤਾ ਗਿਆ ਹੈ।
WhatsApp ’ਚ ਆਈ ਵੱਡੀ ਅਪਡੇਟ, ਹੁਣ ਗਰੁੱਪ ’ਚ ਜੋੜ ਸਕੋਗੇ 500 ਤੋਂ ਵੱਧ ਮੈਂਬਰ
NEXT STORY